ਭਾਰਤ ਤੇ ਵੈਸਟਇੰਡੀਜ਼ ਦਾ ਪਹਿਲਾ ਇਕ ਰੋਜ਼ਾ ਅੰਤਰਰਾਸ਼ਟਰੀ ਮੈਚ ਅੱਜ

ਏਜੰਸੀ

ਖ਼ਬਰਾਂ, ਖੇਡਾਂ

ਟੀ-20 ਲੜੀ ਵਿਚ ਵੈਸਟਇੰਡੀਜ਼ ਦਾ ਹੂੰਝਾ ਫੇਰਨ ਤੋਂ ਬਾਅਦ ਭਾਰਤੀ ਅੱਜ ਤੋਂ ਇਥੇ ਮੇਜ਼ਬਾਨ ਟੀਮ ਵਿਰੁਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਪਹਿਲੇ ਮੈਚ ਵਿਚ ਉਤਰੇਗਾ।

India vs West Indies

ਪਰੋਵਿੰਡਜ਼ (ਗਯਾਨਾ): ਟੀ-20 ਲੜੀ ਵਿਚ ਵੈਸਟਇੰਡੀਜ਼ ਦਾ ਹੂੰਝਾ ਫੇਰਨ ਤੋਂ ਬਾਅਦ ਭਾਰਤੀ ਅੱਜ ਤੋਂ ਇਥੇ ਮੇਜ਼ਬਾਨ ਟੀਮ ਵਿਰੁਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਦੇ ਪਹਿਲੇ ਮੈਚ ਵਿਚ ਉਤਰੇਗਾ। ਵਿਸ਼ਵ ਕੱਪ ਸੈਮੀਫ਼ਾਈਨਲ ਵਿਚ ਨਿਊਜ਼ੀਲੈਂਡ ਵਿਰੁਧ ਦਿਲ ਤੋੜਨ ਵਾਲੀ ਹਾਰ ਤੋਂ ਬਾਅਦ ਇਹ ਭਾਰਤ ਦਾ ਇਸ ਰੂਪ ਵਿਚ ਪਹਿਲਾ ਮੈਚ ਹੋਵੇਗਾ। ਵਿਸ਼ਵ ਕੱਪ ਦੌਰਾਨ ਜ਼ਖ਼ਮੀ ਹੋਏ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਇਸ ਮੈਚ ਨਾਲ ਇਕ ਰੋਜ਼ਾ ਰੂਪ ਵਿਚ ਵਾਪਸੀ ਕਰਨਗੇ।

ਭਾਰਤ ਵਲੋਂ 130 ਮੈਚਾਂ ਵਿਪਚ 17 ਸੈਂਕੜੇ ਜੜਨ ਵਾਲੇ ਧਵਨ ਇਕ ਵਾਰ ਫਿਰ ਰੋਹਿਤ ਸ਼ਰਮਾਂ ਨਾਲ ਪਾਰੀ ਦਾ ਆਗ਼ਾਜ਼ ਕਰਦੇ ਹੋਏ ਦਿਸਣਗੇ ਅਤੇ ਅਜਿਹੇ ਵਿਚ ਲੋਕੇਸ਼ ਰਾਹੁਲ ਨੂੰ ਚੌਥੇ ਨੰਬਰ 'ਤੇ ਉਤਰਨਾ ਪੈ ਸਕਦਾ ਹੈ। ਕਪਤਾਨ ਵਿਰਾਟ ਕੋਹਲੀ ਅਪਣੀ ਪਸੰਦ ਵਾਲੇ ਤੀਜੇ ਨੰਬਰ 'ਤੇ ਉਤਰਨਗੇ। ਕੇਦਾਰ ਜਾਧਵ ਦੇ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਨ ਕੀ ਉਮੀਦ ਹੈ ਅਤੇ ਇਹ ਇਸ 'ਤੇ ਨਿਰਭਰ ਰਹੇਗਾ ਕਿ ਰਿਸ਼ਭ ਪੰਤ ਨੂੰ 'ਫ਼ਲੋਟਰ' ਦੇ ਰੂਪ ਵਿਚ ਕਿਸੀ ਕ੍ਰਿਮ 'ਤੇ ਉਤਾਰਿਆ ਜਾਂਦਾ ਹੈ।

ਮੱਧ ਕ੍ਰਮ ਦੇ ਇਕ ਹੋਰ ਸਥਾਨ ਲਈ ਦਾਅਵੇਦਾਰੀ ਮਨੀਸ਼ ਪਾਂਡੇ ਅਤੇ ਸ਼ਰੇਅਸ ਅਈਅਰ ਵਿਚਾਲੇ ਹੋਵੇਗੀ।  ਇਕ ਹਫ਼ਤੇ ਅੰਦਰ ਦੋ ਦੇਸ਼ਾਂ ਵਿਚ ਤਿੰਨ ਟੀ-20 ਅੰਰਤਰਾਸ਼ਟਰੀ ਖੇਡਨ ਵਾਲੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਆਰਾਮ ਦਿਤਾ ਗਿਆ ਜਾ ਸਕਦਾ ਹੈ। ਅਜਿਹੇ ਵਿਚ ਮੋਹੰਮਦ ਸ਼ਮੀ ਤੇਜ਼ ਗੇਂਦਬਾਜ਼ੀ ਹਮਲੇ ਦੀ ਅਗਵਾਈ ਕਰੇਗਾ ਜਦੋਂਕਿ ਨਵਦੀਪ ਸੈਣੀ ਇਕ ਰੋਜ਼ਾ ਅੰਤਰਰਾਸ਼ਟੀ ਕ੍ਰਿਕਟ ਵਿਚ ਅਪਣੇ ਕਰੀਅਰ ਦੀ ਸ਼ੁਰੂਆਤ ਕਰੇਗਾ।

ਟੀਮਾਂ ਦਾ ਵੇਰਵਾ
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾਂ, ਸ਼ਿਖਰ ਧਵਨ, ਲੋਕੇਸ਼ ਰਾਹੁਲ, ਸ਼ਰੇਅਸ ਅਈਅਰ, ਮਨੀਸ਼ ਪਾਂਡੇ, ਰਿਸ਼ਭ ਪੰਤ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਯੁਜਵੇਂਦਰ ਚਹਲ, ਕੇਦਾਰ ਜਾਧਵ, ਮੋਹੰਮਦ ਸ਼ਮੀ, ਭੁਵਨੇਸ਼ਵਰ ਕੁਮਾਰ, ਖ਼ਲੀਲ ਅਹਿਮਦ ਅਤੇ ਨਵਦੀਪ ਸੈਣੀ।
ਵੈਸਟਇੰਡੀਜ਼: ਜੇਸਨ ਹੋਲਡਰ (ਕਪਤਾਨ), ਕ੍ਰਿਸ ਗੇਲ, ਜਾਨ ਕੈਪਬੇਲ, ਏਵਿਨ ਪੁਈਸ, ਸ਼ਾਈ ਹੋਪ, ਸ਼ਿਮਰੋਨ ਹੇਟਮਾਅਰ, ਨਿਕੋਲਸ ਪੂਰਣ, ਰੋਸਟਨ ਚੇਜ਼, ਫ਼ੈਬਿਅਨ ਏਲਨ, ਕਾਰਲੋਸ ਬਰੈਥਵੇਟ, ਕੀਮੋ ਪਾਲ, ਸ਼ੇਲਡਨ ਕੋਟਰੇਲ, ਓਸ਼ੇਨ ਥਾਮਸ ਅਤੇ ਕੇਮਾਰ ਰੋਚ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ