ਭਾਰਤ ਵਿਰੁਧ ਟੀ-20 ਲਈ ਵੈਸਟਇੰਡੀਜ਼ ਟੀਮ ਦਾ ਐਲਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੁਨੀਲ ਨਾਰਾਇਨ ਅਤੇ ਕੀਰਨ ਪੋਲਾਰਡ ਦੀ ਵਾਪਸੀ

Narine & Pollard Get West Indies Recall for First Two T20Is Against India

ਸੇਂਟ ਜੋਂਸ : ਤਜ਼ਰਬੇਕਾਰ ਸੁਨੀਲ ਨਾਰਾਇਨ ਅਤੇ ਕੀਰਨ ਪੋਲਾਰਡ ਨੂੰ ਭਾਰਤ ਵਿਰੁਧ 3 ਅਗਸਤ ਤੋਂ ਅਮਰੀਕਾ ਦੇ ਫਲੋਰਿਡਾ ਵਿਖੇ ਸ਼ੁਰੂ ਹੋ ਰਹੀ 3 ਮੈਚਾਂ ਦੀ ਟੀ-20 ਕ੍ਰਿਕਟ ਲੜੀ ਦੇ ਪਹਿਲੇ 2 ਮੈਚਾਂ ਲਈ 14 ਮੈਂਬਰੀ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਵਿਕਟਕੀਪਰ ਐਂਥੋਨੀ ਬ੍ਰਾਬਲ ਪਹਿਲੇ 2 ਟੀ-20 ਲਈ ਚੁਣੀ ਗਈ ਟੀਮ ਵਿਚ ਇਕਲੌਤਾ ਨਵਾਂ ਚਿਹਰਾ ਹੈ।

ਕਪਤਾਨ ਕਾਰਲੋਸ ਬ੍ਰੈਥਵੇਟ ਦੀ ਅਗਵਾਈ ਵਾਲੀ ਟੀਮ ਵਿਚ ਆਲਰਾਊਂਡਰ ਆਂਦਰੇ ਰਸੇਲ ਵੀ ਹੋ ਸਕਦੇ ਹਨ ਜੇਕਰ ਉਹ ਫਿੱਟਨੈਸ ਟੈਸਟ ਵਿਚ ਖਰੇ ਉੱਤਰੇ। ਉਹ ਖੱਬੇ ਗੋਡੇ ਦੀ ਸੱਟ ਕਾਰਨ ਵਿਸ਼ਵ ਕੱਪ ਵਿਚਾਲੇ ਹੀ ਚਲੇ ਗਏ ਸੀ। ਚੋਣ ਕਮੇਟੀ ਦੇ ਅੰਤਰਿਮ ਪ੍ਰਧਾਨ ਰਾਬਰਟ ਹੈਂਸ ਨੇ ਕਿਹਾ ਕਿ ਤਜ਼ਬਰੇਕਾਰ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਕੈਨੇਡਾ ਵਿਚ ਜੀ. ਟੀ-20 ਲੀਗ ਖੇਡਣ ਕਾਰਨ ਲੜੀ ਵਿਚ ਹਿੱਸਾ ਨਹੀਂ ਲੈਣਗੇ। ਉਸ ਦੀ ਜਗ੍ਹਾ ਜਾਨ ਕੈਂਪਬੇਲ ਨੂੰ ਚੁਣਿਆ ਗਿਆ ਹੈ।

ਨਾਰਾਇਣ ਨੇ ਆਖ਼ਰੀ ਟੀ-20 ਮੈਚ ਇੰਗਲੈਂਡ ਵਿਰੁਧ 2 ਸਾਲ ਪਹਿਲਾਂ ਖੇਡਿਆ ਸੀ ਜਦਕਿ ਪੋਲਾਰਡ ਨੇ ਪਿਛਲੇ ਸਾਲ ਨਵੰਬਰ ਵਿਚ ਆਖਰੀ ਟੀ-20 ਵਿਚ ਹਿੱਸਾ ਲਿਆ ਸੀ। ਭਾਰਤੀ ਟੀਮ 3 ਇਕ ਦਿਨਾਂ ਅਤੇ 2 ਟੈਸਟ ਮੈਚਾਂ ਦੀ ਲੜੀ ਵੀ ਖੇਡੇਗੀ। 

 

ਪਹਿਲੇ 2 ਟੀ-20 ਲਈ ਵੈਸਟਇੰਡੀਜ਼ ਟੀਮ :
ਕਾਰਲੋਸ ਬ੍ਰੈਥਵੇਟ (ਕਪਤਾਨ), ਸੁਨੀਲ ਨਾਰਾਇਣ, ਕੀਮੋ ਪਾਲ, ਖਾਰੀ ਪਿਯਰੇ, ਕੀਰੋਨ ਪੋਲਾਰਡ, ਨਿਕੋਲਸ ਪੂਰਨ, ਰੋਵਮੈਨ ਪਾਵੇਲ, ਆਂਦਰੇ ਰਸੇਲ, ਓਸ਼ੇਨ ਥਾਮਸ, ਐਂਥੋਨੀ ਕੈਂਪਬੇਲ, ਸ਼ੇਲਡਨ ਕੋਟਰੇਲ, ਸ਼ਿਮਰੋਨ ਹੈਟਮਾਇਰ, ਈਵਨ ਲੁਈਸ।