ਭਾਰਤੀ ਹਵਾਈ ਫ਼ੌਜ ਦੀ 87ਵੀਂ ਵਰ੍ਹੇਗੰਢ ਦੇ ਜਸ਼ਨ 'ਚ ਸ਼ਾਮਲ ਹੋਏ ਸਚਿਨ ਤੇਂਦੁਲਕਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟੀਮ ਇੰਡੀਆ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਭਾਰਤੀ ਹਵਾਈ ਫੌਜ ਦੀ...

Sachin Tendulkar

ਨਵੀਂ ਦਿੱਲੀ: ਟੀਮ ਇੰਡੀਆ ਦੇ ਸਾਬਕਾ ਖਿਡਾਰੀ ਸਚਿਨ ਤੇਂਦੁਲਕਰ ਭਾਰਤੀ ਹਵਾਈ ਫੌਜ ਦੀ 87ਵੀਂ ਵਰ੍ਹੇਗੰਢ ਦੇ ਜਸ਼ਨ 'ਚ ਸ਼ਾਮਲ ਹੋਣ ਲਈ ਅੱਜ ਗਾਜ਼ੀਆਬਾਦ ਦੇ ਹਿੰਡਨ ਏਅਰਫੋਰਸ ਸਟੇਸ਼ਨ 'ਤੇ ਪਹੁੰਚੇ।

ਤੁਹਾਨੂੰ ਦੱਸ ਦੇਈਏ ਕਿ 2010 'ਚ ਸਚਿਨ ਨੂੰ ਭਾਰਤੀ ਹਵਾਈ ਫੌਜ 'ਚ ਗਰੁੱਪ ਕੈਪਟਨ ਦੇ ਰੈਂਕ ਨਾਲ ਸਨਮਾਨਤ ਕੀਤਾ ਗਿਆ ਸੀ ਦਰਅਸਲ ਸਚਿਨ ਨੇ 2013 'ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਆਪਣੇ ਅਨੌਖੇ ਕ੍ਰਿਕਟ ਕਰੀਅਰ ਲਈ ਪਹਿਚਾਣੇ ਜਾਣ ਵਾਲੇ ਸਚਿਨ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੂੰ ਏਅਰਫੋਰਸ 'ਚ ਗਰੁੱਪ ਕੈਪਟਨ ਦੇ ਅਹੁਦੇ ਨਾਲ ਸਨਮਾਨਤ ਕੀਤਾ ਗਿਆ ਹੈ।

ਹਵਾਈ ਫੌਜ ਨੇ ਸਚਿਨ ਨੂੰ ਇਹ ਸਨਮਾਨ 2010 'ਚ ਦਿੱਤਾ ਸੀ ਅਤੇ ਇਹ ਸਨਮਾਨ ਹਾਸਲ ਕਰਨ ਵਾਲੇ ਸਚਿਨ ਤੇਂਦੁਲਕਰ ਪਹਿਲੇ ਸਪੋਰਟਸਪਰਸਨ ਹਨ। ਹਵਾਈ ਫੌਜ ਦੇ ਇਸ ਸਨਮਾਨ ਦਾ ਸਚਿਨ ਆਪ ਬੇਹੱਦ ਸਨਮਾਨ ਕਰਦੇ ਹਨ, ਲਿਹਾਜਾ ਉਹ ਹਵਾਈ ਫੌਜ ਦੇ ਸਭ ਤੋਂ ਵੱਡੇ ਪ੍ਰਬੰਧ 'ਚ ਸ਼ਰੀਕ ਹੁੰਦੇ ਹਨ, ਉਹ ਵੀ ਹਵਾਈ ਫੌਜ ਦੀ ਆਪਣੀ ਵਰਦੀ 'ਚ