IPL 2019 Schedule: ਭਾਰਤ ‘ਚ ਹੀ ਖੇਡਿਆ ਜਾਵੇਗਾ ਆਈਪੀਐਲ, 23 ਮਾਰਚ ਤੋਂ ਹੋਵੇਗਾ ਸ਼ੁਰੂ

ਏਜੰਸੀ

ਖ਼ਬਰਾਂ, ਖੇਡਾਂ

ਕ੍ਰਿਕੇਟ ਸਰੋਤਿਆਂ ਲਈ ਮੰਗਲਵਾਰ ਦੁਪਹਿਰ ਨੂੰ ਇਕ ਖੁਸ਼ੀ ਦੀ ਖ਼ਬਰ ਆਈ। ਇੰਡੀਅਨ ਪ੍ਰੀਮੀਅਰ.......

IPL

ਨਵੀਂ ਦਿੱਲੀ : ਕ੍ਰਿਕੇਟ ਸਰੋਤਿਆਂ ਲਈ ਮੰਗਲਵਾਰ ਦੁਪਹਿਰ ਨੂੰ ਇਕ ਖੁਸ਼ੀ ਦੀ ਖ਼ਬਰ ਆਈ। ਇੰਡੀਅਨ ਪ੍ਰੀਮੀਅਰ ਲੀਗ (IPL) ਦੇ 12ਵੇਂ ਸੀਜ਼ਨ ਦੀ ਮੇਜਬਾਨੀ ਨੂੰ ਲੈ ਕੇ ਜੋ ਕਾਲੇ ਬੱਦਲ ਛਾਏ ਹੋਏ ਸਨ, ਉਹ ਮੰਗਲਵਾਰ ਨੂੰ ਹੱਟ ਗਏ। ਆਈਪੀਐਲ ਦਾ ਅਗਲਾ ਸੀਜ਼ਨ ਭਾਰਤ ਵਿਚ ਹੀ ਖੇਡਿਆ ਜਾਵੇਗਾ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਮੰਗਲਵਾਰ ਨੂੰ ਇਕ ਬਿਆਨ ਜਾਰੀ ਕਰਕੇ ਇਸ ਗੱਲ ਦੀ ਪੁਸ਼ਟੀ ਕਰ ਦਿਤੀ ਹੈ। IPL ਦਾ 12ਵਾਂ ਸੀਜ਼ਨ 23 ਮਾਰਚ 2019 ਤੋਂ ਸ਼ੁਰੂ ਹੋਵੇਗਾ।

ਇਸ ਸਾਲ ਆਮ ਚੋਣ ਹੋਣੇ ਹਨ ਅਤੇ ਇਸ ਦੇ ਚਲਦੇ ਆਈਪੀਐਲ ਦੇ ਭਾਰਤ ਵਿਚ ਹੋਣ ਉਤੇ ਸ਼ੱਕ ਸੀ ਕਿਉਂਕਿ ਪਹਿਲਾਂ ਵੀ ਆਮ ਚੋਣਾਂ ਦੇ ਚਲਦੇ ਆਈਪੀਐਲ ਬਾਹਰ ਸ਼ੁਰੂ ਕੀਤਾ ਗਿਆ ਸੀ। ਬੀਸੀਸੀਆਈ ਨੇ ਇਕ ਬਿਆਨ ਵਿਚ ਕਿਹਾ, ਸਰਵਉਚ ਅਦਾਲਤ ਦੁਆਰਾ ਨਿਯੁਕਤ ਕੀਤੀ ਗਈ ਅਨੁਸ਼ਾਸਕਾਂ ਦੀ ਕਮੇਟੀ (ਸੀਓਏ) ਨੇ ਮੰਗਲਵਾਰ ਨੂੰ ਦਿੱਲੀ ਵਿਚ ਬੈਠਕ ਕੀਤੀ ਅਤੇ ਆਈਪੀਐਲ-2019 ਦੇ ਸਥਾਨਾਂ ਉਤੇ ਚਰਚਾ ਕੀਤੀ। ਬਿਆਨ ਦੇ ਮੁਤਾਬਕ,  ਕੇਂਦਰ ਅਤੇ ਰਾਜਾਂ ਦੀਆਂ ਏਜੰਸੀਆਂ ਦੇ ਨਾਲ ਚਰਚਾ ਕਰਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਕਿ ਆਈਪੀਐਲ ਦਾ 12ਵਾਂ ਸੀਜ਼ਨ ਭਾਰਤ ਵਿਚ ਹੀ ਸ਼ੁਰੂ ਕੀਤਾ ਜਾਵੇਗਾ।

ਆਈਪੀਐਲ-2019 ਦੀ ਸ਼ੁਰੂਆਤ 23 ਮਾਰਚ ਤੋਂ ਹੋਵੇਗੀ ਅਤੇ ਅੱਗੇ ਦਾ ਪ੍ਰੋਗਰਾਮ ਬਾਅਦ ਵਿਚ ਜਾਰੀ ਕੀਤਾ ਜਾਵੇਗਾ। ਤੁਹਾਨੂੰ ਦੱਸ ਦਈਏ ਕਿ 2009 ਵਿਚ ਆਮ ਚੋਣਾਂ ਦੇ ਚਲਦੇ ਆਈਪੀਐਲ ਦਾ ਪ੍ਰਬੰਧ ਦੱਖਣ ਅਫਰੀਕਾ ਵਿਚ ਕੀਤਾ ਗਿਆ ਸੀ, ਇਹ IPL ਦਾ ਦੂਜਾ ਸੀਜ਼ਨ ਸੀ। ਇਸ ਤੋਂ ਇਲਾਵਾ 2014 ਦੇ ਆਮ ਚੋਣਾਂ ਤੋਂ ਪਹਿਲਾਂ ਵੀ IPL ਦੇ ਕੁਝ ਮੈਚ UAE ਵਿਚ ਖੇਡੇ ਗਏ ਸਨ।