ਧੋਨੀ ਭਾਰਤੀ ਟੀਮ ਦੇ ਸਭ ਤੋਂ ਵੱਡੇ ਖਿਡਾਰੀ – ਯੁਵਰਾਜ ਸਿੰਘ

ਏਜੰਸੀ

ਖ਼ਬਰਾਂ, ਖੇਡਾਂ

ਧੂੰਆਧਾਰ ਕ੍ਰਿਕੇਟਰ ਯੁਵਰਾਜ ਸਿੰਘ ਨੇ ਕਿਹਾ ਕਿ ਭਾਰਤੀ ਟੀਮ  ਦੇ ਵਰਲਡ ਕੱਪ ਵਿਚ ਪ੍ਰਦਰਸ਼ਨ ਦੇ ਮੱਦੇਨਜ਼ਰ...

Dhoni-Yuvraj

ਨਵੀਂ ਦਿੱਲੀ : ਧੂੰਆਧਾਰ ਕ੍ਰਿਕੇਟਰ ਯੁਵਰਾਜ ਸਿੰਘ ਨੇ ਕਿਹਾ ਕਿ ਭਾਰਤੀ ਟੀਮ  ਦੇ ਵਰਲਡ ਕੱਪ ਵਿਚ ਪ੍ਰਦਰਸ਼ਨ ਦੇ ਮੱਦੇਨਜ਼ਰ ਮਹਿੰਦਰ ਸਿੰਘ ਧੋਨੀ ਦੀ ਹਾਜ਼ਰੀ ਅਹਿਮ ਹੈ। ਕਿਉਂਕਿ ਉਹ ਮੌਜੂਦਾ ਕਪਤਾਨ ਵਿਰਾਟ ਕੋਹਲੀ ਲਈ ਬਹੁਤ ਜਿਆਦਾ ਅਹਿਮ ਹਨ ਅਤੇ ਫੈਸਲੇ ਲੈਣ ਵਿਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਫ਼ਾਰਮ ਨੂੰ ਲੈ ਕੇ ਧੋਨੀ ਦੀ ਟੀਮ ਵਿਚ ਜਗ੍ਹਾਂ ਵਿਵਾਦ ਦਾ ਵਿਸ਼ਾ ਬਣਿਆ ਹੋਇਆ ਹੈ। ਪਰ ਸਾਬਕਾ ਕਪਤਾਨ ਸੁਨੀਲ ਗਾਵਸਕਰ ਸਹਿਤ ਹੋਰਾਂ ਨੇ ਕਿਹਾ ਹੈ ਕਿ ਮੈਚ ਦੀਆਂ ਪ੍ਰੀਸਥਤੀਆਂ ਵਿਚ ਉਨ੍ਹਾਂ ਦੀ ਪਰਖ ਉਨ੍ਹਾਂ ਨੂੰ ਟੀਮ ਲਈ ਅਹਿਮ ਬਣਾਉਦੀ ਹੈ।

2011 ਵਰਲਡ ਕੱਪ ਵਿਚ ਪਲੈਅਰ ਆਫ ਦ ਟੂਰਨਾਮੈਂਟ ਰਹੇ ਯੁਵਰਾਜ ਨਾਲ ਜਦੋਂ ਧੋਨੀ ਦੇ ਬਾਰੇ ਵਿਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ਮਾਹੀ ਦਾ ਕ੍ਰਿਕੇਟ ਗਿਆਨ ਸ਼ਾਨਦਾਰ ਹੈ ਅਤੇ ਵਿਕੇਟਕੀਪਰ ਦੇ ਤੌਰ ਉਤੇ ਤੁਸੀਂ ਖੇਡ ਉਤੇ ਨਜ਼ਰ ਲਗਾਈ ਰੱਖਣ ਲਈ ਚੰਗੀ ਜਗ੍ਹਾ ਉਤੇ ਹੁੰਦੇ ਹੋ ਅਤੇ ਉਨ੍ਹਾਂ ਨੇ ਪਿਛਲੇ ਕੁੱਝ ਸਾਲਾਂ ਵਿਚ ਸ਼ਾਨਦਾਰ ਤਰੀਕੇ ਨਾਲ ਇਹ ਕੰਮ ਕੀਤਾ ਹੈ। ਉਹ ਸ਼ਾਨਦਾਰ ਕਪਤਾਨ ਰਹੇ ਹਨ।

ਉਹ ਨੌਜਵਾਨ ਖਿਡਾਰੀਆਂ ਅਤੇ ਵਿਰਾਟ ਕੋਹਲੀ ਦਾ ਹਮੇਸ਼ਾ ਮਾਰਗਦਰਸ਼ਨ ਕਰਦੇ ਰਹਿੰਦੇ ਹਨ’ 2007 ਵਿਚ ਵਰਲਡ ਟੀ - 20 ਦੇ ਦੌਰਾਨ ਇਕ ਓਵਰ ਵਿਚ ਛੇ ਛੱਕੇ ਮਾਰਨ ਵਾਲੇ ਯੁਵਰਾਜ ਨੇ ਕਿਹਾ, ‘ਇਸ ਲਈ ਮੈਨੂੰ ਲੱਗਦਾ ਹੈ ਕਿ ਫੈਸਲੇ ਲੈਣ ਦੇ ਮਾਮਲੇ ਵਿਚ ਉਨ੍ਹਾਂ ਦੀ ਹਾਜ਼ਰੀ ਬਹੁਤ ਅਹਿਮ ਹੈ। ਆਸਟ੍ਰੇਲੀਆ ਵਿਚ ਉਨ੍ਹਾਂ ਨੇ ਟੂਰਨਾਮੈਂਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਉਸੀ ਤਰ੍ਹਾਂ ਨਾਲ ਗੇਂਦ ਨੂੰ ਮਾਰਦੇ ਹੋਏ ਦੇਖਣਾ ਚੰਗਾ ਹੈ ਜਿਵੇਂ ਉਹ ਪਹਿਲਾ ਮਾਰਦੇ ਸਨ ਅਤੇ ਮੈਂ ਉਨ੍ਹਾਂ ਨੂੰ ਵਧਾਇਆਂ ਦਿੰਦਾ ਹਾਂ।’