ਕੈਂਸਰ ਨੂੰ ਮਾਤ ਦੇ ਚੁੱਕੇ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਨੂੰ ਜਨਮਦਿਨ ਦੀ ਵਧਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕੇਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕਹੇ ਜਾਣ ਵਾਲੇ ਯੁਵਰਾਜ ਸਿੰਘ (Yuvraj Singh) ਅੱਜ 37 ਸਾਲ ਦੇ ਹੋ...

Yuvraj Singh

ਚੰਡੀਗੜ੍ਹ (ਸਸਸ) : ਭਾਰਤੀ ਕ੍ਰਿਕੇਟ ਟੀਮ ਦੇ ਧਮਾਕੇਦਾਰ ਬੱਲੇਬਾਜ਼ ਕਹੇ ਜਾਣ ਵਾਲੇ ਯੁਵਰਾਜ ਸਿੰਘ (Yuvraj Singh) ਅੱਜ 37 ਸਾਲ ਦੇ ਹੋ ਗਏ ਹਨ। 6 ਸਾਲ ਪਹਿਲਾਂ ਉਨ੍ਹਾਂ ਨੇ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ ਕਿ ਉਨ੍ਹਾਂ ਨੂੰ ਕੈਂਸਰ ਵਰਗੀ ਖ਼ਤਰਨਾਕ ਬਿਮਾਰੀ ਹੈ। ਇਸ ਜਾਣਕਾਰੀ ਨੇ ਹਰ ਕਿਸੇ ਨੂੰ ਹੈਰਾਨੀ ਵਿਚ ਪਾ ਦਿਤਾ ਸੀ। ਕੈਂਸਰ ਹੋਣ ਦੇ ਬਾਵਜੂਦ ਯੁਵਰਾਜ ਨੇ ਨਾ ਸਿਰਫ਼ ਇਸ ਜਾਨਲੇਵਾ ਬਿਮਾਰੀ ਨੂੰ ਹਰਾਇਆ ਸਗੋਂ ਮੈਦਾਨ ਵਿਚ ਵੀ ਇਕ ਵਾਰ ਵਾਪਸ ਆਏ। ਉਨ੍ਹਾਂ ਦੀ ਇਸ ਸਪਿਰਟ ਨਾਲ ਪੂਰਾ ਦੇਸ਼ ਨੂੰ ਖੁਸ਼ੀ ਮਿਲੀ ਸੀ।

ਯੁਵਰਾਜ ਸਿੰਘ ਨੇ 2007 ਵਿਚ ਖੇਡੇ ਗਏ ਟੀ-20 ਵਿਸ਼ਵ ਕੱਪ ਵਿਚ ਇੰਗਲੈਂਡ ਦੇ ਖਿਲਾਫ਼ ਸਟੁਅਰਡ ਬਰਾਡ ਦੇ ਇਕ ਓਵਰ ਦੀਆਂ ਛੇ ਗੇਂਦਾਂ ਵਿਚ ਛੇ ਛੱਕੇ ਜੜੇ ਸਨ। ਯੁਵਰਾਜ ਸਿੰਘ ਨੇ ਇਹ ਕਮਾਲ 11 ਸਾਲ ਪਹਿਲਾਂ ਕੀਤਾ ਸੀ ਅਤੇ ਇਸ ਦਿਨ ਯੁਵੀ ਨੇ ਇਕ ਅਜਿਹਾ ਰਿਕਾਰਡ ਬਣਾਇਆ ਸੀ, ਜੋ ਅੱਜ ਵੀ ਕਾਇਮ ਹੈ। ਖ਼ਾਸ ਗੱਲ ਇਹ ਹੈ ਕਿ ਇਹ ਕਮਾਲ ਦੁਨੀਆ ਦਾ ਕੋਈ ਹੋਰ ਖਿਡਾਰੀ ਕਰ ਹੀ ਨਹੀਂ ਸਕਿਆ ਹੈ।

ਬੱਲੇਬਾਜ਼ ਯੁਵਰਾਜ ਸਿੰਘ ਦੇ ਨਾਮ ਉਨ੍ਹਾਂ ਨੇ ਟੀ-20 ਅੰਤਰਰਾਸ਼ਟਰੀ ਕ੍ਰਿਕੇਟ ਵਿਚ 12 ਗੇਂਦਾਂ ਵਿਚ ਅਰਧ ਸ਼ਤਕ ਬਣਾਉਣ ਦਾ ਰਿਕਾਰਡ ਹੈ। ਤੁਹਾਨੂੰ ਦੱਸ ਦਈਏ ਕਿ ਯੁਵੀ ਦੇ ਇਸ ਰਿਕਾਰਡ ਨੂੰ ਅੱਜ ਤੱਕ ਕੋਈ ਤੋੜ ਤਾਂ ਨਹੀਂ ਸਕਿਆ ਪਰ ਇਸ ਦਾ ਬਰਾਬਰੀ ਕੁੱਝ ਖਿਡਾਰੀਆਂ ਨੇ ਜ਼ਰੂਰ ਕਰ ਲਈ ਹੈ।