ਧੋਨੀ ਤੋਂ ਬਾਅਦ ਹੁਣ ਇਸ ਖਿਡਾਰਨ ਦੀ ਜੀਵਨੀ ‘ਤੇ ਬਣੇਗੀ ਫ਼ਿਲਮ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫ਼ਿਲਮਕਾਰ ਰੋਨੀ ਸਕਰੂਵਾਲਾ...

Sania Mirza

ਹੈਦਰਾਬਾਦ : ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਫ਼ਿਲਮਕਾਰ ਰੋਨੀ ਸਕਰੂਵਾਲਾ ਉਨ੍ਹਾਂ ਦੇ ਜੀਵਨ ਉਤੇ ਅਧਾਰਿਤ  ਫ਼ਿਲਮ ਬਣਾਉਣਗੇ। ਗਰੈਂਡਸਲੈਮ ਜਿੱਤਣ ਵਾਲੀ ਭਾਰਤ ਦੀ ਇਕਲੌਤੀ ਮਹਿਲਾ ਖਿਡਾਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਜੀਵਨ ਉਤੇ ਬਣਨ ਵਾਲੀ ਫ਼ਿਲਮ ਲਈ ਕਰਾਰ ਉਤੇ ਦਸਖਸਤ ਕਰ ਦਿਤੇ ਹਨ ਅਤੇ ਇਸ ਉਤੇ ਪਹਿਲਾਂ ਹੀ ਕੰਮ ਸ਼ੁਰੂ ਹੋ ਚੁੱਕਿਆ ਹੈ।

ਸਾਨੀਆ ਨੇ ਇਕ ਪ੍ਰੋਗਰਾਮ ਦੇ ਵਿਚ ਕਿਹਾ, ‘‘ਇਹ ਸ਼ਾਨਦਾਰ ਹੈ। ਇਸ ਬਾਰੇ ਵਿਚ ਬਹੁਤ ਸਮੇਂ ਤੋਂ ਗੱਲ ਚੱਲ ਰਹੀ ਸੀ। ਕਰਾਰ ਉਤੇ ਦਸਖਸਤ ਕਰ ਦਿਤੇ ਗਏ ਹਨ। ਮੈਂ ਇਸ ਦਾ ਇੰਤਜ਼ਾਰ ਕਰ ਰਹੀ ਹਾਂ।’’ ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਦੀ ਸ਼ੁਰੂਆਤੀ ਦੌਰ ਦਾ ਕੰਮ ਸ਼ੁਰੂ ਹੋ ਗਿਆ ਹੈ। ਸਾਨੀਆ ਨੇ ਕਿਹਾ, ‘‘ਇਹ ਸਭ ਆਪਸੀ ਸਮਝਦਾਰੀ ਨਾਲ ਹੋ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਇਹ ਮੇਰੀ ਕਹਾਣੀ ਹੈ ਤਾਂ ਇਸ ਵਿਚ ਮੇਰਾ ਸੁਝਾਅ ਅਹਿਮ ਹੋਵੇਗਾ।’’

ਉਨ੍ਹਾਂ ਨੇ ਕਿਹਾ, ‘‘ਸਾਡੀ ਗੱਲਬਾਤ ਬਹੁਤ ਸ਼ੁਰੂਆਤੀ ਦੌਰ ਵਿਚ ਹੈ। ਇਸ ਲਈ ਅਸੀਂ ਅੱਜ ਸਿਰਫ ਇਸ ਦੀ ਘੋਸ਼ਣਾ ਕਰ ਰਹੇ ਹਾਂ ਅਤੇ ਇਸ ਤੋਂ ਬਾਅਦ ਨਿਰਦੇਸ਼ਕ, ਲੇਖਕ ਅਤੇ ਅਦਾਕਾਰਾ ਦੇ ਬਾਰੇ ਵਿਚ ਫੈਸਲਾ ਹੋਵੇਗਾ। ਹੁਣ ਇਸ ਵਿਚ ਬਹੁਤ ਸਮਾਂ ਲੱਗੇਗਾ।’’ ਇਸ ਤੋਂ ਪਹਿਲਾਂ ਪਿਛਲੇ ਕੁੱਝ ਸਾਲਾਂ ਵਿਚ ਖਿਡਾਰੀਆਂ ਦੇ ਜੀਵਨ ਉਤੇ ਐਮ ਸੀ ਮੈਰੀਕੋਮ, ਦੰਗਲ, ਭਾਗ ਮਿਲਖਾ ਭਾਗ ਅਤੇ ਐਮ . ਐਸ ਧੋਨੀ  ਵਰਗੀਆਂ ਜੀਵਨੀ ਫ਼ਿਲਮਾਂ ਬਣ ਚੁੱਕੀਆਂ ਹਨ।