ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਬਿਆਨਿਆ ਦਰਦ, ‘ਮੈਨੂੰ ਮੇਡ ਇਨ ਚਾਈਨਾ ਕਿਹਾ ਜਾਂਦਾ ਸੀ’
ਨੌਜਵਾਨ ਸੋਸ਼ਲ ਮੀਡੀਆ 'ਤੇ ਔਰਤਾਂ ਨੂੰ ਤੰਗ ਕਰਨ ਲਈ ਫਰਜ਼ੀ ਆਈਡੀ ਦੀ ਵਰਤੋਂ ਕਰਦੇ ਹਨ। ਸਜ਼ਾ ਤੋਂ ਵੱਧ ਉਹਨਾਂ ਨੂੰ ਸਲਾਹ ਦੀ ਲੋੜ ਹੈ।- ਜਵਾਲਾ ਗੁੱਟਾ
ਨਵੀਂ ਦਿੱਲੀ: ਭਾਰਤ ਦੀ ਮਸ਼ਹੂਰ ਬੈਡਮਿੰਟਨ ਖਿਡਾਰਨ ਜਵਾਲਾ ਗੁੱਟਾ ਨੇ ਖੁਲਾਸਾ ਕੀਤਾ ਕਿ ਸ਼ੁਰੂਆਤ ਵਿਚ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਅਤੇ ਉਸ ਦੀ ਦਿੱਖ ਨੂੰ ਲੈ ਕੇ ਨਸਲੀ ਟਿੱਪਣੀਆਂ ਦਾ ਕੀਤੀਆਂ ਜਾਂਦੀਆਂ ਸਨ ਪਰ ਉਹ ਹਮੇਸ਼ਾ ਇਹਨਾਂ ਚੀਜ਼ਾਂ ਖ਼ਿਲਾਫ ਡਟ ਕੇ ਖੜੀ ਰਹੀ।
Jwala Gutta
ਕੌਮਾਂਤਰੀ ਮਹਿਲਾ ਦਿਵਸ ਮੌਕੇ ਇਕ ਨਿਊਜ਼ ਟੀਵੀ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ, "ਮੇਰੀ ਆਲੋਚਨਾ ਕੀਤੀ ਜਾਂਦੀ ਸੀ ਕਿ ਮੈਂ ਕਿਵੇਂ ਦੀ ਹਾਂ ਜਾਂ ਮੈਂ ਕਿਵੇਂ ਦੀ ਦਿਖਾਈ ਦਿੰਦੀ ਹਾਂ। ਜਦੋਂ ਕੋਈ ਔਰਤ ਨਿਰਪੱਖ ਹੁੰਦੀ ਹੈ ਅਤੇ ਆਪਣੇ ਵਿਚਾਰ ਖੁੱਲ੍ਹ ਕੇ ਬਿਆਨ ਕਰਦੀ ਹੈ, ਤਾਂ ਇਸ ਨੂੰ ਕਦੇ ਵੀ ਸਹੀ ਤਰੀਕੇ ਨਾਲ ਨਹੀਂ ਲਿਆ ਜਾਂਦਾ। ਮੈਨੂੰ ‘ਮੇਡ ਇਨ ਚਾਈਨਾ’ ਕਿਹਾ ਗਿਆ ਅਤੇ ਮੈਨੂੰ ਆਪਣੀ ਕੌਮੀਅਤ ਸਾਬਤ ਕਰਨ ਲਈ ਕਿਹਾ ਗਿਆ’।
Jwala Gutta reveals how she faced racial barbs
ਅਰਜੁਨ ਅਵਾਰਡ ਪ੍ਰਾਪਤਕਰਤਾ ਜਵਾਲਾ ਗੁੱਟਾ ਨੇ ਸਖ਼ਤ ਸੋਸ਼ਲ ਮੀਡੀਆ ਪੁਲਿਸਿੰਗ ਅਤੇ ਕਾਉਂਸਲਿੰਗ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਉਹਨਾਂ ਕਿਹਾ, "ਸੋਸ਼ਲ ਮੀਡੀਆ ਪੁਲਿਸਿੰਗ ਨੂੰ ਸਖ਼ਤ ਹੋਣਾ ਚਾਹੀਦਾ ਹੈ। ਕਈ ਵਾਰ ਨੌਜਵਾਨ ਬੱਚੇ ਸੋਸ਼ਲ ਮੀਡੀਆ 'ਤੇ ਔਰਤਾਂ ਨੂੰ ਤੰਗ ਕਰਨ ਲਈ ਫਰਜ਼ੀ ਆਈਡੀ ਦੀ ਵਰਤੋਂ ਕਰਦੇ ਹਨ। ਸਜ਼ਾ ਤੋਂ ਵੱਧ ਉਹਨਾਂ ਨੂੰ ਸਲਾਹ ਦੀ ਲੋੜ ਹੈ। ਨਿਯਮਤ ਸਲਾਹ ਮਹੱਤਵਪੂਰਨ ਹੈ। ਜਿਸ ਤਰ੍ਹਾਂ ਦੇ ਸ਼ਬਦ ਇਹਨਾਂ ਲੋਕਾਂ ਨੇ ਵਰਤਣੇ ਸ਼ੁਰੂ ਕਰ ਦਿੱਤੇ ਹਨ, ਮੈਨੂੰ ਹੈਰਾਨੀ ਨਹੀਂ ਹੋਵੇਗੀ ਜੇਕਰ ਉਹ ਸੋਸ਼ਲ ਮੀਡੀਆ 'ਤੇ ਹੀ ਨਹੀਂ, ਸਗੋਂ ਅਸਲ ਜ਼ਿੰਦਗੀ ਵਿਚ ਵੀ ਹਿੰਸਕ ਹੋ ਜਾਣ”।
Jwala Gutta reveals how she faced racial barbs
ਉਹਨਾਂ ਕਿਹਾ, “ਇਹਨਾਂ ਨੂੰ ਫੜੇ ਜਾਣ ਦਾ ਕੋਈ ਡਰ ਨਹੀਂ ਹੈ। ਜਦੋਂ ਵੀ ਮੈਨੂੰ ਲੱਗਦਾ ਹੈ ਕਿ ਇਹ ਨਾਜ਼ੁਕ ਜਾਂ ਮਹੱਤਵਪੂਰਨ ਹੈ, ਮੈਂ ਇਹਨਾਂ ਚੀਜ਼ਾਂ ਦੀ ਸਾਈਬਰ-ਕ੍ਰਾਈਮ ਪੁਲਿਸ ਨੂੰ ਰਿਪੋਰਟ ਕਰਦੀ ਹਾਂ। ਟ੍ਰੋਲਰ ਚਿੰਤਤ ਹੋ ਜਾਂਦੇ ਹਨ ਪਰ ਇਹ ਅਜੇ ਵੀ ਕਾਫ਼ੀ ਨਹੀਂ ਹੈ”। ਜਵਾਲਾ ਗੁੱਟਾ ਨੇ ਔਰਤਾਂ ਨੂੰ ਚੁੱਪ ਰਹਿਣ ਦੀ ਬਜਾਏ ਬਾਹਰ ਆਉਣ ਅਤੇ ਤਸ਼ੱਦਦ ਖਿਲਾਫ਼ ਆਵਾਜ਼ ਉਠਾਉਣ ਲਈ ਉਤਸ਼ਾਹਿਤ ਕੀਤਾ।