ਏਕਤਾ ਬਿਸ਼ਟ ਦੀ ਸ਼ਾਨਦਾਰ ਗੇਂਦਬਾਜ਼ੀ ਅੱਗੇ ਪਾਕਿਸਤਾਨ ਢੇਰ, ਭਾਰਤ ਫ਼ਾਈਨਲ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਏਸ਼ੀਆ ਕੱਪ ਵਿਚ ਭਾਰਤ ਵਿਰੁਧ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕਰ ਕੇ ਪਾਕਿਸਤਾਨ ਟੀਮ ਨੂੰ ਮੁੰਹ ਦੀ ਖਾਣੀ ਪਈ। ਬੱਲੇਬਾਜ਼ੀ ਲਈ ਉਤਰੀ ਪਾਕਿਸਤਾਨ ਟੀਮ ਭਾਰਤੀ...

Cricket

ਨਵੀਂ ਦਿੱਲੀ : ਏਸ਼ੀਆ ਕੱਪ ਵਿਚ ਭਾਰਤ ਵਿਰੁਧ ਟਾਸ ਜਿੱਤ ਕੇ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ ਕਰ ਕੇ ਪਾਕਿਸਤਾਨ ਟੀਮ ਨੂੰ ਮੁੰਹ ਦੀ ਖਾਣੀ ਪਈ। ਬੱਲੇਬਾਜ਼ੀ ਲਈ ਉਤਰੀ ਪਾਕਿਸਤਾਨ ਟੀਮ ਭਾਰਤੀ ਟੀਮ ਦੀ ਭਾਰਤੀ ਗੇਂਦਬਾਜ਼ਾਂ ਅੱਗੇ ਇਕ ਨਾ ਚੱਲੀ ਅਤੇ ਸਾਰੀ ਟੀਮ 72 ਦੌੜਾਂ ਤੇ ਹੀ ਢੇਰ ਹੋ ਗਈ।

ਭਾਰਤ ਵਲੋਂ ਜਿਥੇ ਏਕਤਾ ਬਿਸ਼ਟ ਨੇ ਅਪਣੇ  ਹਿੱਸੇ ਦੇ 4 ਓਵਰਾਂ 'ਚ 14 ਦੌੜਾਂ 'ਤੇ 3 ਪਾਕ ਬੱਲੇਬਾਜ਼ਾਂ ਨੂੰ ਵਾਪਸੀ ਦਾ ਰਾਹ ਦਿਖਾਇਆ ਉਥੇ ਹੀ ਪੂਨਮ ਯਾਦਵ, ਸ਼ਿਖਾ ਪੰਡਿਤ, ਦੀਪਤੀ ਸ਼ਰਮਾ ਅਤੇ ਪਾਟਿਲ ਨੂੰ ਇਕ-ਇਕ ਦੀ ਸਫ਼ਲਤਾ ਮਿਲੀ।

ਏਕਤਾ ਬਿਸ਼ਟ ਦੀ ਸਨਸਨੀ ਤੋਂ ਬਾਅਦ ਟੀਚੇ ਦਾ ਪਿੱਛਾ ਕਰਦੇ ਸਿਮਰਤੀ ਮੰਧਾਨਾ ਅਤੇ ਕਪਤਾਨ ਹਰਮਨਪ੍ਰੀਤ ਦੀ ਦ੍ਰਿੜਤਾ ਭਰੀ ਬੱਲੇਬਾਜ਼ੀ ਦੀ ਮਦਦ ਨਾਲ ਭਾਰਤ ਨੇ ਏਸ਼ੀਆ ਕੱਪ ਵਿਚ ਪਾਕਿਸਤਾਨ ਨੂੰ 7 ਵਿਕੇਟਾਂ ਨਾਲ ਰੌਂਦ ਕੇ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ। ਕੁਆਲਾਲਮਪੁਰ ਵਿਚ ਖੇਡੇ ਜਾ ਰਹੇ ਮੁਕਾਬਲੇ ਵਿਚ ਭਾਰਤ ਲਈ ਬੇਹੱਦ ਆਸਾਨ ਲਗਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਸ਼ੁਰੂਆਤੀ ਵਿਚ ਦੋ ਝਟਕੇ ਲੱਗੇ। ਪਹਿਲੇ ਹੀ ਓਵਰ 'ਚ  ਮਿਤਾਲੀ ਰਾਜ ਸਿਫ਼ਰ ਦੇ ਸਕੋਰ 'ਤੇ ਉਜੱਡ ਨੇ ਬੋਲਡ ਆਉਟ ਕੀਤਾ।

ਇਸ ਤੋਂ ਬਾਅਦ ਦੀਪਤੀ ਸ਼ਰਮਾ ਵੀ ਦਾ ਬੱਲਾ ਵੀ ਨਹੀਂ ਚੱਲ ਸਕਿਆ ਉਹ ਵੀ ਬਿਨਾਂ ਖਾਤਾ ਖੋਲ੍ਹੇ ਉਜੱਡ ਦਾ ਸ਼ਿਕਾਰ ਬਣ ਗਈ। ਇਸ ਤੋਂ ਬਾਅਦ ਭਾਰਤ ਦੀ ਦੋ ਸੱਭ ਤੋਂ ਭਰੋਸੇਮੰਦ ਬੱਲੇਬਾਜ਼ਾਂ ਨੇ ਮੈਦਾਨ 'ਤੇ ਅਪਣਾ ਜਲਵਾ ਦਿਖਾਇਆ।

ਓਪਨਰ ਸਿਮਰਤੀ ਦੇ ਨਾਲ ਮਿਲ ਕੇ ਕਪਤਾਨ ਹਰਮਨਪ੍ਰੀਤ ਨੇ 65 ਦੌੜਾਂ ਦੀ ਸਾਝੇਦਾਰੀ ਕੀਤੀ ਅਤੇ ਟੀਮ ਨੂੰ ਆਸਾਨ ਜੀਹੀ ਜਿੱਤ ਦਿਵਾ ਦਿਤੀ। ਸਿਮਰਤੀ ਨੇ 40 ਗੇਂਦਾਂ 'ਤੇ 4 ਚੌਕਿਆਂ ਦੀ ਮਦਦ ਨਾਲ ਦੌੜਾਂ ਬਣਾਈਆਂ ਜਦਕਿ ਕਪਤਾਨ ਹਰਮਨਪ੍ਰੀਤ 3 ਚੌਕੇ ਲਗਾਉਂਦੇ ਹੋਏ 84 ਦੌੜਾਂ ਬਣਾਦੇ ਹੋਏ ਨਾਬਾਦ ਵਾਪਸ ਪਰਤੀ।

ਭਾਰਤੀ ਟੀਮ ਨੇ 16.1 ਓਵਰਾਂ ਵਿਚ ਹੀ ਇਹ ਆਸਾਨ ਟੀਚਾ ਹਾਸਲ ਕਰ ਲਿਆ। ਇਸ ਜਿੱਤ ਦੇ ਨਾਲ ਭਾਰਤ ਨੇ 8 ਅੰਕਾਂ ਨਾਲ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ ਜਦਕਿ ਪਾਕਿਸਤਾਨ 6 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। ਪਾਕਿਸਤਾਨ ਨੂੰ ਫ਼ਾਈਨਲ ਵਿਚ ਪਹੁੰਚਣ ਲਈ ਬੰਗਲਾਦੇਸ਼ ਅਤੇ ਮੇਜ਼ਬਾਨ ਮਲੇਸ਼ਿਆ 'ਚ ਹੋਣ ਵਾਲੇ ਮੈਚ ਦੇ ਨਤੀਜੇ 'ਤੇ ਨਿਰਭਰ ਰਹਿਣਾ ਪਵੇਗਾ। ਹਰਮਨਪ੍ਰੀਤ ਦੀ ਕਪਤਾਨੀ ਵਾਲੀ ਟੀਮ ਦੀਆਂ ਨਜ਼ਰਾਂ ਸੱਤਵੇਂ ਏਸ਼ੀਆ ਕੱਪ ਖਿਤਾਬ 'ਤੇ ਹਨ ਜਿਸ ਤੋਂ ਉਹ ਸਿਰਫ਼ ਇਕ ਕਦਮ ਦੂਰ ਹਨ।