ਨਡਾਲ ਦੀਆਂ ਨਿਗਾਹਾਂ 11ਵੇਂ ਫਰੈਂਚ ਓਪਨ ਖਿਤਾਬ 'ਤੇ

ਏਜੰਸੀ

ਖ਼ਬਰਾਂ, ਖੇਡਾਂ

ਸਪੇਨਿਸ਼ ਸਟਾਰ ਰਾਫ਼ੇਲ ਨਡਾਲ ਅਪਣੇ 11ਵੇਂ ਫਰੈਂਚ ਓਪਨ ਖਿਤਾਬ ਲਈ ਐਤਵਾਰ ਨੂੰ ਡੋਮਿਨਿਕ ਥਿਏਮ ਨਾਲ ਭਿੜਨਗੇ। ਨਡਾਲ ਇਹ ਖਿਤਾਬ ਅਪਣੀ ਝੋਲੀ ਵਿਚ ਪਾਉਣ ਲਈ ਬੇਕਰਾਰ ਹਨ...

Rafael Nadal

ਪੈਰਿਸ : ਸਪੇਨਿਸ਼ ਸਟਾਰ ਰਾਫ਼ੇਲ ਨਡਾਲ ਅਪਣੇ 11ਵੇਂ ਫਰੈਂਚ ਓਪਨ ਖਿਤਾਬ ਲਈ ਐਤਵਾਰ ਨੂੰ ਡੋਮਿਨਿਕ ਥਿਏਮ ਨਾਲ ਭਿੜਨਗੇ। ਨਡਾਲ ਇਹ ਖਿਤਾਬ ਅਪਣੀ ਝੋਲੀ ਵਿਚ ਪਾਉਣ ਲਈ ਬੇਕਰਾਰ ਹਨ ਕਿਉਂਕਿ ਉਹ ਮਹਿਸੂਸ ਕਰਦੇ ਹੈ ਕਿ ਉਨ੍ਹਾਂ ਦਾ ਕਰਿਅਰ ਆਖ਼ਰੀ ਪੜਾਅ ਤੇ ਹੈ। 32 ਸਾਲਾਂ ਨਡਾਲ 16 ਵੱਡੇ ਖਿਤਾਬ ਅਪਣੇ ਨਾਮ ਕਰ ਚੁਕਿਆ ਹੈ 'ਤੇ ਕੱਲ ਅਪਣੇ 24ਵੇਂ ਗਰੈਂਡਸਲੈਮ ਫ਼ਾਈਨਲ ਵਿਚ ਅਪਣਾ ਪਹਿਲਾ ਫ਼ਾਈਨਲ ਖੇਡ ਰਹੇ ਡੋਮਿਨਿਕ ਥਿਏਮ ਨਾਲ ਭਿੜਨਗੇ।

ਜੇਕਰ ਨਡਾਲ ਜਿੱਤ ਜਾਂਦੇ ਹਨ ਤਾਂ ਪੇਰਿਸ ਵਿੱਚ ਇਹ ਉਨ੍ਹਾਂ ਦਾ 11ਵਾਂ ਖਿਤਾਬ ਹੋਵੇਗਾ। ਨਡਾਲ ਹੁਣ ਵੀ ਮਹਾਨ ਰੋਜ਼ਰ ਫੇਡਰਰ ਨਾਲੋਂ ਚਾਰ ਵੱਡੇ ਖਿਤਾਬ ਪਿੱਛੇ ਚੱਲ ਰਹੇ ਹਨ। ਨਡਾਲ ਨੇ ਕੱਲ ਸੇਮੀਫਾਈਨਲ ਵਿਚ ਜੁਆਨ ਮਾਰਟਿਨ ਡੇਲ ਪੋਤਰੋ ਨੂੰ 6-4, 6-1, 6-2 ਨਾਲ ਹਰਾਉਣ ਤੋਂ ਬਾਅਦ ਪੇਰਿਸ ਵਿੱਚ ਆਪਣੀ 85ਵੀਂ ਜਿੱਤ ਦਰਜ ਕੀਤੀ 'ਤੇ ਉਨ੍ਹਾਂ ਨੂੰ ਪੇਰਿਸ ਵਿਚ ਸਿਰਫ਼ ਦੋ ਵਾਰ ਹੀ ਹਾਰ ਦਾ ਮੁੰਹ ਦੇਖਣਾ ਪਿਆ ਹੈ। ਉਨ੍ਹਾਂ ਨੇ ਕਿਹਾ ਮੇਰੇ ਲਈ ਪੇਰਿਸ ਵਿਚ ਖੇਡਣਾ ਦੀ ਇਛਾ ਹਮੇਸ਼ਾ ਹੀ ਰਹੀ ਹੈ।

ਨਡਾਲ ਨੇ ਕਿਹਾ ਕਿ ਮੈ ਮੰਨਦਾ ਹਾਂ ਕਿ ਕਰੀਅਰ 'ਚ ਸੀਮਤ ਹੀ ਮੌਕੇ ਹੁੰਦੇ ਹਨ ਅਤੇ ਉਨ੍ਹਾਂ ਨੇ ਸੱਟਾਂ ਲੱਗਣ ਕਾਰਨ ਵੀ ਕਈ ਮੌਕੇ ਗਵਾਏ  ਹਨ 'ਤੇ ਮੇਰਾ ਮੰਨਣਾ ਹੈ ਕਿ ਆਉਣ ਵਾਲੇ ਸਾਲ ਬੜੀ ਤੇਜ਼ੀ ਨਾਲ ਨਿਕਲ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹਨਾਂ ਕੋਲ ਪੇਰਿਸ 'ਚ ਖੇਡਣ ਦੇ ਹੁਣ 10 ਤੋਂ ਜ਼ਿਆਦਾ ਮੌਕੇ ਨਹੀਂ ਹਨ। ਅੰਕੜੇ ਵੀ ਨਡਾਲ ਦੀ ਚਿੰਤਾ ਨੂੰ ਜਾਇਜ਼ ਠਹਿਰਾਉਂਦੇ ਹਨ ਕਿਉਂਕਿ ਉਹ ਸੱਟਾਂ ਲੱਗਣ ਦੀ ਸਮੱਸਿਆ ਦੇ ਚਲਦੇ ਅਪਣੇ ਕਰੀਅਰ ਵਿਚ ਅੱਠ ਗਰੈਂਡਸਲੈਮ ਟੂਰਨਾਮੈਂਟਾਂ ਵਿਚ ਹਿੱਸਾ ਹੀ ਨਹੀਂ ਸੀ ਲੈ ਸਕੇ।

ਉਹ ਐਤਵਾਰ ਨੂੰ ਅਪਣਾ 17ਵਾਂ ਗਰੈਂਡਸਲੈਮ ਜਿੱਤਣ ਲਈ ਜ਼ੋਸ ਨਾਲ ਭਰੇ ਹੋਏ ਹਨ 'ਤੇ ਆਸਟ੍ਰਿਆ ਦੇ 24 ਸਾਲਾਂ ਥਿਏਮ ਨਾਲ ਭਿੜਨ ਲਈ ਤਿਆਰ ਹਨ। ਨਡਾਲ ਤੇ ਥਿਏਮ ਇਕ ਦੂਜੇ ਨਾਲ ਨੌਂ ਵਾਰ ਇਕ ਦੂਜੇ ਨਾਲ ਭਿੜ ਚੁਕੇ ਹਨ ਅਤੇ ਸਾਰੇ ਮੁਕਾਬਲੇ ਕਲੇਅ ਕੋਰਟ ਉਤੇ ਹੀ ਹੋਏ ਸਨ। ਦੂਜੇ ਪਾਸੇ ਥਿਏਮ ਨੇ ਵੀ ਨਡਾਲ ਨਾਲ ਹੋਣ ਵਾਲੇ ਮੁਕਾਬਲੇ ਦੇ ਦਬਾਅ ਦੀ ਗੱਲ ਕਬੂਲੀ ਹੈ।