ਮੀਰਾਬਾਈ ਨੇ ਰਾਸ਼ਟਰਮੰਡਲ ਸੀਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ 'ਚ ਜਿੱਤਿਆ ਸੋਨ ਤਮਗਾ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਦਲ ਨੇ ਅੱਠ ਸੋਨ, ਤਿੰਨ ਚਾਂਦੀ ਅਤੇ ਦੋ ਕਾਂਸੀ ਸਮੇਤ 13 ਤਮਗੇ ਅਪਣੇ ਨਾਂ ਕੀਤੇ

Mirabai Chanu Wins Gold at Commonwealth Senior Weightlifting Championship

ਆਪੀਆ : ਸਾਬਕਾ ਵਰਲਡ ਚੈਂਪੀਅਨ ਮੀਰਾਬਾਈ ਚਾਨੂੰ ਨੇ ਰਾਸ਼ਟਰਮੰਡਲ ਸੀਨੀਅਰ ਵੇਟਲਿਫਟਿੰਗ ਚੈਂਪੀਅਨਸ਼ਿਪ ਦੇ ਪਹਿਲੇ ਦਿਨ ਮੰਗਲਵਾਰ ਨੂੰ ਸੋਨ ਤਮਗਾ ਜਿੱਤਿਆ। ਭਾਰਤੀ ਦਲ ਨੇ ਅੱਠ ਸੋਨ, ਤਿੰਨ ਚਾਂਦੀ ਅਤੇ ਦੋ ਕਾਂਸੀ ਸਮੇਤ 13 ਤਮਗੇ ਅਪਣੇ ਨਾਂ ਕੀਤੇ। ਮੀਰਾਬਾਈ ਨੇ ਮਹਿਲਾਵਾਂ ਦੇ 49 ਕਿਲੋ ਵਰਗ 'ਚ 191 ਕਿਲੋ (84 ਪਲੱਸ 107) ਵਜ਼ਨ ਉਠਾਇਆ। ਇਥੋਂ ਮਿਲੇ ਅੰਕ 2020 ਟੋਕੀਓ ਓਲੰਪਿਕ ਦੀ ਆਖਰੀ ਰੈਂਕਿੰਗ 'ਚ ਕਾਫੀ ਉਪਯੋਗੀ ਸਾਬਤ ਹੋਣਗੇ। 

ਮੀਰਾਬਾਈ ਨੇ ਅਪ੍ਰੈਲ 'ਚ ਚੀਨ ਦੇ ਨਿੰਗਬਾਓ 'ਚ ਏਸ਼ੀਆਈ ਚੈਂਪੀਅਨਸ਼ਿਪ 'ਚ 199 ਕਿਲੋ ਵਜ਼ਨ ਉਠਾਇਆ ਸੀ ਪਰ ਮਾਮੂਲੀ ਫਰਕ ਨਲ ਤਮਗੇ ਤੋਂ ਖੁੰਝੀ ਗਈ ਸੀ। ਓਲੰਪਿਕ 2020 ਦੀ ਕੁਆਲੀਫਿਕੇਸ਼ਨ ਪ੍ਰਕਿਰਿਆ 18 ਮਹੀਨੇ ਦੇ ਅੰਦਰ 6 ਟੂਰਨਾਮੈਂਟਾਂ 'ਚ ਵੇਟਲਿਫਟਰਾਂ ਦੇ ਪ੍ਰਦਰਸ਼ਨ 'ਤੇ ਨਿਰਭਰ ਹੈ। ਇਨ੍ਹਾਂ 'ਚੋਂ ਚਾਰ ਸਰਵਸ੍ਰੇਸ਼ਠ ਨਤੀਜਿਆਂ ਦੇ ਆਧਾਰ 'ਤੇ ਨਿਰਧਾਰਨ ਹੋਵੇਗਾ। ਝਿੱਲੀ ਡਾਲਾਬੇਹਰਾ ਨੇ 45 ਕਿਲੋ ਵਰਗ 'ਚ 154 ਕਿਲੋ ਵਜ਼ਨ ਉਠਾਕੇ ਪੀਲਾ ਤਮਗਾ ਜਿੱਤਿਆ।

ਸੀਨੀਅਰ 55 ਕਿਲੋ ਵਰਗ 'ਚ ਸੋਈਇਖਾਈਬਾਮ ਬਿੰਦੀਆ ਰਾਣੀ ਅਤੇ ਮਤਸਾ ਸੰਤੋਸ਼ੀ ਨੂੰ ਕ੍ਰਮਵਾਰ ਸੋਨ ਅਤੇ ਚਾਂਦੀ ਤਮਗੇ ਮਿਲੇ। ਪੁਰਸ਼ ਵਰਗ 'ਚ 55 ਕਿਲੋ ਵਰਗ 'ਚ ਰਿਸ਼ੀਕਾਂਤਾ ਸਿੰਘ ਨੇ ਸੋਨ ਤਮਗਾ ਜਿੱਤਿਆ।