ਰਹਿਣ ਲਈ ਘਰ ਨਹੀਂ, ਸਰਕਾਰ ਕਰੇ ਮਦਦ : ਸਵਪਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਏਸ਼ੀਆਈ ਖੇਡਾਂ 'ਚ ਹੈਪਟਾਥਲਨ ਦਾ ਸੋਨ ਤਮਗ਼ਾ ਜਿੱਤਣ ਵਾਲੀ ਸਵਪਨਾ ਬਰਮਨ ਨੇ ਪੱਛਮੀ ਬੰਗਾਲ ਸਰਕਾਰ ਨੂੰ ਸ਼ਹਿਰ 'ਚ ਇਕ ਘਰ ਦੇਣ ਦੀ ਮੰਗ ਕੀਤੀ............

Swapna Barman

ਕਲਕੱਤਾ : ਏਸ਼ੀਆਈ ਖੇਡਾਂ 'ਚ ਹੈਪਟਾਥਲਨ ਦਾ ਸੋਨ ਤਮਗ਼ਾ ਜਿੱਤਣ ਵਾਲੀ ਸਵਪਨਾ ਬਰਮਨ ਨੇ ਪੱਛਮੀ ਬੰਗਾਲ ਸਰਕਾਰ ਨੂੰ ਸ਼ਹਿਰ 'ਚ ਇਕ ਘਰ ਦੇਣ ਦੀ ਮੰਗ ਕੀਤੀ। ਸਵਪਨਾ ਕੋਲ ਕਲਕੱਤਾ 'ਚ ਰਹਿਣ ਲਈ ਸਥਾਈ ਘਰ ਨਹੀਂ ਹੈ। ਜਲਪਾਈਗੁਡੀ ਜ਼ਿਲ੍ਹੇ ਤੋਂ ਤਾਲੁਕ ਰੱਖਣ ਵਾਲੀ ਸਵਪਨਾ 2012 ਤੋਂ ਇੱਥੇ ਭਾਰਤੀ ਖੇਡ ਅਥਾਰਟੀ (ਸਾਈ) ਦੇ ਪ੍ਰੀਖਣ ਕੇਂਦਰ 'ਚ ਸਿਖਲਾਈ ਲੈ ਰਹੀ ਹੈ। ਜ਼ਿਕਰਯੋਗ ਹੈ ਕਿ ਸਵਪਨਾ ਏਸ਼ੀਆਈ ਖੇਡਾਂ 'ਚ ਹੈਪਟਾਥਲਨ 'ਚ ਸੋਨ ਤਮਗ਼ਾ ਜਿੱਤਣ ਵਾਲੀ ਪਹਿਲੀ ਖਿਡਾਰਨ ਹੈ। 

ਸਵਪਨਾ ਨੇ ਇੱਥੇ ਕਿਹਾ ਕਿ ਮੇਰੀ ਇਕ ਹੀ ਇੱਛਾ ਹੈ ਕਿ ਮੇਰਾ ਸਾਈ ਕੰਪਲੈਕਸ ਕੋਲ ਘਰ ਹੋਵੇ। ਮੈਨੂੰ ਹੁਣ ਸਾਈ ਕੰਪਲੈਕਸ 'ਚ ਰਹਿਣਾ ਪੈ ਰਿਹਾ ਹੈ ਪਰ ਜਦੋਂ ਮੇਰੀ ਟ੍ਰੇਨਿੰਗ ਨਹੀਂ ਹੁੰਦੀ ਤਾਂ ਮੇਰੇ ਕੋਲ ਰਹਿਣ ਲਈ ਜਗ੍ਹਾ ਨਹੀਂ ਹੁੰਦੀ ਹੈ। ਜੇਕਰ ਸਰਕਾਰ ਮੈਨੂੰ ਇਕ ਘਰ ਦਿੰਦੀ ਹੈ ਤਾਂ ਮੇਰੀ ਬਹੁਤ ਮਦਦ ਹੋ ਜਾਵੇਗੀ। ਇਸ ਤੋਂ ਪਹਿਲਾਂ ਮੁੱਕੇਬਾਜ਼ ਵਿਜੇਂਦਰ ਸਿੰਘ ਅਤੇ ਭਾਰਤੀ ਅਥਲੈਟਿਕਸ ਟੀਮ ਦੇ ਮੁੱਖ ਕੋਚ ਬਹਾਦੁਰ ਸਿੰਘ ਨੇ ਬੰਗਾਲ ਸਰਕਾਰ ਨੂੰ ਸਵਪਨਾ ਲਈ ਐਲਾਨੀ ਈਨਾਮੀ ਰਾਸ਼ੀ ਵਧਾਉਣ ਦੀ ਮੰਗ ਕੀਤੀ ਸੀ।  (ਏਜੰਸੀ)