ਛੋਟੀ ਉਮਰ ਵਿਚ ਵੱਡੀ ਉਪਲਬਧੀ ਪਾਉਣ ਵਾਲੇ ਪ੍ਰਿਥਵੀ ਸ਼ਾਹ ਮਨ੍ਹਾਂ ਰਹੇ ਨੇ ਅੱਜ ਅਪਣਾ ਜਨਮ ਦਿਨ
ਟੀਮ ਇੰਡਿਆ ਦਾ ਨਵਾਂ ਸਿਤਾਰਾ ਪ੍ਰਿਥਵੀ ਸ਼ਾਅ ਜਿਸ ਨੇ ਅਪਣੇ ਸ਼ੁਰੁਆਤੀ ਦੋ ਟੈਸਟ ਮੈਚਾਂ ਵਿਚ 237 ਦੌੜਾਂ ਬਣਾ.....
ਨਵੀਂ ਦਿੱਲੀ ( ਭਾਸ਼ਾ ): ਟੀਮ ਇੰਡਿਆ ਦਾ ਨਵਾਂ ਸਿਤਾਰਾ ਪ੍ਰਿਥਵੀ ਸ਼ਾਹ ਜਿਸ ਨੇ ਅਪਣੇ ਸ਼ੁਰੁਆਤੀ ਦੋ ਟੈਸਟ ਮੈਚਾਂ ਵਿਚ 237 ਦੌੜਾਂ ਬਣਾ ਕੇ ਪੂਰੀ ਕ੍ਰਿਕੇਟ ਵਿਚ ਅਪਣੀ ਛਾਪ ਛੱਡੀ ਹੈ। ਦੱਸ ਦਈਏ ਕਿ ਅੰਡਰ-19 ਵਰਲਡ ਕਪ ਜੇਤੂ ਕਪਤਾਨ ਪ੍ਰਿਥਵੀ ਸ਼ਾਹ ਅੱਜ 19 ਸਾਲ ਦੇ ਹੋ ਗਏ ਹਨ। 9 ਨਵੰਬਰ 1999 ਨੂੰ ਥਾਣੇ (ਮਹਾਰਾਸ਼ਟਰ) ਵਿਚ ਪੈਦਾ ਹੋਏ ਇਸ ਵੱਖਰੇ ਅੰਦਾਜ਼ ਦੇ ਮੁੰਡੇ ਨੇ ਅਪਣੇ ਡੈਬਊ ਟੇਸਟ ਮੈਚ ਵਿਚ ਸੈਂਕੜਾ ਲਗਾ ਕੇ ਕਈ ਉਪਲਬਧੀਆਂ ਅਪਣੇ ਨਾਮ ਕੀਤੀਆਂ ਹਨ। ਚਾਰ ਸਾਲ ਦੀ ਉਮਰ 'ਚ ਆਪਣੀ ਮਾਂ ਨੂੰ ਗੁਆਉਣ ਵਾਲੇ ਪ੍ਰਿਥਵੀ ਸ਼ਾਹ ਮੁੰਬਈ ਦੇ ਬਾਹਰੀ ਇਲਾਕੇ ਵਿਰਾਰ 'ਚ ਵੱਡੇ ਹੋਏ।
ਅੱਠ ਸਾਲ ਦੀ ਉਮਰ 'ਚ ਉਨ੍ਹਾਂ ਦਾ ਬਾਂਦਰਾ ਦੇ ਰਿਜ਼ਵੀ ਸਕੂਲ 'ਚ ਦਾਖ਼ਲਾ ਕਰਵਾਇਆ ਗਿਆ ਤਾਂ ਜੋ ਕ੍ਰਿਕਟ 'ਚ ਕਰੀਅਰ ਬਣਾ ਸਕਨ। ਸਕੂਲ ਆਉਣ-ਜਾਣ ਲਈ ਉਨ੍ਹਾਂ ਨੂੰ 90 ਮਿੰਟਾਂ ਦਾ ਸਮਾਂ ਲਗਦਾ ਸੀ ਅਤੇ ਇਹ ਸਮਾਂ ਉਹ ਆਪਣੇ ਪਿਤਾ ਨਾਲ ਤੈਅ ਕਰਦੇ ਸਨ। ਉਨ੍ਹਾਂ ਦੇ ਜਨਮ ਦਿਨ ਉਤੇ ਉਨ੍ਹਾਂ ਦੇ ਰਿਕਾਰਡਾਂ ਉਤੇ ਨਜ਼ਰ ਮਾਰੀਏ ਤਾਂ ਤੂਹਾਨੂੰ ਪ੍ਰਿਥਵੀ ਦੀਆਂ ਉਪਲਬਧੀਆਂ ਪਤਾ ਲੱਗ ਜਾਣਗੀਆਂ। ਪ੍ਰਿਥਵੀ ਨੇ ਡੈਬਿਊ ਕਰਦੇ ਹੀ ਵੇਸਟਇੰਡੀਜ਼ ਰਾਜਕੋਟ ਟੇਸਟ ਵਿਚ ਸੈਕੜਾ ਜੜ ਦਿਤਾ ਸੀ। ਉਨ੍ਹਾਂ ਨੇ ਡੈਬਿਊ ਸੈਕੜੇ ਵਿਚ ( 134 ਦੌੜਾਂ ) ਦੇ ਨਾਲ ਕਈ ਵੱਡੇ ਰਿਕਾਰਡ ਅਪਣੇ ਨਾਮ ਕਰ ਲਏ ਹਨ।
18 ਸਾਲ 329 ਦਿਨਾਂ ਦੀ ਉਮਰ ਵਿਚ ਪ੍ਰਿਥਵੀ ਦੀਆਂ ਉਪਲਬਧੀਆਂ ਸੁਰਖੀਆਂ ਵਿਚ ਰਹੀਆਂ। ਪ੍ਰਿਥਵੀ ਸ਼ਾਹ ਨੇ ਸੈਕੜਿਆਂ ਦੀ ਅਨੌਖੀ ਹੈਟਰਿਕ ਬਣਾਈ ਹੈ। ਪ੍ਰਿਥਵੀ ਨੇ ਨਾ ਸਿਰਫ਼ ਟੈਸਟ ਡੈਬਿਊ ਵਿਚ ਸੈਂਕੜਾ ਪੂਰਾ ਕੀਤਾ, ਸਗੋਂ ਰਣਜੀ ਅਤੇ ਦਲੀਪ ਟਰਾਫੀ ਵਿਚ ਵੀ ਡੈਬਿਊ ਕਰਦੇ ਹੋਏ ਸੈਕੜਾ ਜਮਾਇਆ ਸੀ। ਪ੍ਰਿਥਵੀ ਸ਼ਾਹ ਨੇ ਰਣਜੀ ਟਰਾਫੀ ਦੇ ਸੇਮੀਫਾਇਨਲ ( ਜਨਵਰੀ 2017 ) ਵਿਚ ਡੈਬਿਊ ਕੀਤਾ ਅਤੇ ਉਸ ਮੈਚ ਵਿਚ ਸੈਂਕੜਾ ਜਮਾਇਆ ਸੀ। ਦਲੀਪ ਟਰਾਫੀ ਵਿਚ ਉਨ੍ਹਾਂ ਨੇ ਡੈਬਿਊ ( ਸਤੰਬਰ 2017 ) ਵਿਚ ਕੀਤਾ ਅਤੇ ਫਾਇਨਲ ਮੈਚ ਖੇਡਦੇ ਹੋਏ ਸੈਂਕੜਾ ਜਮਾਇਆ ਸੀ।
ਪ੍ਰਿਥਵੀ ਸ਼ਾਹ ਟੇੈਸਟ ਕ੍ਰਿਕੇਟ ਵਿਚ ਡੈਬਿਊ ਕਰਦੇ ਹੋਏ ਸੈਂਕੜਾ ਜਮਾਉਣ ਵਾਲੇ 15ਵੇਂ ਭਾਰਤੀ ਬੱਲੇਬਾਜ ਹਨ। ਇਸ ਤੋਂ ਪਹਿਲਾਂ ਰੋਹਿਤ ਸ਼ਰਮਾ ਨੇ ਨਵੰਬਰ 2013 ਵਿਚ ਇਸ ਵੇਸਟਇੰਡੀਜ਼ ਦੇ ਖਿਲਾਫ਼ ਕੋਲਕਾਤਾ ਦੇ ਈਡਨ ਗਾਰਡਨ ਵਿਚ ਅਪਣੇ ਪਹਿਲੇ ਹੀ ਟੈਸਟ ਵਿਚ ਸੈਕੜਾ ਜਮਾਇਆ ਸੀ।