ਟੀਮ ਇੰਡੀਆ ਨੇ ਦਿਤਾ ਤਿੰਨ ਖਿਡਾਰੀਆਂ ਨੂੰ ਅਰਾਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੇਸਟਇੰਡੀਜ ਨੂੰ ਦੂਜੇ ਟੀ-20 ਮੈਚ ਵਿਚ 71ਦੌੜਾਂ ਦੇ ਨਾਲ ਭਾਰਤੀ ਟੀਮ ਨੇ ਮਾਤ ਦੇ ਕਿ ਮੌਜੂਦਾ ਟੀ-20 ਸੀਰੀਜ਼ ਵਿਚ.....

India Cricket Team

ਨਵੀਂ ਦਿੱਲੀ ( ਪੀ.ਟੀ.ਆਈ ): ਵੇਸਟਇੰਡੀਜ ਨੂੰ ਦੂਜੇ ਟੀ-20 ਮੈਚ ਵਿਚ 71ਦੌੜਾਂ ਦੇ ਨਾਲ ਭਾਰਤੀ ਟੀਮ ਨੇ ਮਾਤ ਦੇ ਕਿ ਮੌਜੂਦਾ ਟੀ-20 ਸੀਰੀਜ਼ ਵਿਚ 2-0 ਦੇ ਨਾਲ ਜਿੱਤ ਦਾ ਵਾਧਾ ਕਰ ਲਿਆ ਹੈ। ਭਾਰਤ 24 ਸਾਲਾਂ ਬਾਅਦ ਨਵਾਬਾਂ ਦੇ ਸ਼ਹਿਰ ਲਖਨਊ ਵਿਚ ਪਰਤਿਆ ਸੀ। ਇਸ ਮੈਚ ਵਿਚ ਰੋਹਿਤ ਸ਼ਰਮਾ ਨੇ 111 ਦੌੜਾਂ ਦਾ ਸੈਕੜਾਂ ਲਗਾਇਆ। ਜਿਸ ਦੀ ਬਦੌਲਤ ਉਹ ਟੀਮ ਇੰਡੀਆ ਦੇ ਸਭ ਤੋਂ ਵੱਧ ਇੰਟਰਨੈਂਸ਼ਨਲ ਟੀ-20 ਦੌੜਾਂ ਬਣਾਉਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। ਇਸ ਮੈਚ ਤੋਂ ਪਹਿਲਾ ਇਹ ਰਿਕਾਰਡ ਵਿਰਾਟ ਕੋਹਲੀ ਦੇ ਨਾਂਅ ਸੀ। ਟੀਮ ਇੰਡੀਆ ਨੇ ਮੈਚ ਦੇ ਸ਼ੁਰੂ ਤੋਂ ਹੀ ਇਕ ਮਜਬੂਤੀ ਬਣਾਈ ਹੋਈ ਸੀ।

ਜਿਸ ਕਰਕੇ ਟੀਮ ਇੰਡੀਆ ਨੇ ਅਪਣੇ ਸਰੋਤਿਆਂ ਦੇ ਲਈ ਦਿਵਾਲੀ ਦੇ ਉਪਰ ਜਿੱਤ ਦੇ ਨਾਲ ਤੋਹਫਾ ਦਿਤਾ ਸੀ। ਟੀਮ ਦੇ ਸਾਰੇ ਹੀ ਖਿਡਾਰੀ ਚੰਗੀ ਲੈਅ ਵਿਚ ਦਿਖਾਈ ਦੇ ਰਹੇ ਹਨ। ਟੀਮ ਦਾ ਹਰ ਇਕ ਖਿਡਾਰੀ ਦੂਸਰੇ ਖਿਡਾਰੀ ਦੇ ਮੁਕਾਬਲੇ ਵਿਚ ਵਧਿਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।  ਟੀਮ ਇੰਡੀਆ ਨੇ ਤੀਸਰੇ ਟੀ-20 ਮੁਕਾਬਲੇ ਲਈ ਬਦਲਾਵ ਕੀਤੇ ਹਨ। 11 ਨਵੰਬਰ ਨੂੰ ਚੇਂਨਈ ਵਿਚ ਖੇਡੇ ਜਾਣ ਵਾਲੇ ਟੀ-20 ਮੈਚ ਲਈ ਸ਼ੁੱਕਰਵਾਰ ਨੂੰ ਭਾਰਤੀ ਟੀਮ ਪ੍ਰਬੰਧਨ ਨੇ 14 ਮੈਂਬਰੀ ਦਲ ਦਾ ਐਲਾਨ ਕੀਤਾ।

ਤੇਜ ਗੇਂਦਬਾਜ ਜਸਪ੍ਰੀਤ ਬੁਮਰਾਹ, ਉਮੇਸ਼ ਯਾਦਵ ਤੋਂ ਇਲਾਵਾ ਕੁਲਦੀਪ ਯਾਦਵ ਨੂੰ ਇੰਡੀਜ਼ ਦੇ ਖਿਲਾਫ਼ ਸੀਰੀਜ਼ ਦੇ ਅਖੀਰਲੇ ਮੈਚ ਵਿਚ ਅਰਾਮ ਦਿਤਾ ਗਿਆ ਹੈ। ਇਹ ਤਿੰਨੋਂ ਖਿਡਾਰੀ ਇਸ ਮੈਚ ਦਾ ਹਿੱਸਾ ਨਹੀਂ ਹੋਣਗੇ। ਆਸਟ੍ਰੇਲਿਆ ਦੌਰੇ ਦੇ ਮੱਦੇਨਜ਼ਰ ਇਹਨ੍ਹਾਂ ਤਿੰਨਾਂ ਨੂੰ ਅਰਾਮ ਦਿਤਾ ਗਿਆ ਹੈ। ਸਿਦਾਰਥ ਕੌਂਲ ਨੂੰ ਭਾਰਤੀ ਸਕੁਐਡ ਵਿਚ ਜਗ੍ਹਾ ਮਿਲੀ ਹੈ। ਬੀ.ਸੀ.ਸੀ.ਆਈ ਨੇ ਇਸਤਿਹਾਰ ਜਾਰੀ ਕਰ ਕਿਹਾ,  ਆਸਟਰੇਲਿਆ ਦੌਰੇ ਲਈ ਉਮੇਸ਼,  ਜਸਪ੍ਰੀਤ ਅਤੇ ਕੁਲਦੀਪ ਸਰੀਰਕ ਰੂਪ ਤੋਂ ਬਿਹਤਰ ਹਾਲਤ ਵਿਚ ਹੋਣ,  ਇਸ ਲਈ ਇਹਨ੍ਹਾਂ ਤਿੰਨ੍ਹਾਂ ਖਿਡਾਰੀਆਂ ਨੂੰ ਇਸ ਮੈਚ ਲਈ ਅਰਾਮ ਦਿਤਾ ਗਿਆ ਹੈ।

ਭਾਰਤੀ ਟੀਮ ਆਸਟਰੇਲਿਆ ਦੌਰੇ ਉਤੇ 21 ਨਵੰਬਰ ਨੂੰ ਬਰਿਸਬੇਨ ਵਿਚ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਉਤਰੇਗੀ। ਟੀਮ ਇੰਡੀਆ ਅਪਣੀ ਜਿਤ ਦੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗੀ।