IPL 2020 :Kings XI Punjab ਦੇ ਬਾਰੇ ਆਈ ਵੱਡੀ ਖ਼ਬਰ !

ਏਜੰਸੀ

ਖ਼ਬਰਾਂ, ਖੇਡਾਂ

ਟੀਮ ਦੇ ਸੀਈਓ ਸਤੀਸ਼ ਮੇਨਨ ਨੇ ਦਿੱਤੀ ਜਾਣਕਾਰੀ

File Photo

ਚੰਡੀਗੜ੍ਹ: ਕਿੰਗਜ਼ ਇਲੈਵਨ ਪੰਜਾਬ ਨੇ ਪੁਰਾਣੇ ਹੋਮ ਗਰਾਊਂਡ ਦਾ ਸਾਥ ਨਾ ਛੱਡਣ ਦਾ ਫ਼ੈਸਲਾ ਲਿਆ ਹੈ। ਆਈਪੀਐਲ ਸੀਜਨ-2020 ਵਿਚ ਟੀਮ ਆਪਣੇ ਸਾਰੇ 7 ਹੋਮ ਮੈਚ ਆਈਐਸ ਬਿੰਦਰਾ ਸਟੇਡੀਅਮ ਮੁਹਾਲੀ ਵਿਚ ਹੀ ਖੇਡੇਗੀ। ਕਿੰਗਜ਼ ਇਲੈਵਨ ਪੰਜਾਬ ਦੇ ਸੀਈਓ ਸਤੀਸ਼ ਮੇਨਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ''ਮੁਹਾਲੀ ਹੀ ਸਾਡੀ ਹੋਮ ਗਰਾਊਂਡ ਰਹੇਗਾ। ਅਸੀ ਪਿਛਲੇ ਸੀਜਨ ਵਿਚ ਲਖਨਉ ਗਰਾਊਂਡ ਨੂੰ ਇਕ ਵਿਕਲਪ ਦੇ ਤੌਰ 'ਤੇ ਵੇਖਿਆ ਸੀ ਪਰ ਗੱਲ ਨਹੀਂ ਬਣੀ''।

ਟੀਮ ਪ੍ਰਬੰਧਨ ਨੇ ਇਹ ਵੀ ਸਾਫ਼ ਕਰ ਦਿੱਤਾ ਹੈ ਕਿ ਕਪਤਾਨੀ 'ਤੇ ਫ਼ੈਸਲਾ ਨਿਲਾਮੀ ਤੋਂ ਬਾਅਦ ਲਿਆ ਜਾਵੇਗਾ। ਇਸ ਤੋਂ ਪਹਿਲਾਂ ਗੱਲ ਹੋ ਰਹੀ ਸੀ ਕਿ ਰਵੀਚੰਦਰਨ ਅਸ਼ਵੀਨ ਦੇ ਦਿੱਲੀ ਨਾਲ ਜੁੜਨ ਤੋਂ ਬਾਅਦ ਲੋਕੇਸ਼ ਰਾਹੁਲ ਨੂੰ ਕਪਤਾਨੀ ਦੀ ਜਿੰਮੇਵਾਰੀ ਦਿੱਤੀ ਜਾ ਸਕਦੀ ਹੈ ਪਰ ਮੈਨੇਜਮੈਂਟ ਇਸ 'ਤੇ ਫ਼ੈਸਲਾ ਲੈਵੇਗਾ। ਇਸ ਵਾਰ ਅਨਿਲ ਕੁੰਬਲੇ ਟੀਮ ਦੇ ਕੋਚ ਹਨ ਅਤੇ ਹੋਰ ਕਈਂ ਬਦਲਾਅ ਨਵੇਂ ਸੀਜਨ ਦੇ ਲਈ ਕਰ ਸਕਦੇ ਹਨ।

ਜੋਨਟੀ ਰੋਡਜ਼ ਟੀਮ ਦੇ ਫਿਲਡਿੰਗ ਕੋਚ ਦੀ ਜ਼ਿੰਮਵਾਰੀ ਸੰਭਾਲ ਰਹੇ ਹਨ। ਦੋਣੋਂ ਇਸ ਤੋਂ ਪਹਿਲਾਂ ਮੁੰਬਈ ਦੇ ਨਾਲ ਸੀ। ਮੁੱਖ ਕੋਚ ਅਨਿਲ ਕੁੰਬਲੇ ਨਵੇਂ ਖਿਡਾਰੀਆਂ ਨੂੰ ਆਪਣੇ ਨਾਲ ਜੋੜਨਾ ਚਾਹੁੰਣਗੇ ਅਤੇ ਟੀਮ ਦੇ ਕੋਲ ਨਿਲਾਮੀ ਦੇ ਲਈ 42.70 ਕਰੋੜ ਰੁਪਏ ਜੇਬ ਵਿਚ ਬਚੇ ਹਨ।

ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਸੈਕਟਰੀ ਜਨਰਲ ਪੁਨੀਤ ਬਾਲੀ ਨੇ ਕਿਹਾ ਕਿ ''ਮੁਹਾਲੀ ਵਿਚ 7 ਮੈਚ ਕਰਾਉਣ ਦੇ ਲਈ ਅਸੀ ਪੂਰੀ ਤਰ੍ਹਾਂ ਤਿਆਰ ਹਨ। ਐਸੋਸੀਏਸ਼ਨ ਨੇ ਹਮੇਸ਼ਾਂ ਕਿੰਗਜ਼ ਇਲੈਵਨ ਪੰਜਾਬ ਨੂੰ ਸਪੋਰਟ ਕੀਤਾ ਹੈ।  ਇੱਥੇ 7 ਮੈਚ ਹੋਣ ਨਾਲ ਪ੍ਰਸ਼ੰਸ਼ਕਾ ਨੂੰ ਵੀ ਫਾਈਦਾ ਹੋਵੇਗਾ ਨਾਲ ਹੀ ਨੌਜਵਾਨ ਖਿਡਾਰੀਆਂ ਨੂੰ ਸਿੱਖਣ ਦੇ ਮੌਕਾ ਮਿਲੇਗਾ''।