ਆਸਟਰੇਲੀਆ ਦੇ ਭਾਰਤ ਦੌਰੇ ਦੇ ਪ੍ਰੋਗਰਾਮਾਂ ਦਾ ਹੋਇਆ ਐਲਾਨ, ਖੇਡੇ ਜਾਣਗੇ 2 ਟੀ-20 ਅਤੇ 5 ਵਨਡੇ

ਏਜੰਸੀ

ਖ਼ਬਰਾਂ, ਖੇਡਾਂ

ਬੀਸੀਸੀਆਈ ਨੇ ਆਸਟਰੇਲੀਆ ਦੇ ਭਾਰਤ ਦੌਰੇ ਦੇ ਪ੍ਰੋਗਰਾਮ ਦਾ ਐਲਾਨ........

India Team

ਨਵੀਂ ਦਿੱਲੀ : ਬੀਸੀਸੀਆਈ ਨੇ ਆਸਟਰੇਲੀਆ ਦੇ ਭਾਰਤ ਦੌਰੇ ਦੇ ਪ੍ਰੋਗਰਾਮ ਦਾ ਐਲਾਨ ਕਰ ਦਿਤਾ ਹੈ ਅਤੇ ਆਸਟਰੇਲੀਆਈ ਟੀਮ ਭਾਰਤ ਦੌਰੇ ਉਤੇ ਦੋ ਟੀ-20 ਮੈਚਾਂ ਤੋਂ ਇਲਾਵਾ 5 ਵਨਡੇ ਮੈਚ ਖੇਡੇਗੀ। ਦੌਰੇ ਦੀ ਸ਼ੁਰੂਆਤ ਟੀ-20 ਸੀਰੀਜ਼ ਦੇ ਨਾਲ ਹੋਵੇਗੀ ਅਤੇ ਇਸ ਤੋਂ ਬਾਅਦ ਦੋਨਾਂ ਦੇ ਵਿਚ 5 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਜਾਵੇਗੀ। ਆਸਟਰੇਲੀਆ ਦਾ ਭਾਰਤ ਦੌਰਾ 24 ਫਰਵਰੀ ਨੂੰ ਸ਼ੁਰੂ ਹੋਵੇਗਾ ਅਤੇ ਇਹ 13 ਮਾਰਚ ਤੱਕ ਚੱਲੇਗਾ। ਟੀ-20 ਮੈਚ ਭਾਰਤੀ ਸਮੇਂ ਅਨੁਸਾਰ ਰਾਤ 7 ਵਜੇ ਤੋਂ ਅਤੇ ਵਨਡੇ ਮੈਚ ਭਾਰਤੀ ਸਮੇਂ ਅਨੁਸਾਰ ਦੁਪਹਿਰ 1 ਵਜੇ ਤੋਂ ਖੇਡੇ ਜਾਣਗੇ।

ਬੀਸੀਸੀਆਈ ਨੇ ਮੀਡੀਆ ਨੂੰ ਇਸ ਪ੍ਰੋਗਰਾਮ ਦੀ ਜਾਣਕਾਰੀ ਦਿਤੀ ਹੈ। ਪ੍ਰੋਗਰਾਮ ਦੇ ਮੁਤਾਬਕ ਭਾਰਤ ਅਤੇ ਆਸਟਰੇਲੀਆ ਦੇ ਵਿਚ ਪਹਿਲਾ ਟੀ-20 ਮੈਚ 24 ਫਰਵਰੀ ਨੂੰ ਬੈਂਗਲੁਰੂ ਅਤੇ ਦੂਜਾ ਟੀ-20 ਮੈਚ 27 ਫਰਵਰੀ ਨੂੰ ਵਿਸ਼ਾਖਾਪਟਨਮ ਵਿਚ ਖੇਡਿਆ ਜਾਵੇਗਾ। ਟੀ-20 ਸੀਰੀਜ਼ ਤੋਂ ਬਾਅਦ ਦੋਨਾਂ ਦੇ ਵਿਚ ਵਨਡੇ ਸੀਰੀਜ਼ ਖੇਡੀ ਜਾਵੇਗੀ। ਵਨਡੇ ਸੀਰੀਜ਼ ਦਾ ਪਹਿਲਾ ਮੈਚ 2 ਮਾਰਚ ਨੂੰ ਹੈਦਰਾਬਾਦ, ਦੂਜਾ ਮੈਚ 5 ਮਾਰਚ ਨੂੰ ਨਾਗਪੁਰ ਵਿਚ, ਤੀਜਾ ਮੈਚ 8 ਮਾਰਚ ਨੂੰ ਰਾਂਚੀ, ਚੌਥਾ ਮੈਚ 10 ਮਾਰਚ ਨੂੰ ਮੋਹਾਲੀ ਅਤੇ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਮੈਚ 13 ਮਾਰਚ ਨੂੰ ਦਿੱਲੀ ਵਿਚ ਖੇਡਿਆ ਜਾਵੇਗਾ।

ਭਾਰਤ ਲਈ ਵਿਸ਼ਵ ਕੱਪ ਤੋਂ ਪਹਿਲਾਂ ਇਹ ਸੀਰੀਜ਼ ਬੇਹੱਦ ਅਹਿਮ ਰਹੇਗੀ ਅਤੇ ਇਸ ਸੀਰੀਜ਼ ਦੇ ਜਰੀਏ ਖਿਡਾਰੀਆਂ ਦੇ ਕੋਲ ਅਪਣੇ ਆਪ ਨੂੰ ਪਰਖਣ ਦਾ ਪੁਰਾ ਮੌਕਾ ਹੋਵੇਗਾ। ਤੁਹਾਨੂੰ ਦੱਸ ਦਈਏ ਕਿ ਆਸਟਰੇਲੀਆ ਨੇ ਜਦੋਂ ਆਖਰੀ ਵਾਰ ਸੀਮਿਤ ਓਵਰਾਂ ਦੀ ਸੀਰੀਜ਼ ਲਈ ਭਾਰਤ ਦਾ ਦੌਰਾ ਕੀਤਾ ਸੀ ਤਾਂ ਉਸ ਨੂੰ ਬੁਰੀ ਤਰ੍ਹਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਟੀਮ ਇੰਡੀਆ ਦੇ ਸਾਹਮਣੇ ਉਨ੍ਹਾਂ ਨੇ ਗੋਡੇ ਗੇਰ ਦਿਤੇ ਸਨ। ਅਜਿਹੇ ਵਿਚ ਆਸਟਰੇਲੀਆ ਲਈ ਭਾਰਤ ਨੂੰ ਭਾਰਤ ਵਿਚ ਹਰਾਉਣਾ ਬੇਹੱਦ ਮੁਸ਼ਕਲ ਰਹਿਣ ਵਾਲਾ ਹੈ।