ਪੋਵਾਰ ਨੂੰ ਦੁਬਾਰਾ ਕੋਚ ਬਣਾਉਣ ਦੀ ਮੰਗ, ਹਰਮਨਪ੍ਰੀਤ-ਮੰਧਾਨਾ ਨੇ ਬੀਸੀਸੀਆਈ ਨੂੰ ਲਿਖੀ ਚਿੱਠੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮਹਿਲਾ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿਚ ਅਖੀਰਲੇ ਇਕ ਮੈਚ ਤੋਂ ਮਿਤਾਲੀ ਰਾਜ....

Harmanpreet-Mandhana

ਨਵੀਂ ਦਿੱਲੀ (ਭਾਸ਼ਾ): ਮਹਿਲਾ ਟੀ-20 ਵਰਲਡ ਕੱਪ ਦੇ ਸੈਮੀਫਾਈਨਲ ਵਿਚ ਅਖੀਰਲੇ ਇਕ ਮੈਚ ਤੋਂ ਮਿਤਾਲੀ ਰਾਜ ਨੂੰ ਬਾਹਰ ਰੱਖਣ ਦਾ ਵਿਵਾਦ ਰੁਕ ਨਹੀਂ ਰਿਹਾ। ਕਪਤਾਨ ਹਰਮਨਪ੍ਰੀਤ ਕੌਰ ਅਤੇ ਉਪਕਪਤਾਨ ਸਿਮਰਤੀ ਮੰਧਾਨਾ ਨੇ ਸੋਮਵਾਰ ਨੂੰ ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਨੂੰ ਪੱਤਰ ਲਿਖਿਆ। ਇਸ ਵਿਚ ਕੋਚ ਰਮੇਸ਼ ਪੋਵਾਰ ਦੀ ਕੋਚ ਅਹੁਦੇ ਉਤੇ ਵਾਪਸੀ ਦੀ ਮੰਗ ਕੀਤੀ ਗਈ ਹੈ। ਇਸ ਵਿਵਾਦ ਤੋਂ ਬਾਅਦ ਬੀ.ਸੀ.ਸੀ.ਆਈ ਨੇ ਕੋਚ ਪੋਵਾਰ ਦਾ ਕਾਰਜਕਾਲ ਨਹੀਂ ਵਧਾਇਆ ਸੀ। ਹਰਮਨਪ੍ਰੀਤ ਅਤੇ ਮੰਧਾਨਾ ਨੇ ਬੀ.ਸੀ.ਸੀ.ਆਈ ਦੇ ਅਨੁਸ਼ਾਸਕਾਂ ਦੀ ਕਮੇਟੀ (ਸੀ.ਓ.ਏ) ਨੂੰ ਪੱਤਰ ਲਿਖਿਆ।

ਸੀ.ਓ.ਏ ਦੇ ਚੈਅਰਮੈਨ ਵਿਨੋਦ ਰਾਏ ਨੇ ਪੁਸ਼ਟੀ ਕੀਤੀ ਹੈ ਕਿ ਦੋਨਾਂ ਨੇ ਪੱਤਰ ਵਿਚ ਪੋਵਾਰ ਨੂੰ ਅਹੁਦੇ ਉਤੇ ਬਣਾਈ ਰੱਖਣ ਦੀ ਮੰਗ ਕੀਤੀ ਹੈ।’’ ਪੋਵਾਰ ਦਾ ਕਾਰਜਕਾਲ 30 ਨਵੰਬਰ ਨੂੰ ਖ਼ਤਮ ਹੋਇਆ ਸੀ। ਜਿਸ ਤੋਂ ਬਾਅਦ ਬੀ.ਸੀ.ਸੀ.ਆਈ ਨੇ ਕੋਚ ਅਹੁਦੇ ਲਈ ਨਵੇਂ ਆਵੇਦਨ ਮੰਗੇ ਹਨ। ਪੋਵਾਰ ਵੀ ਆਵੇਦਨ ਦੇ ਸਕਦੇ ਹਨ। ਹਰਮਨਪ੍ਰੀਤ ਨੇ ਪੱਤਰ ਵਿਚ ਲਿਖਿਆ, ‘‘ਮੈਂ ਟੀ-20 ਕਪਤਾਨ ਅਤੇ ਵਨਡੇ ਉਪਕਪਤਾਨ ਦੇ ਰੂਪ ਵਿਚ ਤੁਹਾਨੂੰ ਅਪੀਲ ਕਰਦੀ ਹਾਂ ਕਿ ਪੋਵਾਰ ਨੂੰ ਕੋਚ ਦੇ ਰੂਪ ਵਿਚ ਬਰਕਾਰ ਰੱਖਿਆ ਜਾਵੇ। ਅਗਲੇ ਟੀ-20 ਵਰਲਡ ਕਪ ਵਿਚ 15 ਮਹੀਨੇ ਅਤੇ ਨਿਊਜੀਲੈਂਡ ਦੌਰੇ ਉਤੇ ਜਾਣ ਲਈ ਇਕ ਮਹੀਨਾ ਹੀ ਬਾਕੀ ਹੈ।

ਇਕ ਟੀਮ ਦੇ ਰੂਪ ਵਿਚ ਉਹ ਜਿਸ ਤਰ੍ਹਾਂ ਸਾਡੇ ਅੰਦਰ ਬਦਲਾਵ ਲਿਆਏ ਉਸ ਨੂੰ ਦੇਖਦੇ ਹੋਏ ਮੈਨੂੰ ਉਨ੍ਹਾਂ ਨੂੰ ਬਦਲਨ ਦਾ ਕੋਈ ਕਾਰਨ ਨਜ਼ਰ ਨਹੀਂ ਆਉਂਦਾ।’’ ਇੰਗਲੈਂਡ ਤੋਂ ਮਿਲੀ ਹਾਰ ਦਿਲ ਤੋੜਨ ਵਾਲੀ ਸੀ ਹਰਮਨਪ੍ਰੀਤ ਨੇ ਇੰਗਲੈਂਡ ਦੇ ਵਿਰੁਧ ਸੈਮੀਫਾਈਨਲ ਵਿਚ ਹਾਰ ਉਤੇ ਲਿਖਿਆ, ‘‘ਹਾਰ ਦਿਲ ਤੋੜਨ ਵਾਲੀ ਸੀ ਅਤੇ ਇਹ ਦੇਖਕੇ ਪਰੇਸ਼ਾਨੀ ਹੋਰ ਵੱਧ ਗਈ ਕਿ ਕਿਵੇਂ ਸਾਡੀ ਛਵੀ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਪੋਵਾਰ ਸਰ ਨੇ ਸਾਨੂੰ ਪ੍ਰੇਰਿਤ ਕੀਤਾ ਕਿ ਅਸੀਂ ਅਪਣੇ ਆਪ ਨੂੰ ਚੁਣੌਤੀ ਦੇਣ ਲਈ ਟੀਚਾ ਉਸਾਰੀਏ।ਉਨ੍ਹਾਂ ਨੇ ਤਕਨੀਕੀ ਅਤੇ ਰਣਨੀਤੀਕ ਰੂਪ ਨਾਲ ਭਾਰਤੀ ਮਹਿਲਾ ਕ੍ਰਿਕੇਟ ਟੀਮ ਵਿਚ ਬਦਲਾਵ ਕੀਤਾ।’’

ਹਰਮਨਪ੍ਰੀਤ ਨੇ ਮਿਤਾਲੀ ਨੂੰ ਬਾਹਰ ਰੱਖਣ ਉਤੇ ਕਿਹਾ, ‘ਉਨ੍ਹਾਂ ਨੂੰ ਬਾਹਰ ਕਰਨਾ ਟੀਮ ਪ੍ਰਬੰਧਨ ਦਾ ਫੈਸਲਾ ਸੀ। ਇਸ ਦੇ ਲਈ ਪੋਵਾਰ ਇਕੱਲੇ ਜ਼ਿੰਮੇਦਾਰ ਨਹੀਂ ਸਨ। ਉਸ ਸਮੇਂ ਦੀਆਂ ਜਰੂਰਤਾਂ ਨੂੰ ਦੇਖਦੇ ਹੋਏ ਮੈਂ, ਸਿਮਰਤੀ, ਚੈਨਕਰਤਾ (ਸੁਧਾ-ਸ਼ਾਹ) ਅਤੇ ਕੋਚ ਨੇ ਸਾਡੇ ਮੈਨੇਜਰ ਦੀ ਹਾਜ਼ਰੀ ਵਿਚ ਇਹ ਫੈਸਲਾ ਕੀਤਾ ਸੀ।’’ ਪੋਵਾਰ ਨੇ ਟੀਮ ਦਾ ਮਨੋਬਲ ਵਧਾਇਆ: ਮੰਧਾਨਾ ਸਿਮਰਤੀ ਨੇ ਵੀ ਇਸ ਮਾਮਲੇ ਵਿਚ ਹਰਮਨਪ੍ਰੀਤ ਦਾ ਸਮਰਥਨ ਕੀਤਾ।

ਉਨ੍ਹਾਂ ਨੇ ਕਿਹਾ, ਪੋਵਾਰ ਨੇ ਉਨ੍ਹਾਂ ਨੂੰ ਬਿਹਤਰ ਕ੍ਰਿਕੇਟਰ ਬਣਾਇਆ। ਉਨ੍ਹਾਂ ਨੇ ਸਾਥੀ ਸਟਾਫ ਦੇ ਨਾਲ ਮਿਲ ਕੇ ਇਕ ਟੀਮ ਦੇ ਰੂਪ ਵਿਚ ਸਾਡਾ ਮਨੋਬਲ ਵਧਾਇਆ। ਜਿਸ ਦੇ ਨਾਲ ਅਸੀਂ ਲਗਾਤਾਰ 14 ਟੀ-20 ਮੈਚ ਜਿੱਤਣ ਵਿਚ ਸਫਲ ਰਹੇ।