ਚੀਨ ਦੀ ਲਿਉ ਹੋਂਗ ਨੇ 50 ਕਿਲੋਮੀਟਰ ਪੈਦਲ ਚਾਲ ਵਿਚ ਬਣਾਇਆ ਵਿਸ਼ਵ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਚੀਨ ਦੀ ਲਿਉ ਹੋਂਗ 50 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਨੂੰ ਚਾਰ ਘੰਟੇ  ਵਿਚ ਪੂਰਾ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਬਣੀ ਹੈ।

liu hong made a world record

ਬੀਜਿੰਗ : ਚੀਨ ਦੀ ਲਿਉ ਹੋਂਗ 50 ਕਿਲੋਮੀਟਰ ਪੈਦਲ ਚਾਲ ਮੁਕਾਬਲੇ ਨੂੰ ਚਾਰ ਘੰਟੇ  ਵਿਚ ਪੂਰਾ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਬਣੀ ਹੈ। ਇੰਟਰਨੈਸ਼ਨਲ ਐਸੋਸੀਏਸ਼ਨ ਆਫ਼ ਅਥਲੈਟਿਕਸ ਫੈਡਰੇਸ਼ਨ ਨੇ ਦੱਸਿਆ ਕਿ ਇਸ ਓਲੰਪਿਕ ਗੋਲਡ ਮੈਡਲ ਜੇਤੂ ਨੇ ਚੀਨ ਪੈਦਲ ਚਾਲ ਨੂੰ ਪੂਰਾ ਕਰਨ ਲਈ ਤਿੰਨ ਘੰਟੇ 59 ਮਿੰਟ 15 ਸੈਕਿੰਡ ਦਾ ਸਮਾਂ ਲਿਆ ਹੈ।

ਪਿਛਲਾ ਰਿਕਾਰਡ ਉਹਨਾਂ ਦੀ ਵਿਰੋਧੀ ਲਿਆਂਗ ਰੁਈ ਦੇ ਨਾਮ ਸੀ। ਲਿਉ ਨੇ  ਉਹਨਾਂ ਤੋਂ ਪੰਜ ਮਿੰਟ ਘੱਟ ਸਮਾਂ ਲਿਆ ਸੀ। ਵਿਸ਼ਵ ਚੈਂਪੀਅਨਸ਼ਿਪ ਦੀ ਦੋ ਵਾਰ ਵਿਜੇਤਾ, 31 ਸਾਲ ਦੀ ਇਸ ਖਿਡਾਰਨ ਦੇ ਨਾਮ ਇਕ ਹੋਰ ਵਿਸ਼ਵ ਰਿਕਾਰਡ 20 ਕਿਲੋਮੀਟਰ ਪੈਦਲ ਚਾਲ ਵਿਚ ਹੈ। ਉਹਨਾਂ ਨੇ 2015 ਵਿਚ ਸਪੇਨ ‘ਚ ਇਕ ਘੰਟੇ 24 ਮਿੰਟ ਅਤੇ 38 ਸੈਕਿੰਡ ਦਾ ਸਮਾ ਲਿਆ ਸੀ।