ਮੁੰਬਈ ਦੇ ਨੇਹਾਲ ਵਢੇਰਾ ਦੇ ਮਾਰੇ ਛੱਕੇ ਨਾਲ ਕਾਰ 'ਚ ਪਿਆ ਡੈਂਟ, ਪਰ ਇਨ੍ਹਾਂ ਲੋਕਾਂ ਨੂੰ ਹੋਇਆ ਲੱਖਾਂ ਦਾ ਫਾਇਦਾ

ਏਜੰਸੀ

ਖ਼ਬਰਾਂ, ਖੇਡਾਂ

ਅਸਲ 'ਚ ਇਸ ਕਾਰ ਨੂੰ ਖਿਡਾਰੀ ਨੂੰ ਮੈਨ ਆਫ ਦਾ ਸੀਰੀਜ਼ ਦੇਣ ਲਈ ਸਟੇਡੀਅਮ 'ਚ ਰੱਖਿਆ ਗਿਆ

photo

 

ਨਵੀਂ ਦਿੱਲੀ : ਆਈਪੀਐਲ 2023 ਦਾ 54ਵਾਂ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰਜ਼ ਬੰਗਲੌਰ ਵਿਚਾਲੇ ਖੇਡਿਆ ਗਿਆ। ਪਲੇਆਫ ਦੇ ਨਜ਼ਰੀਏ ਤੋਂ ਇਸ ਮਹੱਤਵਪੂਰਨ ਮੈਚ ਵਿਚ ਮੁੰਬਈ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਬੈਂਗਲੁਰੂ ਨੂੰ 21 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ ਨਾਲ ਹਰਾ ਦਿੱਤਾ।

ਮੈਚ 'ਚ ਮੁੰਬਈ ਦੇ ਸਟਾਰ ਬੱਲੇਬਾਜ਼ ਸੂਰਿਆਕੁਮਾਰ ਯਾਦਵ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਦੇ ਗੇਂਦਬਾਜ਼ਾਂ ਨੂੰ ਦਾਦੀ ਦੀ ਯਾਦ ਦਿਵਾਈ। ਸੂਰਿਆ ਦੇ ਨਾਲ ਮੁੰਬਈ ਦੇ ਨੌਜਵਾਨ ਬੱਲੇਬਾਜ਼ ਨੇਹਲ ਵਢੇਰਾ ਨੇ ਵੀ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਜੇਤੂ 52 ਦੌੜਾਂ ਬਣਾਈਆਂ। ਮੈਚ ਦੌਰਾਨ ਨੇਹਾਲ ਵਲੋਂ ਛੱਕਾ ਮਾਰਦਿਆਂ ਸਟੇਡੀਅਮ ਵਿਚ ਖੜ੍ਹੀ ਇੱਕ ਕਾਰ ਨੂੰ ਲੱਗੀ ਅਤੇ ਕਾਰ ਚ ਡੇਟ ਪੈ ਗਿਆ।

ਅਸਲ 'ਚ ਇਸ ਕਾਰ ਨੂੰ ਖਿਡਾਰੀ ਨੂੰ ਮੈਨ ਆਫ ਦਾ ਸੀਰੀਜ਼ ਦੇਣ ਲਈ ਸਟੇਡੀਅਮ 'ਚ ਰੱਖਿਆ ਗਿਆ ਸੀ।

ਨੇਹਾਲ ਵਢੇਰਾ ਦਾ ਸ਼ਾਨਦਾਰ ਛੱਕਾ, ਜਦੋਂ ਗੇਂਦ ਕਾਰ ਨੂੰ ਲੱਗੀ ਤਾਂ ਕੋਈ ਨੁਕਸਾਨ ਨਹੀਂ ਹੋਇਆ। ਕਿਉਂਕਿ ਆਈ.ਪੀ.ਐੱਲ. ਦੇ ਨਿਯਮਾਂ ਮੁਤਾਬਕ ਜੇਕਰ ਗੇਂਦ ਸਿੱਧੀ ਕਾਰ ਨੂੰ ਲੱਗ ਜਾਂਦੀ ਹੈ ਤਾਂ ਕਰਨਾਟਕ 'ਚ ਕੌਫੀ ਦੇ ਬਾਗਾਂ ਦੀ ਜੈਵ ਵਿਭਿੰਨਤਾ ਨੂੰ ਵਧਾਉਣ 'ਚ 5 ਲੱਖ ਰੁਪਏ ਦੀ ਮਦਦ ਮਿਲਦੀ ਹੈ।
ਦਸ ਦੇਈਏ ਕਿ ਇਹ ਪੂਰੀ ਘਟਨਾ ਬੈਂਗਲੁਰੂ ਦੇ ਸਪਿਨ ਗੇਂਦਬਾਜ਼ ਵਨਿੰਦੂ ਹਸਾਰੰਗਾ ਦੀ ਗੇਂਦ 'ਤੇ ਵਾਪਰੀ, ਇਹ ਦੂਜੀ ਪਾਰੀ ਦਾ 11ਵਾਂ ਓਵਰ ਸੀ। ਖੱਬੇ ਹੱਥ ਦੇ ਬੱਲੇਬਾਜ਼ ਵਢੇਰਾ ਨੇ ਹਸਾਰੰਗਾ ਦੀ ਚੌਥੀ ਗੇਂਦ 'ਤੇ ਸਲੋਗ ਸਵੀਪ ਖੇਡਿਆ। ਜੋ ਡੂੰਘੇ ਮਿਡਵਿਕਟ ਏਰੀਏ 'ਚ ਰੱਖੀ ਕਾਰ ਨਾਲ ਜ਼ੋਰਦਾਰ ਟਕਰਾ ਗਈ, ਜਿਸ ਤੋਂ ਬਾਅਦ ਕਾਰ 'ਤੇ ਡੈਂਟ ਵੀ ਦੇਖਿਆ ਗਿਆ।

ਵਾਨਖੇੜੇ ਸਟੇਡੀਅਮ 'ਚ ਖੇਡੇ ਗਏ ਇਸ ਮੈਚ ਦੀ ਗੱਲ ਕਰੀਏ ਤਾਂ ਦੋਵਾਂ ਟੀਮਾਂ ਦੇ ਨਜ਼ਰੀਏ ਤੋਂ ਇਹ ਬਹੁਤ ਹੀ ਮਹੱਤਵਪੂਰਨ ਮੈਚ ਸੀ, ਜਿਹੜੀ ਟੀਮ ਇਸ ਮੈਚ ਨੂੰ ਜਿੱਤਣ 'ਚ ਸਫਲ ਹੁੰਦੀ, ਉਸ ਦਾ ਪਲੇਆਫ 'ਚ ਪਹੁੰਚਣ ਦਾ ਦਾਅਵਾ ਕਾਫੀ ਮਜ਼ਬੂਤ​ਹੁੰਦਾ। ਮੁੰਬਈ ਨੇ ਟਾਸ ਜਿੱਤ ਕੇ ਬੈਂਗਲੁਰੂ ਨੂੰ ਬੱਲੇਬਾਜ਼ੀ ਦਾ ਸੱਦਾ ਦਿਤਾ ਸੀ। ਹਾਲਾਂਕਿ ਬੱਲੇਬਾਜ਼ੀ ਕਰਨ ਆਏ ਬੈਂਗਲੁਰੂ ਦੀ ਸ਼ੁਰੂਆਤ ਕਾਫੀ ਖ਼ਰਾਬ ਰਹੀ। ਵਿਰਾਟ ਕੋਹਲੀ ਇਕ ਰਨ ਬਣਾ ਕੇ ਵਾਪਸ ਪਰਤੇ।

ਇਸ ਤੋਂ ਬਾਅਦ ਕਪਤਾਨ ਫਾਫ ਡੁਪਲੇਸਿਸ ਅਤੇ ਗਲੇਨ ਮੈਕਸਵੈੱਲ ਨੇ ਸ਼ਾਨਦਾਰ ਪਾਰੀ ਖੇਡ ਕੇ ਬੈਂਗਲੁਰੂ ਨੂੰ 199 ਦੌੜਾਂ ਦੇ ਵੱਡੇ ਸਕੋਰ ਤੱਕ ਪਹੁੰਚਾਉਣ 'ਚ ਅਹਿਮ ਯੋਗਦਾਨ ਪਾਇਆ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਮੁੰਬਈ ਨੇ ਸੂਰਿਆਕੁਮਾਰ ਅਤੇ ਨੇਹਾਲ ਵਢੇਰਾ ਦੀ ਜ਼ਬਰਦਸਤ ਪਾਰੀ ਦੀ ਬਦੌਲਤ 17ਵੇਂ ਓਵਰ 'ਚ ਹੀ ਟੀਚਾ ਹਾਸਲ ਕਰ ਲਿਆ।