ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Yuvraj singh

ਚੰਡੀਗੜ੍ਹ: ਭਾਰਤੀ ਟੀਮ ਦੇ ਧਮਾਕੇਦਾਰ ਕ੍ਰਿਕਟਰ ਯੁਵਰਾਜ ਸਿੰਘ ਨੇ ਇੰਟਰਨੇਸ਼ਨਲ ਕ੍ਰਿਕੇਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਆਪਣੀ ਰਿਟਾਇਰਮੈਂਟ ਦੌਰਾਨ ਯੁਵਰਾਜ ਸਿੰਘ ਨੇ ਕਿਹਾ, ਹੁਣ ਅੱਗੇ ਵਧਣ ਦਾ ਸਮਾਂ ਆ ਗਿਆ ਹੈ। ਯੁਵਰਾਜ ਸਿੰਘ ਨੂੰ ਟੀਮ ਇੰਡੀਆ ਦੇ ਸ਼ਾਰਟਰ ਫਾਰਮੈਟ ਦੇ ਸਰਬੋਤਮ ਬੱਲੇਬਾਜਾਂ ‘ਚ ਸ਼ੁਮਾਰ ਕੀਤਾ ਜਾਂਦਾ ਸੀ।

ਉਨ੍ਹਾਂ ਨੇ ਭਾਰਤ ਲਈ 40 ਟੈਸ‍ਟ, 304 ਵਨਡੇ ਅਤੇ 58, T20 ਇੰਟਰਨੈਸ਼ਨਲ ਮੈਚਾਂ ਵਿੱਚ ਭਾਰਤੀ ਟੀਮ ਦਾ ਪ੍ਰਤੀਨਿਧੀ ਕੀਤਾ। ਭਾਰਤੀ ਟੀਮ ਨੂੰ ਵਿਸ਼ਵ ਕੱਪ 2011 ਵਿੱਚ ਚੈਂਪਿਅਨ ਬਣਾਉਣ ਵਿੱਚ ਯੁਵਰਾਜ ਸਿੰਘ ਦਾ ਅਹਿਮ ਰੋਲ ਰਿਹਾ। ਗੇਂਦ ਅਤੇ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੁਵਰਾਜ ਸਿੰਘ ਨੇ ਵਿਸ਼ਵ ਕੱਪ 2011 ਦੇ ਸਰਬੋਤਮ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ ਸੀ। ਖੱਬੇ ਹੱਥ ਦੇ ਬੱਲੇਬਾਜ ਯੁਵਰਾਜ ਸਿੰਘ ਦੀ ਛਵੀ ਗੇਂਦ ਨੂੰ ਚੰਗੇ ਤਰੀਕੇ ਨਾਲ ਟਾਇਮ ਕਰਨ ਵਾਲੇ ਖਿਡਾਰੀ ਕੀਤੀ ਸੀ।

ਉਹ ਗੇਂਦ ‘ਤੇ ਕਰਾਰੇ ਸ‍ਟਰੋਕ ਲਗਾਉਣ ਲਈ ਜਾਣੇ ਜਾਂਦੇ ਸਨ। ਸਾਲ 2007 ਦੇ ਟੀ20 ਵਿਸ਼ਵ ਕੱਪ ਵਿੱਚ ਯੁਵਰਾਜ ਸਿੰਘ ਨੇ ਇੱਕ ਓਵਰ ਵਿੱਚ 6 ਛੱਕੇ ਲਗਾਉਣ ਦੇ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ। ਟੀ20 ਇੰਟਰਨੈਸ਼ਨਲ ‘ਚ ਇੱਕ ਓਵਰ ਵਿੱਚ 6 ਛੱਕੇ ਲਗਾਉਣ ਵਾਲੇ ਉਹ ਇੱਕਲੌਤੇ  ਬੱਲੇਬਾਜ ਹਨ। ਯੁਵਰਾਜ ਸਿੰਘ ਨੇ ਇੰਗ‍ਲੈਂਡ ਦੇ ਗੇਂਦਬਾਜ ਸ‍ਟੁਅਰਟ ਬਰਾਡ ਦੀ ਗੇਂਦ ‘ਤੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ ਸੀ।