ਏਸ਼ੀਅਨ ਚੈਂਪੀਅਨਜ਼ ਟਰਾਫੀ: ਭਾਰਤੀ ਹਾਕੀ ਟੀਮ ਨੇ ਪਾਕਿਸਤਾਨ ਨੂੰ 4-0 ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਸੈਮੀਫਾਈਨਲ ਵਿਚ 11 ਅਗਸਤ ਨੂੰ ਜਾਪਾਨ ਨਾਲ ਹੋਵੇਗਾ ਮੁਕਾਬਲਾ

Asian Champions Trophy: India beat Pakistan

 

ਚੇਨਈ: ਇਥੋਂ ਦੇ ਮੇਅਰ ਰਾਧਾਕ੍ਰਿਸ਼ਨਨ ਸਟੇਡੀਅਮ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਏਸ਼ੀਅਨ ਚੈਂਪੀਅਨਜ਼ ਟਰਾਫੀ ਦੇ ਮੈਚ 'ਚ ਮੇਜ਼ਬਾਨ ਟੀਮ ਇੰਡੀਆ ਨੇ ਮਹਿਮਾਨ ਟੀਮ ਪਾਕਿਸਤਾਨ ਨੂੰ 4-0 ਨਾਲ ਹਰਾਇਆ। ਪਾਕਿਸਤਾਨ ਇਸ ਹਾਰ ਤੋਂ ਬਾਅਦ ਸੈਮੀਫਾਈਨਲ ਦੀ ਦੌੜ ’ਚੋਂ ਬਾਹਰ ਹੋ ਗਿਆ ਹੈ ਜਦਕਿ ਜਾਪਾਨ ਚੌਥੇ ਸਥਾਨ ’ਤੇ ਰਹਿ ਕੇ ਆਖ਼ਰੀ ਚਾਰ ਵਿਚ ਪਹੁੰਚ ਗਿਆ ਹੈ।

Asian Champions Trophy: India beat Pakistan

ਭਾਰਤ ਨੇ ਤੀਜੇ ਕੁਆਰਟਰ ਤਕ ਇਸ ਮੈਚ ਵਿਚ 3-0 ਦੀ ਬੜ੍ਹਤ ਬਣਾ ਲਈ ਸੀ। ਅਕਾਸ਼ਦੀਪ ਨੇ ਚੌਥੇ ਕੁਆਰਟਰ ਵਿਚ 55ਵੇਂ ਮਿੰਟ ਵਿਚ ਗੋਲ ਕੀਤਾ ਅਤੇ ਲੀਡ 4-0 ਹੋ ਗਈ। ਮੈਚ ਵਿਚ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਅਤੇ ਜੁਗਰਾਜ ਸਿੰਘ ਨੇ ਇਕ ਗੋਲ ਕੀਤਾ।

 


Asian Champions Trophy: India beat Pakistan

ਇਸ ਮੈਚ ਤੋਂ ਪਹਿਲਾਂ ਹੀ ਭਾਰਤ ਦੀ ਸੈਮੀਫਾਈਨਲ 'ਚ ਜਗ੍ਹਾ ਪੱਕੀ ਹੋ ਚੁੱਕੀ ਸੀ। ਇਸ ਦੇ ਨਾਲ ਹੀ ਪਾਕਿਸਤਾਨ ਨੂੰ ਆਖ਼ਰੀ ਚਾਰ ਵਿਚ ਜਾਣ ਲਈ ਇਹ ਮੈਚ ਹਰ ਹਾਲਤ ਵਿਚ ਜਿੱਤਣਾ ਸੀ। ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿਚ ਭਾਰਤ ਅਤੇ ਪਾਕਿਸਤਾਨ ਸੱਭ ਤੋਂ ਸਫਲ ਟੀਮਾਂ ਰਹੀਆਂ ਹਨ। ਦੋਵੇਂ ਟੀਮਾਂ ਤਿੰਨ-ਤਿੰਨ ਵਾਰ ਇਹ ਟਰਾਫੀ ਜਿੱਤ ਚੁੱਕੀਆਂ ਹਨ।

Asian Champions Trophy: India beat Pakistan

ਭਾਰਤ ਇਸ ਤਰ੍ਹਾਂ ਪੰਜ ਮੈਚਾਂ ਵਿਚ ਚਾਰ ਜਿੱਤਾਂ ਅਤੇ ਇਕ ਡਰਾਅ ਨਾਲ 13 ਅੰਕਾਂ ਨਾਲ ਸਿਖਰ ’ਤੇ ਰਿਹਾ। ਉਹ ਸ਼ੁਕਰਵਾਰ ਨੂੰ ਦੂਜੇ ਸੈਮੀਫਾਈਨਲ 'ਚ ਚੌਥੀ ਰੈਂਕਿੰਗ ਵਾਲੇ ਜਾਪਾਨ ਨਾਲ ਭਿੜੇਗਾ, ਜਦਕਿ ਪਹਿਲਾ ਸੈਮੀਫਾਈਨਲ ਦੂਜੇ ਦਰਜੇ ਦੇ ਮਲੇਸ਼ੀਆ ਅਤੇ ਤੀਜੇ ਨੰਬਰ ਦੇ ਦੱਖਣੀ ਕੋਰੀਆ ਵਿਚਾਲੇ ਹੋਵੇਗਾ।