ਪ੍ਰੋ ਕਬੱਡੀ ਲੀਗ: ਯੂਪੀ ਨੇ ਦਰਜ ਕੀਤੀ ਸ਼ਾਨਦਾਰ ਜਿੱਤ, ਪਟਨਾ ਨੇ ਤਮਿਲ ਨੂੰ ਦਿੱਤੀ ਮਾਤ

ਏਜੰਸੀ

ਖ਼ਬਰਾਂ, ਖੇਡਾਂ

ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 9 ਸਤੰਬਰ ਨੂੰ ਪਹਿਲਾ ਮੁਕਾਬਲਾ ਯੂਪੀ ਯੋਧਾ ਬਨਾਮ ਗੁਜਰਾਤ ਫਾਰਚੂਨ ਜੁਆਇੰਟਸ ਵਿਚਕਾਰ ਖੇਡਿਆ ਗਿਆ।

U.P. Yoddha vs Gujarat Fortunegiants

ਨਵੀਂ ਦਿੱਲੀ: ਪ੍ਰੋ ਕਬੱਡੀ ਲੀਗ ਸੀਜ਼ਨ-7 ਵਿਚ 9 ਸਤੰਬਰ ਨੂੰ ਪਹਿਲਾ ਮੁਕਾਬਲਾ ਯੂਪੀ ਯੋਧਾ ਬਨਾਮ ਗੁਜਰਾਤ ਫਾਰਚੂਨ ਜੁਆਇੰਟਸ ਵਿਚਕਾਰ ਖੇਡਿਆ ਗਿਆ। ਇਸ ਵਿਚ ਯੂਪੀ ਯੋਧਾ ਦੀ ਟੀਮ ਨੇ 33-26 ਦੇ ਅੰਤਰ ਨਾਲ ਇਸ ਮੈਚ ਨੂੰ ਜਿੱਤ ਲਿਆ। ਪਹਿਲੀ ਪਾਰੀ ਦੇ ਖੇਡ ਦੀ ਗੱਲ ਕਰੀਏ ਤਾਂ ਦੋਵੇਂ ਟੀਮਾਂ ਨੇ ਵਧੀਆ ਸ਼ੁਰੂਆਤ ਕੀਤੀ ਪਰ ਆਖਰੀ ਤਿੰਨ ਮਿੰਟਾਂ ਵਿਚ ਯੂਪੀ ਨੇ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਅਤੇ ਗੁਜਰਾਤ ਨੂੰ 16-9 ਨਾਲ ਪਿੱਛੇ ਕਰ ਦਿੱਤਾ। ਗੁਜਰਾਤ ਦੀ ਟੀਮ ਆਲ ਆਊਟ ਵੀ ਹੋ ਗਈ।

ਦੂਜੀ ਪਾਰੀ ਦਾ ਮੈਚ ਸ਼ੁਰੂ ਹੋਇਆ ਤਾਂ ਦੋਵੇਂ ਟੀਮਾਂ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਗੁਜਰਾਤ ਦੀ ਟੀਮ ਪਹਿਲਾ ਆਊਟ ਹੋਈ। ਉਸ ਤੋਂ ਬਾਅਦ ਯੂਪੀ ਨੂੰ ਗੁਜਰਾਤ ਨੇ ਆਲ ਆਊਟ ਕਰ ਦਿੱਤਾ ਪਰ ਯੂਪੀ ਨੇ ਫਿਰ ਵੀ ਅਪਣਾ ਪ੍ਰਦਰਸ਼ਨ ਨਹੀਂ ਛੱਡਿਆ, ਜਿਸ ਦੇ ਚਲਦੇ ਉਸ ਨੂੰ ਇਹ ਜਿੱਤ ਮਿਲੀ। ਅੰਕ ਸੂਚੀ  ਵਿਚ ਇਸ ਜਿੱਤ ਦੇ ਨਾਲ ਯੂਪੀ ਦੀ ਟੀਮ ਪੰਜਵੇਂ ਸਥਾਨ ‘ਤੇ ਆ ਗਈ ਹੈ।

ਤਮਿਲ ਥਲਾਈਵਾਜ਼ ਬਨਾਮ ਪਟਨਾ ਪਾਇਰੇਟਸ
ਇਸ ਦੇ ਨਾਲ ਹੀ ਸੀਜ਼ਨ ਦੇ 83ਵੇਂ ਮੈਚ ਵਿਚ ਪਟਨਾ ਦੀ ਟੀਮ ਨੇ ਇਕਤਰਫ਼ਾ ਮੁਕਾਬਲੇ ਵਿਚ ਤਮਿਲ ਥਲਾਈਵਾਜ਼ ਨੂੰ 51-25 ਦੇ ਅੰਤਰ ਨਾਲ ਹਰਾ ਦਿੱਤਾ। ਇਸ ਮੈਚ ਵਿਚ ਪ੍ਰਦੀਪ ਨਰਵਾਲ ਨੇ 1000 ਰੇਡ ਪੁਆਇੰਟ ਬਣਾਉਣ ਦਾ ਰਿਕਾਰਡ ਦਰਜ ਕੀਤਾ ਹੈ। ਇਸ ਮੁਕਾਬਲੇ ਵਿਚ ਜਿੱਤ ਤੋਂ ਬਾਅਦ ਵੀ ਪਟਨਾ ਦੀ ਟੀਮ 12ਵੇਂ ਸਥਾਨ ‘ਤੇ ਹੈ। ਉੱਥੇ ਹੀ ਤਮਿਲ ਦੀ ਟੀਮ 11ਵੇਂ ਨੰਬਰ ‘ਤੇ ਹੈ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ