ਭਾਰੀ ਮੀਂਹ ਕਾਰਨ ਅੱਜ ਭਾਰਤ ਅਤੇ ਪਾਕਿਸਤਾਨ ਦਾ ਮੈਚ ਕੀਤਾ ਰੱਦ, ਭਲਕੇ ਮੁੜ ਹੋਵੇਗਾ ਸ਼ੁਰੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਏਸ਼ੀਅਨ ਕ੍ਰਿਕਟ ਕੌਂਸਲ ਨੇ 11 ਸਤੰਬਰ ਨੂੰ ਹੋਣ ਵਾਲੇ ਇਸ ਮੈਚ ਲਈ ਸਿਰਫ਼ ਰਿਜ਼ਰਵ ਡੇਅ ਰੱਖਣ ਦਾ ਕੀਤਾ ਐਲਾਨ

photo

 

ਨਵੀਂ ਦਿੱਲੀ: ਕੋਲੰਬੋ 'ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਗਏ ਮੈਚ 'ਚ ਇਕ ਵਾਰ ਫਿਰ ਮੀਂਹ ਨੇ ਰੁਕਾਵਟ ਪਾਈ। ਇਹ ਡਰ ਪਿਛਲੇ ਕਈ ਦਿਨਾਂ ਤੋਂ ਪ੍ਰਗਟਾਇਆ ਜਾ ਰਿਹਾ ਸੀ ਅਤੇ 10 ਸਤੰਬਰ ਦਿਨ ਐਤਵਾਰ ਨੂੰ ਹੋਏ ਮੈਚ ਦੌਰਾਨ ਇਹ ਡਰ ਸੱਚ ਸਾਬਤ ਹੋਇਆ।

ਇਹ ਵੀ ਪੜ੍ਹੋ : ਬਾਬਾ ਦਿਆਲ ਦਾਸ ਕਤਲ ਕਾਂਡ 'ਚ ਫੜੇ ਜਰਨੈਲ ਦਾਸ ਦੀ ਹੋਈ ਮੌਤ  

ਸੁਪਰ-4 ਰਾਊਂਡ ਦੇ ਮੈਚ 'ਚ ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ ਅਤੇ ਇਸ ਦੌਰਾਨ ਅਚਾਨਕ ਭਾਰੀ ਮੀਂਹ ਪੈਣ ਕਾਰਨ ਮੈਚ ਨੂੰ ਰੋਕਣਾ ਪਿਆ। ਹੁਣ ਇਹ ਪਹਿਲਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਰਿਹਾ ਸੀ, ਇਸ ਲਈ ਏਸ਼ੀਅਨ ਕ੍ਰਿਕਟ ਕੌਂਸਲ ਨੇ 11 ਸਤੰਬਰ ਨੂੰ ਹੋਣ ਵਾਲੇ ਇਸ ਮੈਚ ਲਈ ਸਿਰਫ਼ ਰਿਜ਼ਰਵ ਡੇਅ ਰੱਖਣ ਦਾ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ : ਸ਼ਰਾਰਤੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਪੰਜਾਬ ਪੁਲਿਸ ਨੇ ਯੂਟੀ ਚੰਡੀਗੜ੍ਹ ਨਾਲ ਮਿਲ ਕੇ ਚਲਾਇਆ 'ਓਪੀਐਸ ਸੀਲ-4'

ਭਾਰਤ ਨੇ 24.1 ਓਵਰਾਂ 'ਚ 2 ਵਿਕਟਾਂ 'ਤੇ 147 ਦੌੜਾਂ ਬਣਾ ਲਈਆਂ ਹਨ। ਵਿਰਾਟ ਕੋਹਲੀ 8 ਅਤੇ ਕੇਐਲ ਰਾਹੁਲ 17 ਦੌੜਾਂ ਬਣਾ ਕੇ ਨਾਬਾਦ ਹਨ। ਇਸ ਤੋਂ ਪਹਿਲਾਂ ਸ਼ੁਭਮਨ ਗਿੱਲ (58 ਦੌੜਾਂ) ਅਤੇ ਰੋਹਿਤ ਸ਼ਰਮਾ (56 ਦੌੜਾਂ) ਆਊਟ ਹੋਏ ਸਨ। ਗਿੱਲ ਨੇ 52 ਗੇਂਦਾਂ ਵਿੱਚ 10 ਚੌਕੇ ਅਤੇ ਰੋਹਿਤ ਨੇ 49 ਗੇਂਦਾਂ ਵਿੱਚ ਛੇ ਚੌਕੇ ਤੇ ਚਾਰ ਛੱਕੇ ਲਾਏ। ਪਾਕਿਸਤਾਨ ਲਈ ਸ਼ਾਹੀਨ ਸ਼ਾਹ ਅਫਰੀਦੀ ਅਤੇ ਸ਼ਾਦਾਬ ਖਾਨ ਨੂੰ 1-1 ਵਿਕਟ ਮਿਲੀ।