ਟੀਮ ਇੰਡੀਆ ਨੇ ਰਚਿਆ ਇਤਿਹਾਸ, ਪਹਿਲੀ ਵਾਰ ਆਸਟਰੇਲੀਆ ‘ਚ ਜਿੱਤ ਨਾਲ ਕੀਤੀ ਟੇਸਟ ਸੀਰੀਜ਼ ਦਾ ਸ਼ੁਰੂਆਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਆਸਟਰੇਲੀਆ ਦੇ ਵਿਚ ਖੇਡੇ ਗਏ ਪਹਿਲੇ ਟੇਸਟ ਮੈਚ ਨੂੰ ਟੀਮ ਇੰਡੀਆ ਨੇ 31 ਦੌੜਾਂ.....

India Team

ਐਡੀਲੈਡ (ਭਾਸ਼ਾ): ਭਾਰਤ ਅਤੇ ਆਸਟਰੇਲਿਆ ਦੇ ਵਿਚ ਖੇਡੇ ਗਏ ਪਹਿਲੇ ਟੇਸਟ ਮੈਚ ਨੂੰ ਟੀਮ ਇੰਡੀਆ ਨੇ 31 ਦੌੜਾਂ ਨਾਲ ਅਪਣੇ ਨਾਂਅ ਕਰ ਲਿਆ। ਇਸ ਜਿਤ ਦੇ ਨਾਲ ਹੀ ਭਾਰਤ ਨੇ ਪਹਿਲੀ ਵਾਰ ਆਸਟਰੇਲਿਆ ਵਿਚ ਟੇਸਟ ਸੀਰੀਜ਼ ਦਾ ਆਗਾਜ ਜਿਤ ਦੇ ਨਾਲ ਕੀਤਾ ਹੈ। 71 ਸਾਲ ਦੇ ਇਤਹਾਸ ਵਿਚ ਭਾਰਤ ਕਦੇ ਵੀ ਆਸਟਰੇਲਿਆ ਵਿਚ ਟੇਸਟ ਸੀਰੀਜ ਦਾ ਆਗਾਜ ਜਿੱਤ ਦੇ ਨਾਲ ਨਹੀਂ ਕਰ ਸਕਿਆ ਸੀ। ਭਾਰਤ ਨੇ ਆਸਟਰੇਲਿਆ ਦੇ ਸਾਹਮਣੇ ਚੌਥੀ ਪਾਰੀ ਵਿਚ ਜਿੱਤ ਲਈ 323 ਦੌੜਾਂ ਦਾ ਟੀਚਾ ਰੱਖਿਆ ਸੀ ਅਤੇ ਆਸਟਰੇਲਿਆ ਚੌਥੀ ਪਾਰੀ ਵਿਚ 291 ਦੌੜਾਂ ਹੀ ਬਣਾ ਸਕਿਆ।

ਦੂਜੀ ਪਾਰੀ ਵਿਚ 323 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲਿਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਟੀਮ ਦਾ ਪਹਿਲਾ ਵਿਕੇਟ 28 ਦੌੜਾਂ ਦੇ ਕੁਲ ਸਕੋਰ ਉਤੇ ਏਰਨ ਫਿੰਚ (11)  ਦੇ ਸਕੋਰ ਉਤੇ ਡਿੱਗ ਗਿਆ। ਆਸਟਰੇਲਿਆ ਲਈ ਬੱਲੇਬਾਜਾਂ ਨੇ ਛੋਟੀਆਂ-ਛੋਟੀਆਂ ਸਾਝੇਦਾਰੀਆਂ ਕਰਕੇ ਟੀਮ ਨੂੰ ਮੈਚ ਵਿਚ ਬਣਾਈ ਤਾਂ ਰੱਖਿਆ ਪਰ ਭਾਰਤੀ ਗੇਂਦਬਾਜਾਂ ਨੇ ਉਸ ਸਾਂਝੇਦਾਰੀ ਨੂੰ ਪਣਪਣ ਨਹੀਂ ਦਿਤਾ। ਅਖੀਰ ਵਿਚ ਆਸਟਰੇਲਿਆ ਦੀ ਪੂਰੀ ਟੀਮ 291 ਦੌੜਾਂ ਉਤੇ ਢੇਰ ਹੋ ਗਈ। ਆਸਟਰੇਲਿਆ  ਦੇ ਵਲੋਂ ਦੂਜੀ ਪਾਰੀ ਵਿਚ ਸਭ ਤੋਂ ਜ਼ਿਆਦਾ ਦੌੜਾਂ ਸ਼ਾਨ ਮਾਰਸ਼ (6)  ਨੇ ਬਣਾਈਆਂ।

ਉਥੇ ਹੀ, ਟਿਮ ਪੇਨ ਨੇ (41),  ਨਾਥਨ ਲਾਇਨ ਨੇ ਨਾਬਾਦ 38 ਦੌੜਾਂ ਦੀ ਪਾਰੀ ਖੇਡੀ। ਭਾਰਤ ਦੇ ਵਲੋਂ ਦੂਜੀ ਪਾਰੀ ਵਿਚ ਜਸਪ੍ਰੀਤ ਬੁਮਰਾਹ, ਆਰ ਅਸ਼ਵਿਨ ਅਤੇ ਮੁਹੰਮਦ ਸ਼ਮੀ ਨੇ 3-3 ਅਤੇ ਈਸ਼ਾਂਤ ਸ਼ਰਮਾ ਨੇ 1 ਵਿਕੇਟ ਲਿਆ। ਇਸ ਤੋਂ ਪਹਿਲਾਂ ਭਾਰਤ ਨੇ ਪਹਿਲੀ ਪਾਰੀ ਵਿਚ 250 ਦੌੜਾਂ ਬਣਾਈਆਂ ਸਨ ਅਤੇ ਆਸਟਰੇਲਿਆ ਨੂੰ 235 ਉਤੇ ਢੇਰ ਕਰਕੇ 15 ਦੌੜਾਂ ਦਾ ਵਾਧਾ ਹਾਸਲ ਕਰ ਲਿਆ ਸੀ। ਇਸ ਤੋਂ ਬਾਅਦ ਟੀਮ ਇੰਡੀਆ ਨੇ ਦੂਜੀ ਪਾਰੀ ਵਿਚ 307 ਦੌੜਾਂ ਬਣਾ ਕੇ ਆਸਟਰੇਲਿਆ ਦੇ ਸਾਹਮਣੇ ਜਿੱਤ ਲਈ 323 ਦੌੜਾਂ ਦਾ ਟੀਚਾ ਰੱਖਿਆ ਸੀ।