ਬਚਪਨ ਵਿਚ ਲੜਕਿਆਂ ਨਾਲ ਖੇਡਦੀ ਸੀ Cricket, ਹੁਣ ਪਾਵੇਗੀ ਟੀਮ ਇੰਡੀਆ ਦੀ Jersey

ਏਜੰਸੀ

ਖ਼ਬਰਾਂ, ਖੇਡਾਂ

ਸੀਨੀਅਰ ਅਤੇ ਜੂਨੀਅਰ ਮਕਾਬਲਿਆਂ ਵਿਚ ਲੈ ਚੁੱਕੀ ਹੈ 100 ਤੋਂ ਵੱਧ ਵਿਕੇਟਾਂ

File Photo

ਸ਼ਿਮਲਾ : ਪਿੰਡ ਵਿਚ ਲੜਕਿਆਂ ਦੇ ਨਾਲ ਕ੍ਰਿਕਟ ਖੇਡਦੇ ਹੋਈ ਹਿਮਾਚਲ ਦੇ ਸ਼ਿਮਲਾ ਜਿਲ੍ਹੇ ਦੇ ਰੇਹੂੜ ਸਥਿਤ ਪਾਰਸਾ ਪਿੰਡ ਦੀ ਰੇਣੁਕਾ ਸਿੰਘ ਹੁਣ ਭਾਰਤੀ ਟੀਮ ਤੋਂ ਖੇਡੇਗੀ। ਰੇਣੁਕਾ 12 ਦਸੰਬਰ ਤੋਂ ਅਸਟ੍ਰੇਲੀਆ ਵਿਚ ਹੋਣ ਵਾਲੇ ਮੁਕਾਬਲੇ ਵਿਚ ਹਿੱਸਾ ਲੈਵੇਗੀ। ਟੀਮ ਵਿਚ ਰੇਣੁਕਾ ਨੂੰ ਬਤੌਰ ਤੇਜ਼ ਗੇਂਦਬਾਜ਼ ਚੁਣਿਆ ਗਿਆ ਹੈ।

ਰੇਣੁਕਾ ਨੂੰ ਬਚਪਨ ਤੋਂ ਹੀ ਕ੍ਰਿਕਟ ਵਿਚ ਰੁੱਚੀ ਰਹੀ ਹੈ। ਇਸ ਰੁੱਚੀ ਨੂੰ ਵੇਖਦੇ ਹੋਏ ਉਸ ਦੇ ਪਿਤਾ ਰੇਣੁਕਾ ਨੂੰ ਲੜਕਿਆਂ ਵਿਚ ਖੇਡਣ ਦੇ ਲਈ ਭੇਜਦੇ ਸਨ। ਪਿਤਾ ਰੇਣੁਕਾ ਨੂੰ ਕ੍ਰਿਕਟ ਖੇਡਣ ਦੇ ਲਈ ਉਤਸ਼ਾਹਿਤ ਕਰਦੇ ਸਨ। ਉਨ੍ਹਾਂ ਦਾ ਸੁਪਨਾ ਰੇਣੁਕਾ ਨੂੰ ਕਾਮਯਾਬ ਕ੍ਰਿਕਟਰ ਬਣਦੇ ਹੋਏ ਵੇਖਣ ਦਾ ਸੀ।

ਬਦਕਿਸਮਤੀ ਨਾਲ ਰੇਣੁਕਾ ਦੇ ਪਿਤਾ ਦੀ ਮੌਤ ਉਸ ਦੇ ਕ੍ਰਿਕਟਰ ਬਣਨ ਤੋਂ ਪਹਿਲਾਂ ਹੀ ਹੋ ਗਈ। ਪਿਤਾ ਦੇ ਗੁਜਰ ਜਾਣ ਤੋਂ ਬਾਅਦ ਰੇਣੁਕਾ ਨੇ ਕ੍ਰਿਕਟ ਖੇਡਣਾ ਜਾਰੀ ਰੱਖਿਆ। ਪਾਰਸਾ ਪਿੰਡ ਦੇ ਪ੍ਰੋ. ਭੁਪਿੰਦਰ ਠਾਕੁਰ ਨੇ ਰੇਣੁਕਾ ਦੀ ਮਿਹਨਤ ਨੂੰ ਵੇਖਦਿਆਂ ਉਨ੍ਹਾਂ ਨੂੰ ਧਰਮਸ਼ਾਲਾ ਵਿਚ ਕ੍ਰਿਕਟ ਅਕੈਡਮੀ ਵਿਚ ਸਿਖਲਾਈ ਲੈਣ ਲਈ ਪ੍ਰੇਰਿਆ।

ਰੇਣੁਕਾ ਨੇ ਡੀਏਵੀ ਧਰਮਸ਼ਾਲਾ 'ਚ 9ਵੀਂ ਜਮਾਤ ਵਿਚ ਪੜਦੇ ਹੋਏ ਅਕੈਡਮੀ ਵਿਚ ਕ੍ਰਿਕਟ ਦੇ ਗੁਣ ਸਿੱਖੇ। ਰੇਣੁਕਾ ਸੀਨੀਅਰ ਅਤੇ ਜੂਨੀਅਰ ਵਰਗ ਦੇ ਕਈਂ ਕ੍ਰਿਕਟ ਮੁਕਾਬਲਿਆਂ ਵਿਚ ਭਾਗ ਲੈ ਚੁੱਕੀ ਹੈ। ਇਸ ਦੌਰਾਨ ਰੇਣੁਕਾ ਨੇ 100 ਤੋਂ ਵੱਧ ਵਿਕੇਟ ਲਏ ਹਨ। ਅਸਟ੍ਰੇਲੀਆ ਵਿਚ 12 ਤੋਂ 25 ਦਸੰਬਰ ਤੱਕ ਵਨ-ਡੇ ਅਤੇ ਟੀ-20 ਮੁਕਾਬਲਾ ਖੇਡਿਆ ਜਾਣਾ ਹੈ। ਰੇਣੁਕਾ ਦੀ ਮਾਤਾ ਸੁਨੀਤਾ ਠਾਕੁਰ ਸਿੰਜਾਈ ਅਤੇ ਜਨ ਸਿਹਤ ਵਿਭਾਗ ਵਿਚ ਕੰਮ ਕਰਦੀ ਹੈ। ਉਨ੍ਹਾਂ ਨੇ ਰੇਣੁਕਾ ਨੂੰ ਕ੍ਰਿਕਟ ਸਿੱਖਣ ਲਈ ਧਰਮਸ਼ਾਲਾ ਭੇਜਿਆ। ਬੇਟੀ ਦੀ ਇਸ ਉਪਲੱਬਧੀ ਨੂੰ ਤੋਂ ਸੁਨੀਤਾ ਕਾਫ਼ੀ ਉਤਸ਼ਾਹਿਤ ਹੈ। ਰੇਣੁਕਾ ਨੇ ਸਫ਼ਲਤਾ ਦਾ ਕ੍ਰੈਡਿਟ ਕੋਚ ਭੁਪਿੰਦਰ ਠਾਕੁਰ ਅਤੇ ਮਾਪਿਆਂ ਨੂੰ ਦਿੱਤਾ ਹੈ।