ਜਿੱਤ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਟੀਮ, ਕੱਲ੍ਹ ਖੇਡਿਆ ਜਾਵੇਗਾ ਪਹਿਲਾ ਵਨਡੇ ਮੈਚ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਅਤੇ ਆਸਟਰੇਲੀਆ ਦੇ ਵਿਚ ਖੇਡੀ ਜਾਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਕਪਤਾਨਾਂ.......

Australia-India captain

ਸਿਡਨੀ : ਭਾਰਤ ਅਤੇ ਆਸਟਰੇਲੀਆ ਦੇ ਵਿਚ ਖੇਡੀ ਜਾਣ ਵਾਲੀ ਵਨਡੇ ਸੀਰੀਜ਼ ਤੋਂ ਪਹਿਲਾਂ ਦੋਨਾਂ ਦੇਸ਼ਾਂ ਦੇ ਕਪਤਾਨਾਂ ਨੇ ਟਰਾਫ਼ੀ ਦੇ ਨਾਲ ਫੋਟੋਸ਼ੂਟ ਕਰਵਾਇਆ। ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਆਸਟਰੇਲੀਆ ਦੀ ਵਨਡੇ ਟੀਮ ਦੇ ਕਪਤਾਨ ਏਰੋਨ ਫਿੰਚ ਨੇ ਵਨਡੇ ਟਰਾਫ਼ੀ ਦੇ ਨਾਲ ਫੋਟੋਸ਼ੂਟ ਕਰਵਾਇਆ। ਦੋਨਾਂ ਖਿਡਾਰੀਆਂ ਦੇ ਹੱਥ ਵਿਚ ਵਨਡੇ ਟਰਾਫ਼ੀ ਨਜ਼ਰ ਆ ਰਹੀ ਸੀ ਅਤੇ ਦੋਨੇਂ 12 ਜਨਵਰੀ ਤੋਂ ਸ਼ੁਰੂ ਹੋ ਰਹੀ ਸੀਰੀਜ਼ ਵਿਚ ਇਸ ਨੂੰ ਜਿੱਤਣ ਦੀ ਪੂਰੀ ਕੋਸ਼ਿਸ਼ ਕਰਨਗੇ। ਕ੍ਰਿਕੇਟ ਆਸਟਰੇਲੀਆ ਟਵਿਟਰ ਅਕਾਊਟ ਉਤੇ ਇਕ ਟਵੀਟ ਪਾਇਆ ਹੈ

ਜਿਸ ਵਿਚ ਦੋਨੇਂ ਖਿਡਾਰੀ ਟਰਾਫ਼ੀ ਦੇ ਨਾਲ ਨਜ਼ਰ ਆ ਰਹੇ ਹਨ ਅਤੇ ਨਾਲ ਹੀ ਕ੍ਰਿਕੇਟ ਆਸਟਰੇਲੀਆ ਨੇ ਅਪਣੇ ਟਵੀਟ ਵਿਚ ਲਿਖਿਆ, ਦੋਨਾਂ ਵਿਚੋਂ ਕੌਣ ਇਸ ਨੂੰ ਇਕ ਹਫ਼ਤੇ ਬਾਅਦ ਮੈਲਬਰਨ ਕ੍ਰਿਕੇਟ ਗਰਾਊਡ ਦੇ ਮੈਦਾਨ ਉਤੇ ਚੁੱਕੇਗਾ? ਤੁਹਾਨੂੰ ਦੱਸ ਦਈਏ ਕਿ ਟੀਮ ਇੰਡੀਆ ਨੇ ਟੈਸਟ ਸੀਰੀਜ਼ ਨੂੰ ਅਪਣੇ ਨਾਮ ਕਰ ਲਿਆ ਹੈ ਅਤੇ ਹੁਣ ਭਾਰਤ ਦਾ ਇਰਾਦਾ ਵਨਡੇ ਸੀਰੀਜ਼ ਨੂੰ ਜਿੱਤਣ ਦਾ ਹੋਵੇਗਾ। ਸੀਰੀਜ਼ ਦਾ ਪਹਿਲਾ ਮੈਚ ਸਿਡਨੀ ਕ੍ਰਿਕੇਟ ਗਰਾਊਡ ਉਤੇ ਖੇਡਿਆ ਜਾਵੇਗਾ। ਟੈਸਟ ਸੀਰੀਜ਼ ਵਿਚ ਜਿੱਤ ਦੀ ਖੁਸ਼ੀ ਨਾਲ ਭਾਰਤੀ ਕਪਤਾਨ ਵਿਰਾਟ ਕੋਹਲੀ

ਵਨਡੇ ਸੀਰੀਜ਼ ਦੀ ਸ਼ੁਰੂਆਤ ਵੀ ਜਿੱਤ ਦੇ ਨਾਲ ਕਰਨਾ ਚਾਹੁਣਗੇ ਅਤੇ ਇਸ ਵਿਚ ਉਹ ਕਿਸੇ ਵੀ ਤਰ੍ਹਾਂ ਦੀ ਕਸਰ ਛੱਡਣ ਦੇ ਮੂਡ ਵਿਚ ਨਹੀਂ ਹੋਣਗੇ। ਜਿੱਤ ਤੋਂ ਬਾਅਦ ਭਾਰਤੀ ਕਪਤਾਨ ਅਤੇ ਕੋਚ ਰਵੀ ਸ਼ਾਸਤਰੀ ਨੇ ਜੋ ਬਿਆਨ ਦਿਤੇ ਹਨ ਉਨ੍ਹਾਂ ਨੂੰ ਉਹ ਕਈ ਦਿੱਗਜਾਂ ਦੇ ਨਿਸ਼ਾਨੇ ਉਤੇ ਹਨ। ਇਤਿਹਾਸਕ ਜਿੱਤ ਤੋਂ ਬਾਅਦ ਜੇਕਰ ਭਾਰਤੀ ਟੀਮ ਮੈਦਾਨ ਉਤੇ ਜਿਆਦਾ ਉਤਸਾਹ ਦਿਖਾਉਦੀ ਹੈ ਤਾਂ ਉਸ ਨੂੰ ਨੁਕਸਾਨ ਚੁੱਕਣਾ ਪੈ ਸਕਦਾ ਹੈ।

ਵਨਡੇ ਸੀਰੀਜ਼ ਵਿਚ ਰੋਹਿਤ ਸ਼ਰਮਾ, ਐਮ ਐਸ ਧੋਨੀ, ਅੰਬਾਤੀ ਰਾਇਡੂ ਵਰਗੇ ਬੱਲੇਬਾਜ਼ਾਂ ਦੀ ਵਾਪਸੀ ਹੋਈ ਹੈ ਅਤੇ ਇਨ੍ਹਾਂ ਦੇ ਆਉਣ ਨਾਲ ਭਾਰਤੀ ਟੀਮ ਨੂੰ ਬਹੁਤ ਮਜਬੂਤੀ ਮਿਲੀ ਹੈ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਨੂੰ ਕੁਲ 13 ਵਨਡੇ ਮੈਚ ਖੇਡਣੇ ਹਨ ਅਤੇ ਇਸ ਦੀ ਸ਼ੁਰੂਆਤ ਇਸ ਸੀਰੀਜ਼ ਨਾਲ ਹੋਣ ਜਾ ਰਹੀ ਹੈ। ਅਜਿਹੇ ਵਿਚ ਕੋਚ ਅਤੇ ਕਪਤਾਨ ਵਿਸ਼ਵ ਕੱਪ ਤੋਂ ਪਹਿਲਾਂ ਠੀਕ ਕਾਬੀਨੈਸ਼ਨ ਚੁਣਨਾ ਚਾਹੁਣਗੇ।