Punjab News: ਵਿਦੇਸ਼ ਵਿਚ ਖੇਡਣ ਗਏ ਕਬੱਡੀ ਖਿਡਾਰੀ ਦੀ ਅਚਾਨਕ ਮੌਤ; 5 ਮਹੀਨੇ ਪਹਿਲਾਂ ਗਿਆ ਸੀ ਕੈਨੇਡਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਪੂਰਥਲਾ ਦੇ ਪਿੰਡ ਸੰਗੋਵਾਲ ਨਾਲ ਸਬੰਧਤ ਸੀ ਮ੍ਰਿਤਕ

Death of Kabaddi player who went to play abroad

Punjab News: ਵਿਦੇਸ਼ ਵਿਚ ਖੇਡਣ ਗਏ ਕਬੱਡੀ ਖਿਡਾਰੀ ਦੀ ਅਚਾਨਕ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਕਰੀਬ 5 ਮਹੀਨੇ ਪਹਿਲਾਂ ਵੈਨਕੂਵਰ (ਕੈਨੇਡਾ) ਖੇਡਣ ਗਏ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ (31)  ਵਾਸੀ ਪਿੰਡ ਸੰਗੋਵਾਲ ਜ਼ਿਲ੍ਹਾ ਕਪੂਰਥਲਾ ਦੀ ਉਥੇ ਅਚਾਨਕ ਮੌਤ ਹੋ ਗਈ ਹੈ।

ਪ੍ਰਵਾਰ ਨੇ ਦਸਿਆ ਕਿ ਤਲਵਿੰਦਰ ਸਿੰਘ ਕਰੀਬ ਪੰਜ ਮਹੀਨੇ ਪਹਿਲਾਂ ਵੈਨਕੂਵਰ ਵਿਚ ਖੇਡਣ ਗਿਆ ਸੀ। ਇਸ ਖ਼ਬਰ ਨਾਲ ਜਿਥੇ ਖੇਡ ਜਗਤ ਵਿਚ ਸੋਗ ਦੀ ਲਹਿਰ ਹੈ, ਉਥੇ ਹੀ ਮ੍ਰਿਤਕ ਦੇ ਪਿੰਡ ਵਿਚ ਸੰਨਾਟਾ ਛਾਅ ਗਿਆ ਹੈ।

 (For more Punjabi news apart from Death of Kabaddi player who went to play abroad stay tuned to Rozana Spokesman)