19ਵੀਆਂ ਏਸ਼ੀਆਈ ਖੇਡਾਂ: ਭਾਰਤੀ ਮਹਿਲਾ ਕਬੱਡੀ ਟੀਮ ਨੇ ਜਿੱਤਿਆ ਸੋਨ ਤਮਗ਼ਾ, ਭਾਰਤ ਦੇ 100 ਤਮਗ਼ੇ ਪੂਰੇ

ਏਜੰਸੀ

ਖ਼ਬਰਾਂ, ਰਾਸ਼ਟਰੀ

ਭਾਰਤ ਕੋਲ ਹੁਣ 25 ਸੋਨ ਤਮਗ਼ੇ ਹੋ ਗਏ ਹਨ।

Asian Games 2023: India touch historic tally of 100 medals

 

ਨਵੀਂ ਦਿੱਲੀ: 19ਵੀਆਂ ਏਸ਼ੀਆਈ ਖੇਡਾਂ ਵਿਚ ਭਾਰਤ ਨੇ ਤਮਗ਼ਿਆਂ ਦਾ ਸੈਂਕੜਾ ਲਗਾਇਆ ਹੈ। ਭਾਰਤੀ ਮਹਿਲਾ ਕਬੱਡੀ ਟੀਮ ਨੇ ਦੇਸ਼ ਦਾ 100ਵਾਂ ਤਮਗ਼ਾ ਜਿੱਤਿਆ ਹੈ। ਏਸ਼ੀਆਡ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤ ਨੇ 100 ਤਮਗ਼ੇ ਜਿੱਤੇ ਹਨ। ਭਾਰਤੀ ਮਹਿਲਾ ਕਬੱਡੀ ਟੀਮ ਨੇ ਫਾਈਨਲ ਵਿਚ ਚੀਨੀ ਤਾਈਪੇ ਨੂੰ 26-25 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ। ਇਸ ਨਾਲ ਭਾਰਤ ਕੋਲ ਹੁਣ 25 ਸੋਨ ਤਮਗ਼ੇ ਹੋ ਗਏ ਹਨ।

ਇਹ ਵੀ ਪੜ੍ਹੋ: ਜ਼ਰੂਰੀ ਖ਼ਬਰ: 2000 ਦੇ ਨੋਟ ਬਦਲਣ ਦਾ ਅੱਜ ਆਖ਼ਰੀ ਦਿਨ

ਪਿਛਲੇ 72 ਸਾਲਾਂ ਵਿਚ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਨੇ ਏਸ਼ੀਆਈ ਖੇਡਾਂ ਵਿਚ 100 ਤਮਗ਼ੇ ਜਿੱਤੇ ਹਨ। 100ਵੇਂ ਤਮਗ਼ੇ ਦੀ ਗਿਣਤੀ 'ਤੇ ਭਾਰਤ ਦੇ ਕੋਲ 25 ਸੋਨ, 35 ਚਾਂਦੀ ਅਤੇ 40 ਕਾਂਸੀ ਦੇ ਤਮਗ਼ੇ ਹਨ। ਇਸ ਵਾਰ ਭਾਰਤ ਲਈ ਤੀਰਅੰਦਾਜ਼ੀ, ਨਿਸ਼ਾਨੇਬਾਜ਼ੀ ਅਤੇ ਅਥਲੈਟਿਕਸ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

 

ਇਹ ਵੀ ਪੜ੍ਹੋ: ਪੰਜਾਬ ਵਿਚ 331 NRI ਲਾੜੇ ਭਗੌੜੇ; ਪੁਲਿਸ ਵਲੋਂ ਜਾਇਦਾਦ ਜ਼ਬਤ ਕਰਨ ਦੀ ਤਿਆਰੀ  

ਇਸ ਵਾਰ ਸੱਭ ਤੋਂ ਵੱਧ ਮੈਡਲ ਇਨ੍ਹਾਂ ਖੇਡਾਂ ਵਿਚ ਆਏ ਹਨ। ਇਸ ਤੋਂ ਇਲਾਵਾ ਖੇਡਾਂ ਵਿਚ ਇਹ ਪਹਿਲੀ ਵਾਰ ਹੈ ਜਦੋਂ ਭਾਰਤ ਨੇ 20 ਗੋਲਡ ਜਿੱਤੇ ਹਨ। ਭਾਰਤ ਨੇ ਹੁਣ ਤਕ ਕੁੱਲ 25 ਸੋਨ ਤਮਗ਼ੇ ਜਿੱਤੇ ਹਨ। ਭਾਰਤ ਨੇ ਇਸ ਤੋਂ ਪਹਿਲਾਂ 22 ਸੋਨ ਤਮਗ਼ੇ ਜਿੱਤੇ ਸਨ। ਇਸ ਵਾਰ ਦੀਆਂ ਏਸ਼ੀਆਈ ਖੇਡਾਂ ਇਸ ਲਈ ਵੀ ਇਤਿਹਾਸਕ ਰਹੀਆਂ ਕਿਉਂਕਿ ਇਸ ਵਿਚ ਭਾਰਤੀ ਪੁਰਸ਼ ਅਤੇ ਮਹਿਲਾ ਕ੍ਰਿਕਟ ਟੀਮ ਨੇ ਹਿੱਸਾ ਲਿਆ ਸੀ। ਇਸ ਵਾਰ ਅਥਲੈਟਿਕਸ ਭਾਰਤ ਲਈ ਸੱਭ ਤੋਂ ਵਧੀਆ ਰਿਹਾ।

ਇਹ ਵੀ ਪੜ੍ਹੋ: ਏਸ਼ੀਆਈ ਖੇਡਾਂ 2023: ਭਾਰਤੀ ਤੀਰਅੰਦਾਜ਼ਾਂ ਨੇ ਹੁਣ ਤਕ ਜਿੱਤੇ ਰਿਕਾਰਡ ਨੌਂ ਤਮਗ਼ੇ 

India beat Japan 5-1 in the men's hockey

ਭਾਰਤ ਨੇ ਐਥਲੈਟਿਕਸ ਵਿਚ 29 ਤਮਗ਼ੇ ਜਿੱਤੇ। ਇਸ ਦੌਰਾਨ ਭਾਰਤ ਨੇ 6 ਸੋਨ, 14 ਚਾਂਦੀ ਅਤੇ 9 ਕਾਂਸੀ ਦੇ ਤਮਗ਼ੇ ਜਿੱਤੇ। ਇਸ ਤੋਂ ਇਲਾਵਾ ਨਿਸ਼ਾਨੇਬਾਜ਼ੀ ਵਿਚ ਭਾਰਤ ਨੇ 22 ਤਮਗ਼ੇ ਜਿੱਤੇ। ਸ਼ੂਟਿੰਗ ਵਿਚ 7 ​​ਸੋਨ, 9 ਚਾਂਦੀ ਅਤੇ 6 ਕਾਂਸੀ ਦੇ ਤਮਗ਼ੇ ਆਏ। ਭਾਰਤ ਨੇ 42 ਸਾਲਾਂ ਬਾਅਦ ਘੋੜ ਸਵਾਰੀ ਵਿਚ ਵੀ ਤਮਗ਼ਾ ਜਿੱਤਿਆ ਹੈ। ਇਸ ਤੋਂ ਇਲਾਵਾ ਭਾਰਤੀ ਟੀਮ ਨੇ ਬੈਡਮਿੰਟਨ ਵਿਚ ਵੀ ਇਤਿਹਾਸਕ ਚਾਂਦੀ ਦਾ ਤਮਗ਼ਾ ਜਿੱਤਿਆ। ਇਸ ਦੌਰਾਨ ਭਾਰਤੀ ਪੁਰਸ਼ ਹਾਕੀ ਟੀਮ ਨੇ ਸੋਨ ਤਮਗ਼ੇ ਦੇ ਮੁਕਾਬਲੇ ਵਿਚ ਜਾਪਾਨ ਨੂੰ 5-1 ਨਾਲ ਹਰਾਇਆ। ਇਸ ਸ਼ਾਨਦਾਰ ਜਿੱਤ ਦੇ ਨਾਲ ਹੀ ਭਾਰਤੀ ਹਾਕੀ ਟੀਮ ਨੇ ਪੈਰਿਸ ਉਲੰਪਿਕ 2024 ਲਈ ਵੀ ਕੁਆਲੀਫਾਈ ਕਰ ਲਿਆ ਹੈ।