IND vs NZ : ਤੀਜੇ ਸਥਾਨ ‘ਤੇ ਭੇਜੇ ਜਾਣ ਤੋਂ ਹੈਰਾਨ ਹੈ ਟੀਮ ਇੰਡੀਆ ਦਾ ਇਹ ਆਲਰਾਉਂਡਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਦੇ ਆਲਰਾਉਂਡਰ ਵਿਜੇ ਸ਼ੰਕਰ ਨੇ ਕਿਹਾ ਕਿ ਤੀਜੇ ਨੰਬਰ ‘ਤੇ ਬੱਲੇਬਾਜੀ ਲਈ ਭੇਜੇ ਜਾਣਾ ਉਨ੍ਹਾਂ ਲਈ ਹੈਰਾਨੀ ਭਰਿਆ ਸੀ ਅਤੇ ਆਸਟ੍ਰੇਲੀਆ...

Vijay Shankar

ਨਵੀਂ ਦਿੱਲੀ : ਭਾਰਤ ਦੇ ਆਲਰਾਉਂਡਰ ਵਿਜੇ ਸ਼ੰਕਰ ਨੇ ਕਿਹਾ ਕਿ ਤੀਜੇ ਨੰਬਰ ‘ਤੇ ਬੱਲੇਬਾਜੀ ਲਈ ਭੇਜੇ ਜਾਣਾ ਉਨ੍ਹਾਂ ਲਈ ਹੈਰਾਨੀ ਭਰਿਆ ਸੀ ਅਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ ਪਹਿਲੇ ਦੌਰੇ ਤੋਂ ਬਾਅਦ ਉਹ ਕਾਫ਼ੀ ਸੁਧਰੇ ਕ੍ਰਿਕਟਰ ਦੇ ਤੌਰ ‘ਤੇ ਆਪਣੇ ਦੇਸ਼ ਪਰਤਣਗੇ। ਸ਼ੰਕਰ ਨੇ ਨਿਊਜੀਲੈਂਡ ਦੇ ਵਿਰੁੱਧ ਤਿੰਨ ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚੋਂ ਦੋ ਵਿਚ ਤੀਜੇ ਨੰਬਰ ‘ਤੇ ਬੱਲੇਬਾਜੀ ਕੀਤੀ।

ਉਨ੍ਹਾਂ ਨੇ ਆਖਰੀ ਮੈਚ ਵਿਚ 28 ਗੇਂਦਾਂ ਵਿਚ 43 ਅਤੇ ਸੀਰੀਜ ਦੇ ਪਹਿਲੇ ਮੈਚ ਵਿਚ 18 ਗੇਂਦਾਂ ਵਿਚ 27 ਦੋੜ੍ਹਾਂ ਬਣਾਈਆਂ। ਉਨ੍ਹਾਂ ਨੇ ਵਨਡੇ ਵਿਚ ਆਸਟ੍ਰੇਲੀਆ ਦੇ ਵਿਰੁੱਧ ਮੈਲਬਰਨ ਵਿਚ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਨਿਊਜੀਲੈਂਡ ਵਿਰੁੱਧ ਉਹ ਪੰਜ ਵਨਡੇ ਮੈਚਾਂ ਵਿਚੋਂ ਤਿੰਨ ਵਿਚ ਅਤੇ ਸਾਰੇ ਟੀ- 20 ਮੈਚਾਂ ਵਿਚ ਖੇਡੇ। 28 ਸਾਲਾ ਖਿਡਾਰੀ ਨੇ ਹਾਲਾਂਕਿ ਵਿਸ਼ਵ ਕੱਪ ਸਥਾਨ ਲਈ ਦਾਅਵੇਦਾਰੀ ਬਣਾਉਣ ਲਈ ਮਜਬੂਤ ਨੁਮਾਇਸ਼ ਭਲੇ ਹੀ ਨਹੀਂ ਕੀਤਾ ਹੈ ਪਰ ਉਨ੍ਹਾਂ ਨੇ ਆਪਣੀ ਹਰਫਨਮੌਲਾ ਕਾਬਲੀਅਤ ਨਾਲ ਪ੍ਰਭਾਵਿਤ ਕੀਤਾ ਹੈ।

ਸ਼ੰਕਰ ਨੇ ਕਿਹਾ ਕਿ ਉਹ ਬੱਲੇਬਾਜੀ ਵਿਚ ਉੱਤੇ ਖੇਡਣਾ ਪਸੰਦ ਕਰਨਗੇ।  ਉਨ੍ਹਾਂ ਨੇ ਤੀਸਰੇ ਟੀ-20 ਵਿਚ 4 ਦੋੜ੍ਹਾਂ ਦੀ ਹਾਰ ਤੋਂ ਬਾਅਦ ਕਿਹਾ, ‘ਇਹ ਮੇਰੇ ਲਈ ਬਹੁਤ ਹੈਰਾਨੀ ਦੀ ਗੱਲ ਸੀ,  ਜਦੋਂ ਉਨ੍ਹਾਂ ਨੇ ਮੈਨੂੰ ਤੀਜੇ ਨੰਬਰ ‘ਤੇ ਬੱਲੇਬਾਜੀ ਲਈ ਕਿਹਾ। ਮੈਂ ਇਸ ਹਾਲਤ ਵਿਚ ਖੇਡਣ ਲਈ ਤਿਆਰ ਸੀ, ਜੇਕਰ ਤੁਸੀਂ ਭਾਰਤ ਵਰਗੀ ਟੀਮ ਲਈ ਖੇਡ ਰਹੇ ਹੋ, ਤਾਂ ਤੁਹਾਨੂੰ ਹਰ ਚੀਜ ਲਈ ਤਿਆਰ ਰਹਿਣਾ ਚਾਹੀਦਾ ਹੈ।

ਉਨ੍ਹਾਂ ਨੇ ਕਿਹਾ, ‘ਆਸਟ੍ਰੇਲੀਆ ਅਤੇ ਨਿਊਜੀਲੈਂਡ ਦੇ ਵਿਰੁੱਧ ਇਨ੍ਹਾਂ ਦੋਨਾਂ ਸੀਰੀਜ਼ ਤੋਂ ਮੈਂ ਕਾਫ਼ੀ ਕੁਝ ਸਿੱਖਿਆ। ਮੈਂ ਵੱਖਰੇ ਹਾਲਾਤ ਵਿਚ ਗੇਂਦਬਾਜੀ ਕਰਨਾ ਸਿੱਖਿਆ। ਬੱਲੇਬਾਜੀ ਵਿਚ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਸੀਨੀਅਰ ਖਿਡਾਰੀਆਂ ਨੂੰ ਦੇਖਣ ਨਾਲ ਮੈਂ ਕਾਫ਼ੀ ਕੁੱਝ ਸਿੱਖਿਆ ਹੈ।