ਏਸ਼ੀਆ ਕੱਪ ਤੋਂ ਬਾਹਰ ਹੋ ਸਕਦੈ ਬੰਗਲਾਦੇਸ਼ੀ ਖਿਡਾਰੀ ਸਾਕਿਬ ਅਲ ਹਸਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬੰਗਲਾਦੇਸ਼ ਦੇ ਟੈਸਟ ਅਤੇ ਟੀ20 ਟੀਮ ਦਾ ਕਪਤਾਨ ਸਾਕਿਬ ਅਲ ਹਸਨ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋ ਸਕਦਾ ਹੈ.............

Shakib Al Hasan

ਨਵੀਂ ਦਿੱਲੀ : ਬੰਗਲਾਦੇਸ਼ ਦੇ ਟੈਸਟ ਅਤੇ ਟੀ20 ਟੀਮ ਦਾ ਕਪਤਾਨ ਸਾਕਿਬ ਅਲ ਹਸਨ ਸਤੰਬਰ 'ਚ ਹੋਣ ਵਾਲੇ ਏਸ਼ੀਆ ਕੱਪ ਤੋਂ ਬਾਹਰ ਹੋ ਸਕਦਾ ਹੈ। ਉਸ ਦੀ ਉਂਗਲੀ 'ਤੇ ਸੱਟ ਲੱਗੀ ਹੈ, ਜਿਸ ਦੀ ਸਰਜਰੀ ਹੋਣੀ ਹੈ ਅਤੇ ਉਸੇ ਕਾਰਨ ਕਰ ਕੇ ਏਸ਼ੀਆ ਕੱਪ 'ਚ ਉਸ ਦਾ ਖੇਡਣਾ ਸ਼ੱਕੀ ਲੱਗ ਰਿਹਾ ਹੈ। ਵੈਸਟਇੰਡੀਜ਼ ਦੇ ਦੌਰੇ ਤੋਂ ਵਾਪਸ ਆਉਣ ਤੋਂ ਬਾਅਦ ਏਅਰਪੋਰਟ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਕਿਹਾ ਕਿ ਉਸ ਨੇ ਕਿਹਾ ਕਿ ਉਸ ਲਈ ਸਰਜਰੀ ਕਰਵਾਉਣਾ ਲਾਜ਼ਮੀ ਹੈ ਤੇ ਮੈਂ ਚਾਹੁੰਦਾ ਹਾਂ ਇਹ ਆਪ੍ਰੇਸ਼ਨ ਜਿੰਨਾ ਜਲਦੀ ਹੋ ਜਾਵੇ ਉਨਾ ਜ਼ਿਆਦਾ ਚੰਗਾ ਹੈ। ਜਿੱਥੋਂ ਤਕ ਮੈਨੂੰ ਲਗਦਾ ਹੈ ਏਸ਼ੀਆ ਕੱਪ ਤੋਂ ਪਹਿਲਾਂ ਤਕ ਸਰਜਰੀ ਹੋ ਜਾਵੇਗੀ।

ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ 'ਚ ਜ਼ਿੰਮਬਾਬਵੇ ਤੇ ਸ੍ਰੀਲੰਕਾ ਨਾਲ ਹੋਈ ਤਿਕੋਣੀ ਲੜੀ ਦੇ ਫ਼ਾਈਨਲ ਦੌਰਾਨ ਸਾਕਿਬ ਅਲ ਹਸਨ ਨੂੰ ਖੱਬੇ ਹੱਥ 'ਤੇ ਸੱਟ ਲੱਗ ਗਈ ਸੀ। ਇਸੇ ਕਾਰਨ ਕਰ ਕੇ ਉਸ ਨੂੰ ਖੇਡ ਦੇ ਵਿਚਕਾਰ ਹੀ ਮੈਦਾਨ ਛੱਡ ਕੇ ਜਾਣਾ ਪਿਆ ਸੀ ਅਤੇ ਉਹ ਬਾਕੀ ਬਚੇ ਮੈਚ 'ਚ ਵੀ ਹਿੱਸਾ ਨਹੀਂ ਲੈ ਸਕਿਆ ਸੀ। ਇਸ ਤੋਂ ਬਾਅਦ ਸ੍ਰੀਲੰਕਾ ਵਿਰੁਧ 2 ਟੈਸਟ ਮੈਚਾਂ ਦੀ ਲੜੀ ਅਤੇ 2 ਮੈਚਾਂ ਦੀ ਟੀ20 ਲੜੀ 'ਚ ਵੀ ਹਿੱਸਾ ਨਹੀਂ ਲੈ ਸਕਿਆ ਸੀ। ਮਾਰਚ 'ਚ ਸ੍ਰੀਲੰਕਾ, ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਹੋਈ ਨਿਦਹਾਸ ਟਰਾਫ਼ੀ 'ਚ ਵੀ ਉਹ ਅੱਧੇ ਟੂਰਨਾਮੈਂਟ ਤੋਂ ਬਾਅਦ ਹੀ ਪਹੁੰਚਿਆ ਸੀ।   (ਏਜੰਸੀ)