ਮੁਹਾਲੀ ਦੇ ਨੌਜਵਾਨ ਨੇ ਕੈਨੇਡਾ ’ਚ ਰੌਸ਼ਨ ਕੀਤਾ ਪੰਜਾਬ ਦਾ ਨਾਂਅ, ਸ਼ੂਟਿੰਗ ਮੁਕਾਬਲਿਆਂ ’ਚ ਜਿੱਤਿਆ ਸੋਨ ਤਮਗ਼ਾ
ਟਿੱਕਾ ਸੋਢੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਵਿਚ ਡਿਗਰੀ ਕੋਰਸ ਕਰ ਰਿਹਾ ਹੈ।
Tikka Jai Singh
ਵੈਨਕੂਵਰ: ਕੈਨੇਡਾ ਵਿਚ ਹੋਏ ਸ਼ੂਟਿੰਗ ਮੁਕਾਬਲਿਆਂ ਵਿਚ ਸੋਨ ਤਮਗਾ ਜਿੱਤ ਕੇ ਮੁਹਾਲੀ ਦੇ ਜੰਮਪਲ ਟਿੱਕਾ ਜੈ ਸਿੰਘ ਸੋਢੀ ਨੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸਮੇਂ ਟਿੱਕਾ ਸੋਢੀ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਵੈਨਕੂਵਰ ਵਿਚ ਡਿਗਰੀ ਕੋਰਸ ਕਰ ਰਿਹਾ ਹੈ।
ਟਿੱਕਾ ਜੈ ਸਿੰਘ ਸੋਢੀ ਦੇ ਪਿਤਾ ਅਰੁਣਜੋਤ ਸਿੰਘ ਸੋਢੀ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਬ੍ਰਿਟਿਸ਼ ਕੋਲੰਬੀਆ ਦੇ ਰਿਚਮੰਡ ਰੋਡ ਐਡ ਗੰਨ ਕਲੱਬ ਵਿਚ ਹੋਏ 10 ਮੀਟਰ ਏਅਰ ਪਿਸਟਲ ਮੁਕਾਬਲਿਆਂ ਵਿਚ ਜੂਨੀਅਰ ਵਰਗ ਵਿਚ ਸੋਨੇ ਦਾ ਤਮਗ਼ਾ ਜਿੱਤਿਆ ਹੈ। ਪੰਜਾਬੀ ਨੌਜਵਾਨ ਦੀ ਸ਼ਾਨਦਾਰ ਪ੍ਰਾਪਤੀ ’ਤੇ ਉਸ ਦੇ ਕੋਚ ਸੁਭਾਸ਼ ਰਾਣਾ ਅਤੇ ਸਕੂਲ ਅਧਿਆਪਕਾਂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।