BCCI ਨੇ ਕੇ.ਐਲ ਰਾਹੁਲ ਅਤੇ ਹਾਰਦਿਕ ਨੂੰ ਕੀਤਾ ਸਸਪੈਂਡ, ਨਿਊਜੀਲੈਂਡ ਦੌਰੇ ਤੋਂ ਵੀ ਕੱਢੇ ਬਾਹਰ

ਏਜੰਸੀ

ਖ਼ਬਰਾਂ, ਖੇਡਾਂ

ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਨੂੰ ਇਕ ਟੀਵੀ ਪ੍ਰੋਗਰਾਮ  ਦੇ ਦੌਰਾਨ......

Rahul-Hardik

ਨਵੀਂ ਦਿੱਲੀ : ਹਾਰਦਿਕ ਪਾਂਡਿਆ ਅਤੇ ਕੇ.ਐਲ ਰਾਹੁਲ ਨੂੰ ਇਕ ਟੀਵੀ ਪ੍ਰੋਗਰਾਮ  ਦੇ ਦੌਰਾਨ ਔਰਤਾਂ ਉਤੇ ਕੀਤੀਆਂ ਗਲਤ ਟਿੱਪਣੀਆਂ ਲਈ ਸ਼ੁੱਕਰਵਾਰ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਹੁਣ ਆਸਟਰੇਲੀਆ ਤੋਂ ਪਹਿਲੀ ਉਡ਼ਾਣ ਰਾਹੀ ਅਪਣੇ ਦੇਸ਼ ਭੇਜ ਦਿਤਾ ਜਾਵੇਗਾ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਪਾਂਡਿਆ ਅਤੇ ਰਾਹੁਲ ਦੀਆਂ ਟਿੱਪਣੀਆਂ ਉਤੇ ਨਰਾਜ਼ਗੀ ਜਤਾਈ ਸੀ ਜਿਸ ਦੇ ਕੁਝ ਘੰਟੀਆਂ ਬਾਅਦ ਬੀਸੀਸੀਆਈ ਨੇ ਜਾਂਚ ਪੈਂਡਿੰਗ ਹੋਣ ਤੱਕ ਇਨ੍ਹਾਂ ਦੋਨਾਂ ਨੂੰ ਮੁਅੱਤਲ ਕਰ ਦਿਤਾ। ਹੁਣ ਇਹ ਦੋਨੋਂ ਸ਼ਨੀਵਾਰ ਨੂੰ ਆਸਟਰੇਲੀਆ ਦੇ ਵਿਰੁਧ ਵਨਡੇ ਸੀਰੀਜ਼ ਵਿਚ ਨਹੀਂ ਖੇਡ ਸਕਣਗੇ।

ਇੰਨਾ ਹੀ ਨਹੀਂ ਬੀਸੀਸੀਆਈ ਨੇ ਨਿਊਜੀਲੈਂਡ ਦੌਰੇ ਤੋਂ ਵੀ ਇਨ੍ਹਾਂ ਦੋਨਾਂ ਖਿਡਾਰੀਆਂ ਦੀ ਛੁੱਟੀ ਕਰ ਦਿਤੀ ਹੈ ਅਤੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਨ੍ਹਾਂ ਦੀ ਜਗ੍ਹਾ ਦੂਜੇ ਖਿਡਾਰੀਆਂ ਦੇ ਨਾਮਾਂ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਅਨੁਸ਼ਾਸਕਾਂ ਦੀ ਕਮੇਟੀ (ਸੀਓਏ) ਦੇ ਪ੍ਰਧਾਨ ਵਿਨੋਦ ਰਾਏ ਨੇ ਕਿਹਾ, ‘‘ਪਾਂਡਿਆ ਅਤੇ ਰਾਹੁਲ ਦੋਨਾਂ ਨੂੰ ਜਾਂਚ ਪੈਂਡਿੰਗ ਹੋਣ ਤੱਕ ਮੁਅੱਤਲ ਕਰ ਦਿਤਾ ਗਿਆ ਹੈ।’’ ਇਸ ਦੇ ਕੁੱਝ ਘੰਟੀਆਂ ਬਾਅਦ ਪੁਸ਼ਟੀ ਕਰ ਦਿਤੀ ਗਈ ਕਿ ਇਨ੍ਹਾਂ ਦੋਨਾਂ ਨੂੰ ਆਸਟਰੇਲੀਆ ਤੋਂ ਅਪਣੇ ਦੇਸ਼ ਭੇਜਣ ਦਾ ਫੈਸਲਾ ਕੀਤਾ ਗਿਆ ਹੈ।

ਇਨ੍ਹਾਂ ਦੋਨਾਂ ਕ੍ਰਿਕਟਰਾਂ ਦੀ ‘ਕਾਫ਼ੀ ਵਿਦ ਕਰਨ’ ਪ੍ਰੋਗਰਾਮ ਵਿਚ ਕੀਤੀ ਗਈਆਂ ਟਿੱਪਣੀਆਂ ਦੇ ਕਾਰਨ ਬਵਾਲ ਮੱਚ ਗਿਆ ਸੀ। ਪਾਂਡਿਆ ਨੇ ਪ੍ਰੋਗਰਾਮ ਦੇ ਦੌਰਾਨ ਕਈ ਔਰਤਾਂ ਦੇ ਨਾਲ ਸੰਬੰਧ ਹੋਣ ਦਾ ਦਾਅਵਾ ਕੀਤਾ ਅਤੇ ਇਹ ਵੀ ਦੱਸਿਆ ਕਿ ਉਹ ਇਸ ਮਾਮਲੇ ਵਿਚ ਅਪਣੇ ਪਰਵਾਰ ਦੇ ਨਾਲ ਵੀ ਖੁੱਲ੍ਹ ਕੇ ਗੱਲ ਕਰਦਾ ਹੈ। ਬੀਸੀਸੀਆਈ ਸੂਤਰਾਂ ਨੇ ਕਿਹਾ ਕਿ ਇਨ੍ਹਾਂ ਦੋਨਾਂ ਨੂੰ ਜਾਂਚ ਸ਼ੁਰੂ ਹੋਣ ਤੋਂ ਪਹਿਲਾਂ ਨਵੇਂ ਸਿਰੇ ਤੋਂ ਕਾਰਨ ਦੱਸੇ ਨੋਟਿਸ ਜਾਰੀ ਕੀਤਾ ਜਾਵੇਗਾ।