IPL 2020: ਨਿਲਾਮੀ ਦੇ ਲਈ 332 ਖਿਡਾਰੀ ਸਾਰਟਲਿਸ਼ਟ, 2 ਕਰੋੜ ਦੀ ਟੋਪ ਬੇਸ ਕੀਮਤ ਵਿਚ ਕੋਈ ਭਾਰਤੀ ਨਹੀਂ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਖਿਡਾਰੀਆਂ ਵਿਚੋੋਂ ਉਥੱਪਾ 'ਤੇ ਰਹੇਗੀ ਨਜ਼ਰ

File Photo

ਨਵੀਂ ਦਿੱਲੀ : ਆਈਪੀਐਲ 2020 ਦੇ ਲਈ ਖਿਡਾਰੀਆਂ ਦੀ ਨਿਲਾਮੀ 19 ਦਸੰਬਰ ਨੂੰ ਕਲਕੱਤਾ ਵਿਚ ਹੋਵੇਗੀ। ਜਾਣਕਾਰੀ ਮੁਤਾਬਕ ਨਿਲਾਮੀ ਦੇ ਲਈ 332 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਗਿਆ ਹੈ। ਨਿਲਾਮੀ ਦੇ ਲਈ 971 ਖਿਡਾਰੀਆਂ ਨੇ ਰਜੀਸਟਰੇਸ਼ਨ ਕਰਵਾਇਆ ਸੀ। ਦੋ ਕਰੋੜ ਦੇ ਟੋਪ ਬੇਸ ਕੀਮਤ ਵਿਚ ਅਸਟ੍ਰੇਲੀਆਂ ਦੇ ਗਲੇਨ ਮੈਕਸਵੈਲ ਅਤੇ ਪੈਟ ਕਮਿਂਸ ਦੇ ਨਾਲ ਦੱਖਣੀ ਅਫਰੀਕਾ ਦੇ ਆਲਰਾਊਂਡਰ ਕਰਿਸ ਮਾਰੀਸ ਨੂੰ ਰੱਖਿਆ ਗਿਆ ਹੈ।

ਇਸ ਬੇਸ ਕੀਮਤ ਵਿਚ ਕੋਈ ਵੀ ਭਾਰਤੀ ਨਹੀਂ ਹੈ। ਰੋਬੀਨ ਉੱਥਪਾ ਭਾਰਤ ਦੇ ਟੋਪ ਬੇਸ ਕੀਮਤ ਖਿਡਾਰੀ ਹਨ। ਉਨ੍ਹਾਂ ਨੂੰ  1.5 ਕਰੋੜ ਦੀ ਲਿਸਟ ਵਿਚ ਰੱਖਿਆ ਗਿਆ ਹੈ। ਖਿਡਾਰੀਆਂ ਦੀ ਪੂਰੀ ਸੂਚੀ ਵੀਰਵਾਰ ਸ਼ਾਮ ਤੱਕ ਆਈਪੀਐਲ ਦੀ ਅਧਿਕਾਰਕ ਵੈੱਬਸਾਈਟ ਉੱਤੇ ਜਾਰੀ ਕੀਤੀ ਜਾ ਸਕਦੀ ਹੈ। ਸ਼ਾਰਟਲਿਸ਼ਟ ਕੀਤੇ ਗਏ ਖਿਡਾਰੀਆਂ ਵਿਚ 24 ਨਵੇਂ ਖਿਡਾਰੀ ਹਨ। ਇਨ੍ਹਾਂ ਦੇ ਨਾਮ ਫ੍ਰੇਚਾਈਜੀ ਵੱਲੋਂ ਹੀ ਪ੍ਰਸਤਾਵਤ ਕੀਤੇ ਗਏ ਹਨ। ਪਿਛਲੇ ਸੀਜਨ ਵਿਚ 8.4 ਕਰੋੜ ਵਿਚ ਵਿੱਕਣ ਵਾਲੇ ਤੇਜ਼ ਗੇਂਦਬਾਜ ਉਨਾਦਕਟ 1 ਕਰੋੜ ਦੇ ਬੇਸ ਵਿਚ ਸ਼ਾਮਲ ਹਨ।

ਨਿਲਾਮੀ ਵਿਚ ਭਾਰਤੀ ਖਿਡਾਰੀਆਂ ਵਿਚ ਸੱਭ ਦੀ ਨਜ਼ਰ ਉੱਥਪਾ 'ਤੇ ਹੋਵੇਗੀ। 2007 ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਮੈਂਬਰ ਉਥੱਪਾ ਕਈਂ ਸਾਲਾਂ ਤੋਂ ਕਲਕੱਤਾ ਨਾਈਟਰਾਈਡਰਜ਼ ਦੇ ਲਈ ਖੇਡ ਰਹੇ ਹਨ। ਇਸ ਸਾਲ ਫ੍ਰੇਚਾਈਜੀ ਨੇ ਉਨ੍ਹਾਂ ਨੂੰ ਰਿਲੀਜ਼ ਕਰ ਦਿੱਤਾ ਹੈ। ਉੱਥਪਾ ਪਿਛਲੇ ਸਾਲ ਵੀ ਨਿਲਾਮੀ ਦੀ ਪ੍ਰਕਿਰਿਆ ਵਿਚੋਂ ਗੁਜਰੇ ਸਨ। ਉਦੋਂ ਕਲਕੱਤਾ ਨੇ ਰਾਈਟ-ਟੂ-ਮੈਚ ਕਾਰਡ ਦੀ ਵਰਤੋਂ ਕਰਕੇ ਉਨ੍ਹਾਂ ਨੂੰ ਆਪਣੀ ਟੀਮ ਵਿਚ ਸ਼ਾਮਲ ਕਰ ਲਿਆ ਸੀ।

ਨਿਲਾਮੀ ਵਿਚ ਪਹਿਲਾਂ ਬੱਲੇਬਾਜ਼ਾ ਦੀ ਬੋਲੀ ਲੱਗੇਗੀ। ਫਿਰ ਆਲਰਾਊਂਡਰ,ਵਿਕੇਟਕਿੱਪਰ-ਬੱਲੇਬਾਜ਼, ਤੇਜ਼ ਗੇਂਦਬਾਜ਼ ਅਤੇ ਆਖਰ ਵਿਚ ਸਪੀਨਰ ਆਉਣਗੇ।