ਜਾਣੋਂ ਅੰਬਾਤੀ ਰਾਇਡੂ ਦੀ ਕਿਸ ਚੀਜ਼ ‘ਤੇ ਉਠੇ ਸਵਾਲ, ਆਈਸੀਸੀ ਕਰੇਗੀ ਜਾਂਚ

ਏਜੰਸੀ

ਖ਼ਬਰਾਂ, ਖੇਡਾਂ

ਆਸਟਰੇਲੀਆ ਦੇ ਵਿਰੁਧ ਸਿਡਨੀ ਕ੍ਰਿਕੇਟ ਗਰਾਊਡ (SCG) ਵਿਚ ਖੇਡੇ ਗਏ ਤਿੰਨ ਮੈਚਾਂ ਦੀ ਵਨਡੇ ਸੀਰੀਜ਼......

Ambati Rayudu

ਨਵੀਂ ਦਿੱਲੀ : ਆਸਟਰੇਲੀਆ ਦੇ ਵਿਰੁਧ ਸਿਡਨੀ ਕ੍ਰਿਕੇਟ ਗਰਾਊਡ (SCG) ਵਿਚ ਖੇਡੇ ਗਏ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੁਕਾਬਲੇ ਵਿਚ ਮਿਲੀ 34 ਦੌੜਾਂ ਦੀ ਹਾਰ ਤੋਂ ਬਾਅਦ ਹੁਣ ਟੀਮ ਇੰਡੀਆ ਨੂੰ ਇਕ ਵੱਡਾ ਝਟਕਾ ਲੱਗਿਆ ਹੈ। ਦਰਅਸਲ ਸਿਡਨੀ ਵਨਡੇ ਵਿਚ ਪਾਰਟ ਟਾਈਮ ਗੇਦਬਾਜ਼ੀ ਕਰਨ ਵਾਲੇ ਅੰਬਾਤੀ ਰਾਇਡੂ ਦੇ ਗੇਂਦਬਾਜੀ ਐਕਸ਼ਨ ਦੀ ਸ਼ਿਕਾਇਤ ਕੀਤੀ ਗਈ ਹੈ। ਰਾਇਡੂ ਨੇ ਸਿਡਨੀ ਵਨਡੇ ਮੈਚ ਦੇ ਦੌਰਾਨ ਦੋ ਓਵਰ ਗੇਂਦਬਾਜ਼ੀ ਕੀਤੀ ਸੀ ਅਤੇ ਬਿਨਾਂ ਕਿਸੀ ਸਫਲਤਾ ਉਨ੍ਹਾਂ ਨੇ 13 ਦੌੜਾਂ ਦਿਤੀਆਂ ਸਨ।

ਅੰਤਰਰਾਸ਼ਟਰੀ ਕ੍ਰਿਕੇਟ ਪ੍ਰੀਸ਼ਦ (ICC) ਨੇ ਐਤਵਾਰ ਨੂੰ ਟਵੀਟ ਕਰਦੇ ਹੋਏ ਇਹ ਜਾਣਕਾਰੀ ਦਿਤੀ ਹੈ। ICC ਦੇ ਮੁਤਾਬਕ ਸ਼ੱਕੀ ਗੇਂਦਬਾਜ਼ੀ ਲਈ ਅੰਬਾਤੀ ਰਾਇਡੂ ਦੀ ਸ਼ਿਕਾਇਤ ਕੀਤੀ ਗਈ ਹੈ। ਰਾਇਡੂ ਨੂੰ ਹੁਣ 14 ਦਿਨਾਂ ਦੇ ਅੰਦਰ ਅਪਣੇ ਗੇਦਬਾਜ਼ੀ ਐਕਸ਼ਨ ਦੀ ਜਾਂਚ ਕਰਵਾਉਣੀ ਹੋਵੇਗੀ। ਹਾਲਾਂਕਿ ਰਿਪੋਰਟ ਦਾ ਨਤੀਜਾ ਆਉਣ ਤੱਕ ਰਾਇਡੂ ਨੂੰ ਗੇਂਦਬਾਜ਼ੀ ਕਰਨ ਦੀ ਆਗਿਆ ਦਿਤੀ ਗਈ ਹੈ। ਰਾਇਡੂ ਨੇ ਆਸਟਰੇਲੀਆ ਦੀ ਪਾਰੀ ਦੇ ਦੌਰਾਨ 22ਵੇਂ ਅਤੇ 24ਵੇਂ ਓਵਰ ਵਿਚ ਗੇਂਦਬਾਜ਼ੀ ਕੀਤੀ ਸੀ।

ਰਾਇਡੂ ਟੀਮ ਇੰਡੀਆ ਲਈ ਮੱਧ ਕ੍ਰਮ ਵਿਚ ਬੱਲੇਬਾਜ਼ੀ ਕਰਦੇ ਹਨ, ਪਰ ਜ਼ਰੂਰਤ ਪੈਣ ਉਤੇ ਉਹ ਟੀਮ ਲਈ ਪਾਰਟ ਟਾਈਮ ਆਫ਼ ਸਪਿਨ ਗੇਂਦਬਾਜ਼ੀ ਵੀ ਕਰਦੇ ਹਨ। ਅੰਬਾਤੀ ਰਾਇਡੂ ਨੇ 46 ਵਨਡੇ ਇੰਟਰਨੈਸ਼ਨਲ ਮੈਚਾਂ ਵਿਚ 3 ਵਿਕੇਟ ਹਾਸਲ ਕੀਤੇ ਹਨ। ਇਸ ਤੋਂ ਇਲਾਵਾ ਉਹ 97 ਪਹਿਲੀ ਕਲਾਸ ਮੈਚਾਂ ਵਿਚ 10 ਵਿਕੇਟ ਅਤੇ 151 ਸੂਚੀ A ਮੈਚਾਂ ਵਿਚ 13 ਵਿਕੇਟ ਲੈ ਚੁੱਕੇ ਹਨ। ਆਈਸੀਸੀ ਸੂਤਰਾਂ ਦੇ ਮੁਤਾਬਕ ਗੇਂਦ ਸੁੱਟਣ ਦੇ ਦੌਰਾਨ ਜੇਕਰ ਕਿਸੇ ਗੇਂਦਬਾਜ ਦਾ ਹੱਥ 15 ਡਿਗਰੀ ਤੋਂ ਜ਼ਿਆਦਾ ਮੁੜਦਾ ਹੈ ਤਾਂ ਉਹ ਐਕਸ਼ਨ ਗ਼ੈਰਕਾਨੂੰਨੀ ਮੰਨਿਆ ਜਾਂਦਾ ਹੈ। ਅਜਿਹੇ ਵਿਚ ਉਸ ਗੇਂਦਬਾਜ਼ ਉਤੇ ਗੇਂਦਬਾਜ਼ੀ ਕਰਨ ਉਤੇ ਰੋਕ ਵੀ ਲੱਗ ਸਕਦੀ ਹੈ।