ਵਿਸ਼ਵ ਕੱਪ ਹਾਕੀ - ਪਹਿਲੇ ਮੈਚ ਵਿੱਚ ਅਰਜਨਟੀਨਾ ਨੇ ਹਰਾਇਆ ਦੱਖਣੀ ਅਫ਼ਰੀਕਾ

ਏਜੰਸੀ

ਖ਼ਬਰਾਂ, ਖੇਡਾਂ

ਦੱਖਣੀ ਅਫ਼ਰੀਕਾ ਨੇ ਸਖ਼ਤ ਟੱਕਰ ਦਿੱਤੀ, ਪਰ ਅਰਜਨਟੀਨਾ ਨੇ 1-0 ਨਾਲ ਜਿੱਤ ਦਰਜ ਕੀਤੀ 

Representative Image

 

ਭੁਵਨੇਸ਼ਵਰ - ਸਾਬਕਾ ਓਲੰਪਿਕ ਚੈਂਪੀਅਨ ਅਰਜਨਟੀਨਾ ਨੂੰ ਐਫ਼.ਆਈ.ਐਚ. ਪੁਰਸ਼ ਹਾਕੀ ਵਿਸ਼ਵ ਕੱਪ ਵਿੱਚ ਆਪਣੇ ਪਹਿਲੇ ਪੂਲ ਏ ਮੈਚ ਵਿੱਚ ਵਿਸ਼ਵ ਦੇ 14ਵੇਂ ਨੰਬਰ ਦੀ ਟੀਮ  ਦੱਖਣੀ ਅਫ਼ਰੀਕਾ ਨੇ ਸਖ਼ਤ ਟੱਕਰ ਦਿੱਤੀ, ਹਾਲਾਂਕਿ ਅਰਜਨਟੀਨਾ ਨੇ ਇਹ ਮੈਚ 1-0 ਨਾਲ ਜਿੱਤ ਲਿਆ।

ਪਹਿਲੇ ਦੋ ਕੁਆਰਟਰਾਂ ਵਿੱਚ ਕੋਈ ਗੋਲ ਨਹੀਂ ਹੋ ਸਕਿਆ। ਰੀਓ ਓਲੰਪਿਕ 2016 ਦੀ ਚੈਂਪੀਅਨ ਅਰਜਨਟੀਨਾ ਲਈ ਕੇਸਲਾ ਮੇਈਕੋ ਨੇ 42ਵੇਂ ਮਿੰਟ ਵਿੱਚ ਗੋਲ ਕੀਤਾ।

ਦੱਖਣੀ ਅਫ਼ਰੀਕਾ ਨੇ ਪਹਿਲੇ ਕੁਆਰਟਰ 'ਚ ਲਗਾਤਾਰ ਹਮਲੇ ਕੀਤੇ ਪਰ ਕਾਮਯਾਬੀ ਨਹੀਂ ਮਿਲ ਸਕੀ। ਦੂਜੇ ਕੁਆਰਟਰ ਵਿੱਚ ਅਰਜਨਟੀਨਾ ਨੇ ਜ਼ੋਰਦਾਰ ਵਾਪਸੀ ਕਰਕੇ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ, ਪਰ ਗੋਲ ਨਹੀਂ ਹੋ ਸਕਿਆ।

ਬ੍ਰੇਕ ਤੋਂ ਬਾਅਦ ਦੱਖਣੀ ਅਫ਼ਰੀਕਾ ਨੂੰ ਵੀ ਪੈਨਲਟੀ ਕਾਰਨਰ ਮਿਲਿਆ, ਪਰ ਬੇਕਾਰ ਗਿਆ। ਅਰਜਨਟੀਨਾ ਨੇ 42ਵੇਂ ਮਿੰਟ 'ਚ ਜਵਾਬੀ ਹਮਲੇ 'ਤੇ ਮੇਈਕੋ ਦੇ ਗੋਲ ਦੇ ਦਮ 'ਤੇ ਲੀਡ ਲੈ ਲਈ।

ਆਖਰੀ ਕੁਆਰਟਰ 'ਚ ਦੱਖਣੀ ਅਫ਼ਰੀਕਾ ਨੇ ਤੇਜ਼ ਹਮਲੇ ਕੀਤੇ ਪਰ ਅਰਜਨਟੀਨਾ ਦਾ ਡਿਫ਼ੈਂਸ ਕਾਫ਼ੀ ਮਜ਼ਬੂਤ ​​ਸੀ।

ਹੁਣ ਅਰਜਨਟੀਨਾ ਦਾ ਸਾਹਮਣਾ 16 ਜਨਵਰੀ ਨੂੰ ਵਿਸ਼ਵ ਦੀ ਨੰਬਰ ਇੱਕ ਟੀਮ ਆਸਟਰੇਲੀਆ ਨਾਲ ਹੋਵੇਗਾ, ਜਦਕਿ ਦੱਖਣੀ ਅਫ਼ਰੀਕਾ ਦਾ ਸਾਹਮਣਾ ਫ਼ਰਾਂਸ ਨਾਲ ਹੋਵੇਗਾ।