Womens IPL ਨਿਲਾਮੀ 2023: ਸਮ੍ਰਿਤੀ ਮੰਧਾਨਾ 'ਤੇ ਲੱਗੀ ਸਭ ਤੋਂ ਵੱਡੀ ਬੋਲੀ, RCB ਨੇ ਇੰਨੇ ਕਰੋੜ ਰੁਪਏ 'ਚ ਖਰੀਦਿਆ
WPL ਲਈ ਖਿਡਾਰੀਆਂ ਦੀ ਨਿਲਾਮੀ
ਨਵੀਂ ਦਿੱਲੀ: ਮਹਿਲਾ IPL ਲਈ ਖਿਡਾਰੀਆਂ ਦੀ ਨਿਲਾਮੀ ਮੁੰਬਈ ਵਿੱਚ ਸ਼ੁਰੂ ਹੋ ਗਈ ਹੈ। ਇਸ ਨਿਲਾਮੀ 'ਚ ਦੁਨੀਆ ਭਰ ਦੇ 400 ਤੋਂ ਜ਼ਿਆਦਾ ਕ੍ਰਿਕਟਰਾਂ ਨੇ ਹਿੱਸਾ ਲਿਆ ਹੈ। ਪਹਿਲੀ ਬੋਲੀ ਟੀਮ ਇੰਡੀਆ ਦੀ ਸਟਾਰ ਖਿਡਾਰਨ ਸਮ੍ਰਿਤੀ ਮੰਧਾਨਾ 'ਤੇ ਲੱਗੀ। ਸਮ੍ਰਿਤੀ ਮੰਧਾਨਾ ਨੂੰ ਆਰਸੀਬੀ ਨੇ ਖਰੀਦਿਆ ਹੈ। ਪਹਿਲੀ ਬੋਲੀ ਸਮ੍ਰਿਤੀ ਮੰਧਾਨਾ 'ਤੇ ਲੱਗੀ ਸੀ ਅਤੇ ਪਹਿਲੀ ਵਾਰ ਹੀ ਉਸ 'ਤੇ ਕਰੋੜਾਂ ਰੁਪਏ ਦੀ ਬਰਸਾਤ ਕੀਤੀ ਗਈ ਸੀ। ਸਮ੍ਰਿਤੀ ਮੰਧਾਨਾ ਨੂੰ ਬੈਂਗਲੁਰੂ ਦੀ ਟੀਮ ਨੇ 3.40 ਕਰੋੜ ਰੁਪਏ 'ਚ ਖਰੀਦਿਆ ਹੈ। ਇਸ ਤਰ੍ਹਾਂ ਉਹ ਮਹਿਲਾ ਆਈਪੀਐਲ ਦੀ ਪਹਿਲੀ ਅਜਿਹੀ ਖਿਡਾਰਨ ਵੀ ਬਣ ਗਈ ਹੈ। ਜਿਸ 'ਤੇ ਵੱਡੀ ਬੋਲੀ ਲਗਾਈ ਗਈ ਹੈ।
ਇਹ ਵੀ ਪੜ੍ਹੋ:ਹਰਿਆਣਾ 'ਚ ਕਾਰ ਨੇ ਬਾਈਕ ਸਵਾਰ ਭਰਾਵਾਂ ਨੂੰ ਮਾਰੀ ਟੱਕਰ, 3 ਬੱਚਿਆਂ ਦੇ ਪਿਓ ਦੀ ਹੋਈ ਮੌਤ
ਦੱਸ ਦੇਈਏ ਕਿ ਸਮ੍ਰਿਤੀ ਮੰਧਾਨਾ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਭ ਤੋਂ ਮਹੱਤਵਪੂਰਨ ਖਿਡਾਰਨ ਮੰਨਿਆ ਜਾਂਦਾ ਹੈ। BCCI ਪਹਿਲੀ ਵਾਰ ਮਹਿਲਾ IPL ਦਾ ਆਯੋਜਨ ਕਰਨ ਜਾ ਰਿਹਾ ਹੈ, ਇਹ ਲੀਗ ਅਗਲੇ ਮਹੀਨੇ ਯਾਨੀ ਮਾਰਚ ਤੋਂ ਸ਼ੁਰੂ ਹੋਵੇਗੀ। ਜਦਕਿ ਇਸ ਫਰਵਰੀ ਵਿਚ ਬੋਲੀ ਲਗਾਈ ਜਾ ਰਹੀ ਹੈ। ਦੱਸ ਦੇਈਏ ਕਿ ਪਹਿਲੀ ਮਹਿਲਾ ਆਈਪੀਐਲ ਲਈ 15 ਦੇਸ਼ਾਂ ਦੀਆਂ ਖਿਡਾਰਨਾਂ ਨੇ ਹਿੱਸਾ ਲਿਆ ਹੈ।
ਇਹ ਵੀ ਪੜ੍ਹੋ:ਪੁਲਿਸ ਨੇ ਇਕ ਹਫਤੇ ਵਿਚ 33.60 ਕਿਲੋ ਹੈਰੋਇਨ ਅਤੇ 33.53 ਲੱਖ ਦੀ ਡਰੱਗ ਮਨੀ ਕੀਤੀ ਬਰਾਮਦ
ਭਾਰਤ ਤੋਂ ਇਲਾਵਾ ਆਸਟਰੇਲੀਆ, ਇੰਗਲੈਂਡ, ਨਿਊਜ਼ੀਲੈਂਡ, ਦੱਖਣੀ ਅਫਰੀਕਾ, ਵੈਸਟਇੰਡੀਜ਼, ਸ੍ਰੀਲੰਕਾ, ਬੰਗਲਾਦੇਸ਼, ਆਇਰਲੈਂਡ ਅਤੇ ਜ਼ਿੰਬਾਬਵੇ ਦੇ ਖਿਡਾਰੀ ਸ਼ਾਮਲ ਹਨ। ਜਦਕਿ ਹਾਂਗਕਾਂਗ, ਥਾਈਲੈਂਡ, ਯੂਏਈ, ਨੀਦਰਲੈਂਡ ਅਤੇ ਅਮਰੀਕਾ ਦੇ 8 ਖਿਡਾਰੀਆਂ ਨੇ ਵੀ ਬੋਲੀ ਵਿੱਚ ਹਿੱਸਾ ਲਿਆ ਹੈ। ਨਿਲਾਮੀ ਵਿੱਚ 24 ਖਿਡਾਰੀਆਂ ਦੀ ਸਭ ਤੋਂ ਉੱਚੀ ਅਧਾਰ ਕੀਮਤ 50 ਲੱਖ ਰੁਪਏ ਹੈ। ਇਨ੍ਹਾਂ 'ਚ 10 ਭਾਰਤੀ ਅਤੇ 14 ਵਿਦੇਸ਼ੀ ਖਿਡਾਰੀ ਹਨ। ਜਿੱਥੇ ਪਹਿਲੀ ਬੋਲੀ ਸਮ੍ਰਿਤੀ ਮੰਧਾਨਾ 'ਤੇ ਲੱਗੀ ਹੈ।