ਵਸੀਮ ਅਕਰਮ ਵਿਰੁਧ ਖੇਡਣ ਤੋਂ ਡਰਦਾ ਸੀ ਸਹਿਵਾਗ

ਏਜੰਸੀ

ਖ਼ਬਰਾਂ, ਖੇਡਾਂ

ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਵਿਸਫ਼ੋਟਕ ਅੰਦਾਜ਼ 'ਚ ਗੇਂਦਬਾਜ਼ੀ ਕਰਨ ਲਈ ਜਾਣਿਆ ਜਾਂਦਾ ਹੈ। ਪਾਰੀ ਦੀ ਸ਼ੁਰੂਆਤ 'ਚ ਹੀ ਸਹਿਵਾਗ ਗੇਂਦਬਾਜ਼ਾਂ 'ਤੇ ਭਾਰੂ...

Sehwag and wasim akram

ਨਵੀਂ ਦਿੱਲੀ : ਭਾਰਤੀ ਟੀਮ ਦੇ ਸਾਬਕਾ ਕ੍ਰਿਕਟਰ ਵਰਿੰਦਰ ਸਹਿਵਾਗ ਵਿਸਫ਼ੋਟਕ ਅੰਦਾਜ਼ 'ਚ ਗੇਂਦਬਾਜ਼ੀ ਕਰਨ ਲਈ ਜਾਣਿਆ ਜਾਂਦਾ ਹੈ। ਪਾਰੀ ਦੀ ਸ਼ੁਰੂਆਤ 'ਚ ਹੀ ਸਹਿਵਾਗ ਗੇਂਦਬਾਜ਼ਾਂ 'ਤੇ ਭਾਰੂ ਹੋ ਜਾਂਦਾ ਸੀ ਪਰ ਉਸ ਨੂੰ ਵੀ ਇਕ ਗੇਂਦਬਾਜ਼ ਵਿਰੁਧ ਖੇਡਣ ਤੋਂ ਡਰ ਲਗਦਾ ਸੀ। ਇਕ ਸ਼ੋਅ 'ਚ ਸਚਿਨ ਤੇਂਦੁਲਕਰ ਨੇ ਖ਼ੁਲਾਸਾ ਕਰਦਿਆਂ ਕਿਹਾ ਕਿ ਵੀਰੇਂਦਰ ਸਹਿਵਾਗ ਹਮੇਸ਼ਾ  ਸਾਬਕਾ ਪਾਕਿਸਤਾਨੀ ਤੇਜ਼ ਗੇਂਦਬਾਜ਼ ਵਸੀਮ ਅਕਰਮ ਵਿਰੁਧ ਬੱਲੇਬਾਜ਼ੀ ਕਰਨ ਤੋਂ ਡਰਦਾ ਸੀ। ਸਚਿਨ ਨੇ ਦਸਿਆ ਕਿ ਵਰਿੰਦਰ ਸਹਿਵਾਗ ਅਜਿਹੇ ਗੇਂਦਬਾਜ਼ਾਂ ਵਿਰੁਧ ਸਟਰਾਈਕ ਮੈਨੂੰ ਦਿੰਦਾ ਸੀ।

ਸਚਿਨ ਨੇ ਕਿਹਾ ਕਿ ਖੱਬੀ ਬਾਂਹ ਦੇ ਤੇਜ਼ ਗੇਂਦਬਾਜਾਂ ਵਿਰੁਧ ਵੀਰੂ ਖੇਡਣ 'ਚ ਥੋੜ੍ਹਾ ਅਸਹਿਜ ਮਹਿਸੂਸ ਕਰਦਾ ਸੀ। ਸਾਲ 2003 ਦੌਰਾਨ ਪਾਕਿਸਤਾਨ ਵਿਰੁਧ ਸਹਿਵਾਗ ਵਸੀਮ ਅਕਰਮ ਵਿਰੁਧ ਸਟ੍ਰਾਈਕ ਲੈਣਾ ਨਹੀਂ ਚਾਹ ਰਿਹਾ ਸੀ। ਇਸ ਕਾਰਨ ਉਹ ਪਹਿਲੀ ਗੇਂਦ ਮੈਨੂੰ ਖੇਡਣ ਲਈ ਕਹਿ ਰਿਹਾ ਸੀ। ਅਕਰਮ ਤੋਂ ਇਲਾਵਾ ਆਸਟ੍ਰੇਲੀਆਈ ਤੇਜ ਗੇਂਦਬਾਜ਼ ਨਾਥਨ ਬ੍ਰੇਕਨ ਨੇ ਵੀ ਵੀਰੂ ਨੂੰ ਕਈ ਵਾਰ ਅਪਣੀਆਂ ਗੇਂਦਾਂ ਨਾਲ ਪ੍ਰੇਸ਼ਾਨ ਕੀਤਾ ਸੀ।

ਸਹਿਵਾਗ ਨੇ ਕਿਹਾ ਕਿ ਮੈਂ ਅਪਣੇ ਕੈਰੀਅਰ 'ਚ ਸੱਭ ਤੋਂ ਜ਼ਿਆਦਾ ਵਾਰ ਖੱਬੇ ਹੱਥ ਦੇ ਤੇਜ ਗੇਂਦਬਾਜ਼ਾਂ ਵਿਰੁਧ ਹੀ ਆਊਟ ਹੋਇਆ ਹਾਂ। ਹਰ ਬੱਲੇਬਾਜ਼ ਦੀਆਂ ਅਪਣੀਆਂ ਕੁਝ ਕਮੀਆਂ ਹੁੰਦੀਆਂ ਹਨ। ਮੈਨੂੰ ਲਗਦਾ ਹੈ ਕਿ ਖੱਬੇ ਹੱਥ ਦੇ ਤੇਜ ਗੇਂਦਬਾਜ਼ ਨੂੰ ਸਹੀ ਤਰੀਕੇ ਨਾਲ ਨਾ ਖੇਡ ਸਕਦਾ ਮੇਰੀਆਂ ਕਮੀਆਂ ਦੀ ਗਿਣਤੀ 'ਚ ਆਉਂਦਾ ਹੈ।  (ਏਜੰਸੀ)