ਜ਼ਿੰਦਗੀ ਦਾ ਸੰਘਰਸ਼ ਜਿੱਤਕੇ ਸਵਿਤਾ ਪਹੁੰਚੀ ਆਪਣੇ ਮੁਕਾਮ 'ਤੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹਰਿਆਣਾ ਦੇ ਸਿਰਸਾ ਦੀ ਰਾਸ਼ਟਰੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਦੀ ਜ਼ਿੰਦਗੀ ਦਾ ਸਫ਼ਰ ਵੀ ਕਾਫ਼ੀ ਸੰਘਰਸ਼ਮਈ ਰਿਹਾ ਹੈ

Savita Punia

ਸਿਰਸਾ, ਹਰਿਆਣਾ ਦੇ ਸਿਰਸਾ ਦੀ ਰਾਸ਼ਟਰੀ ਮਹਿਲਾ ਹਾਕੀ ਟੀਮ ਦੀ ਗੋਲਕੀਪਰ ਸਵਿਤਾ ਪੂਨੀਆ ਦੀ ਜ਼ਿੰਦਗੀ ਦਾ ਸਫ਼ਰ ਵੀ ਕਾਫ਼ੀ ਸੰਘਰਸ਼ਮਈ ਰਿਹਾ ਹੈ। ਸਵਿਤਾ ਆਪਣੇ ਪਿੰਡ ਜੋਧਕਾਂ ਤੋਂ 30 ਕਿਲੋਮੀਟਰ ਦੂਰ ਸਿਰਸਾ ਸ਼ਹਿਰ ਸਥਿਤ ਮਹਾਰਾਜਾ ਅਗਰਸੈਨ ਸੀਨੀਅਰ ਸੈਕੰਡਰੀ ਸਕੂਲ ਵਿਚ ਹਾਕੀ ਦੀ ਪ੍ਰੈਕਟਿਸ ਲਈ ਹਫਤੇ 'ਚ 6 ਵਾਰ ਜਾਂਦੀ ਸੀ। ਸਵਿਤਾ ਦੇ ਘਰ ਦੇ ਸਭ ਤੋਂ ਨਜ਼ਦੀਕ ਇਕ ਹੀ ਸਕੂਲ ਸੀ ਜਿਥੇ ਕੋਚ ਹੋਣ ਦੇ ਨਾਲ ਨਾਲ ਬਾਕੀ ਸਹੂਲਤਾਂ ਸਨ। ਦੱਸ ਦਈਏ ਕਿ ਇਹ ਸਾਰਾ ਸਫ਼ਰ ਸਵਿਤਾ ਬੱਸ ਰਹੀ ਕਰਦੀ ਸੀ ਅਤੇ ਉਸੀ ਤਰਾਂ ਘਰ ਵਾਪਸ ਪਰਤਦੀ ਸੀ। 

ਰਾਸ਼ਟਰੀ ਮਹਿਲਾ ਹਾਕੀ ਟੀਮ ਤੱਕ ਦਾ ਸਵਿਤਾ ਦਾ ਸਫਰ ਕਾਫੀ ਕਠਿਨਾਈਆਂ ਭਰਿਆ ਸੀ। ਸਵਿਤਾ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਘਰ ਵਾਪਸ ਆਏ ਕੇ ਸਾਨੂੰ ਆਪਣੀ ਪ੍ਰੈਕਟਿਸ ਦੀਆਂ ਸਾਰੀਆਂ ਗੱਲਾਂ ਦੱਸਦੀ ਸੀ ਅਤੇ ਉਹ ਇਹ ਵੀ ਦੱਸਦੀ ਸੀ ਕਿ ਰਸਤੇ 'ਚ ਉਸਨੂੰ ਲੜਕੇ ਪਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਲੜਕਿਆਂ ਦਾ ਇਹ ਵਰਤਾਰਾ ਸਵਿਤਾ ਨੂੰ ਹੋਰ ਵੀ ਮਜ਼ਬੂਤ ਬਣਾਉਂਦਾ ਕਿਹਾ ਉਨ੍ਹਾਂ ਲੜਕੇਂ ਦੀਆਂ ਇਨ੍ਹਾਂ ਘਟੀਆ ਗੱਲਾਂ ਵਿਚ ਤਾਕਤ ਨਹੀਂ ਸੀ ਜੋ ਸਵਿਤਾ ਦੇ ਸੁਪਨਿਆਂ ਨੂੰ ਤੋੜ ਸਕਦੀ।

ਕਿਉਕਿ ਸਵਿਤਾ ਨੇ ਦ੍ਰਿੜ ਨਿਸ਼ਚਾ ਭਾਰਤ ਵਲੋਂ ਖੇਡਣ ਦਾ ਕਰ ਹੀ ਲਿਆ ਸੀ। ਸਵਿਤਾ ਦੀ ਮਿਹਨਤ ਰੰਗ ਲਿਆਈ ਅਤੇ ਉਹ ਭਾਰਤ ਦੀ ਮਹਿਲਾ ਹਾਕੀ ਗੋਲਕੀਪਰ ਖਿਡਾਰੀ ਦੇ ਰੂਪ ਵਿਚ ਚਮਕੀ। ਸਵਿਤਾ ਦੇ ਪਿਤਾ ਨੇ ਕਿਹਾ ਕਿ ਮੇਰੀ ਬੇਟੀ ਦਾ ਦੇਸ਼ ਲਈ ਪ੍ਰਦਰਸ਼ਨ ਉਨ੍ਹਾਂ ਸੜਕ ਛਾਪ ਲੜਕਿਆਂ ਦੇ ਮੂੰਹ ਤੇ ਇਕ ਕਰਾਰ ਥੱਪੜ ਸੀ। ਸਵਿਤਾ ਦਾ ਸਾਥ ਕਿਸੇ ਆਂਢ ਗੁਆਂਢ ਜਾਂ ਕਿਸੇ ਰਿਸ਼ਤੇਦਾਰ ਨੇ ਵੀ ਨਹੀਂ ਦਿੱਤਾ ਸਗੋਂ ਉਹ ਵੀ ਸਵਿਤਾ ਨੂੰ ਕੁਝ ਫਾਲਤੂ ਮਿਹਣਿਆਂ ਦਾ ਸ਼ਿਕਾਰ ਬਣਾਉਂਦੇ ਸਨ ਜਿਵੇਂ ਕਿ "ਲੜਕਿਆਂ ਨਾਲ ਖੇਲਦੀ ਹੈ ਆਦਿ।

ਸਵਿਤਾ ਦੇ ਪਿਤਾ ਨੇ ਕਿਹਾ ਕਿ ਕਿਸੇ ਵਿਚ ਵੀ ਐਨੀ ਹਿੰਮਤ ਨਹੀਂ ਸੀ ਕਿ ਉਹ ਮੇਰੇ ਮੂੰਹ 'ਤੇ ਕੁਝ ਵੀ ਕਹਿੰਦੇ ਉਹ ਹਮੇਸ਼ਾ ਉਨ੍ਹਾਂ ਦੀ ਪਿੱਠ ਪਿੱਛੇ ਹੀ ਬੋਲਦੇ। ਉਨ੍ਹਾਂ ਕਿਹਾ ਕਿ ਐਨਾ ਕੁਝ ਸੁਣਨ ਤੋਂ ਬਾਅਦ ਵੀ ਸਵਿਤਾ ਕਦੇ ਪਲਟਕੇ ਉਨ੍ਹਾਂ ਨੂੰ ਜਵਾਬ ਨਹੀਂ ਦਿੰਦੀ ਸੀ। ਸਵਿਤਾ ਤੋਂ ਪਹਿਲਾਂ ਪੂਨੀਆ ਪਰਿਵਾਰ ਵਿਚ ਕੋਈ ਖਿਡਾਰੀ ਨਹੀਂ ਸੀ ਅਤੇ ਨਾ ਹੀ ਕਿਸੇ ਦੀ ਖੇਡਾਂ ਵਿਚ ਰੁਚੀ ਸੀ। ਫਿਰ ਘਰ ਵਿਚੋਂ ਸਭ ਤੋਂ ਪਹਿਲਾ ਸ਼ਖਸ ਰਣਜੀਤ ਪੂਨੀਆ ਜੋ ਕਿ ਸਵਿਤਾ ਦੇ ਦਾਦਾ ਜੀ ਸਨ, ਉਹ ਹਾਕੀ ਦਾ ਮੈਚ ਦੇਖਣ ਲਈ ਦਿੱਲੀ ਗਏ। ਉਨ੍ਹਾਂ ਨੂੰ ਇਹ ਖੇਡ ਬਹੁਤ ਰੋਮਾਂਚਕ ਲੱਗੀ।

ਪਿੰਡ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਸਵਿਤਾ ਨੂੰ ਹਾਕੀ ਖੇਡਣ ਲਈ ਉਤਸ਼ਾਹਿਤ ਕੀਤਾ। ਪਰ ਸਵਿਤਾ ਹਾਕੀ ਨਾਲ ਨਫਰਤ ਕਰਨ ਲੱਗੀ ਸੀ, ਉਸਦਾ ਕਾਰਨ ਇਹ ਨਹੀਂ ਸੀ ਕਿ ਸਵਿਤਾ ਖੇਡਣਾ ਨਹੀਂ ਚਾਹੁੰਦੀ ਸੀ ਉਸਨੂੰ ਨਫਰਤ ਸੀ ਐਨੀ ਦੂਰ ਬੱਸ ਦਾ ਸਫਰ ਤੈਅ ਕਰਕੇ ਜਾਣ ਦੀ। ਕਿਉ ਕਿ ਸਵਿਤਾ ਨੂੰ ਬੱਸ ਦੇ ਅੰਦਰ ਆਪਣਾ ਕਿੱਟ ਬੈਗ ਨਾਲ ਲੈਕੇ ਜਾਨ ਦੀ ਆਗਿਆ ਨਹੀਂ ਸੀ, ਕੰਡਕਟਰ ਦਾ ਕਹਿਣਾ ਸੀ ਕਿ ਉਹ ਆਪਣੇ ਕਿੱਟ ਬੈਗ ਨੂੰ ਬੱਸ ਦੀ ਛਤ 'ਤੇ ਰਖੇ ਜੋ ਕਿ ਸਵਿਤਾ ਨੂੰ ਪਸੰਦ ਨਹੀਂ, ਉਹ ਆਪਣੇ ਕਿੱਟ ਬੈਗ ਨੂੰ ਆਪਣੇ ਕੋਲੋਂ ਥੋੜਾ ਵੀ ਦੂਰ ਨਹੀਂ ਕਰਨਾ ਚਾਹੁੰਦੀ ਸੀ।

ਤਾਂ ਇਸ ਕਾਰਨ ਕਈ ਵਾਰ ਸਵਿਤਾ ਕਿੱਟ ਬੈਗ ਦੇ ਨਾਲ ਆਪ ਛੱਤ 'ਤੇ 60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਆਉਂਦੀ ਸੀ। ਦਿਲਚਸਪ ਗੱਲ ਇਹ ਹੈ ਕਿ ਸਵਿਤਾ ਨੇ ਮਿਡਫਿਲਡਰ ਖੇਡਣਾ ਸ਼ੁਰੂ ਕੀਤਾ ਸੀ। ਪਰ ਖੇਡ ਨਾਲ ਜੁੜਣ ਦੇ ਇਕ ਸਾਲ ਦੌਰਾਨ ਸਵਿਤਾ ਦੇ ਕੋਚ ਨੇ ਉਸਨੂੰ ਬਤੌਰ ਰਾਸ਼ਟਰੀ ਮਹਿਲਾ ਟੀਮ ਦੀ ਗੋਲਕੀਪਰ ਖੇਡਣ ਦੀ ਪੇਸ਼ਕਸ਼ ਕੀਤੀ। ਸਵਿਤਾ ਦਾ ਕਦ 5 ਫੁੱਟ 8 ਇੰਚ ਸੀ ਜੋ ਕਿ ਗੋਲਕੀਪਰ ਬਣਨ ਦੇ ਲਈ ਬਿਲਕੁਲ ਸਹੀ ਹੈ।

ਸਵਿਤਾ ਦੇ ਪਿਤਾ ਨੇ ਦੱਸਿਆ ਕਿ ਸਵਿਤਾ ਦੇ ਕੋਚ ਦਾ ਕਹਿਣਾ ਸੀ ਕਿ ਸਵਿਤਾ ਦਾ ਕੱਦ ਚੰਗਾ ਹੈ ਜਿਸ ਨਾਲ ਉਹ ਗੋਲਕੀਪਰ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਤੁਸੀ ਲਿਖ ਕਿ ਲੈ ਲਵੋ ਸਵਿਤਾ ਇਕ ਦਿਨ ਭਾਰਤ ਲਈ ਜ਼ਰੂਰ ਖੇਡੇਗੀ, ਉਸ ਸਮੇਂ ਸਵਿਤਾ ਦੀ ਉਮਰ ਮਹਿਜ਼ 13 ਜਾਂ 14 ਸਾਲ ਸੀ। ਉਨ੍ਹਾਂ ਦੱਸਿਆਂ ਕਿ ਸਵਿਤਾ ਨੂੰ ਗੋਲਕੀਪਰ ਦਾ ਕਿੱਟ ਬੈਗ ਉਨ੍ਹਾਂ ਦੇ ਕੋਚ ਨੇ ਹੀ ਲੈ ਕਿ ਦਿੱਤਾ ਸੀ ਜਿਸਦੀ ਕੀਮਤ 20,000 ਰੁਪਏ ਸੀ ਜੋ ਕਿ ਉਨ੍ਹਾਂ ਦੀ ਇਕ ਮਹੀਨੇ ਦੀ ਤਨਖਾਹ ਤੋਂ ਵੀ ਜ਼ਿਆਦਾ ਸੀ।