ਪ੍ਰੋ ਕਬੱਡੀ: ਪਟਨਾ ਨੇ ਜੈਪੁਰ ਨੂੰ 36-33 ਨਾਲ ਹਰਾਇਆ, ਬੰਗਾਲ ਵਾਰੀਅਰਜ਼ ਨੇ ਬੰਗਲੁਰੂ ਨੂੰ ਦਿੱਤੀ ਹਾਰ
ਪ੍ਰੋ ਕਬੱਡੀ ਲੀਗ ਸੀਜ਼ਨ 7 ਵਿਚ ਵੀਰਵਾਰ ਨੂੰ ਖੇਡੇ ਗਏ ਮੈਚ ਵਿਚ ਪਟਨਾ ਨੇ ਜੈਪੁਰ ਨੂੰ 36-33 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ।
ਕੋਲਕਾਤਾ: ਪ੍ਰੋ ਕਬੱਡੀ ਲੀਗ ਸੀਜ਼ਨ 7 ਵਿਚ ਵੀਰਵਾਰ ਨੂੰ ਖੇਡੇ ਗਏ ਮੈਚ ਵਿਚ ਪਟਨਾ ਨੇ ਜੈਪੁਰ ਨੂੰ 36-33 ਨਾਲ ਹਰਾ ਕੇ ਲਗਾਤਾਰ ਦੂਜੀ ਜਿੱਤ ਦਰਜ ਕੀਤੀ ਹੈ। ਪਟਨਾ ਪਾਇਰੇਟਸ ਦੇ ਪ੍ਰਦੀਪ ਨਰਵਾਲ ਨੇ ਮੈਚ ਵਿਚ ਵਧੀਆ ਪ੍ਰਦਰਸ਼ਨ ਕਰਦੇ ਹੋਏ ਪੰਜਵਾਂ ਸੁਪਰ 10 ਹਾਸਲ ਕੀਤਾ ਹੈ ਅਤੇ ਜੈਪੁਰ ਨੂੰ ਕਰਾਰੀ ਮਾਤ ਦਿੱਤੀ। ਪਹਿਲੀ ਪਾਰੀ ਦਾ ਖੇਡ ਖਤਮ ਹੋਣ ਤੱਕ ਦੋਵੇਂ ਟੀਮਾਂ ਵਿਚ ਸਿਰਫ਼ 1 ਅੰਕ ਦਾ ਅੰਤਰ ਸੀ। ਮੈਚ ਦੇ 30ਵੇਂ ਮਿੰਟ ਵਿਚ ਜੈਪੁਰ ਨੂੰ ਆਲ ਆਊਟ ਕਰ ਕੇ ਪਟਨਾ ਨੇ ਇਕ ਵਾਰ ਫਿਰ ਮੁਕਾਬਲੇ ਵਿਚ ਵਾਪਸੀ ਕੀਤੀ। ਪਟਨਾ ਪਾਇਰੇਟਸ ਦਾ ਅਗਲਾ ਮੁਕਾਬਲਾ 15 ਸਤੰਬਰ ਨੂੰ ਪੁਣੇ ਵਿਚ ਪੁਣੇਰੀ ਪਲਟਨ ਅਤੇ ਜੈਪੁਰ ਦਾ ਅਗਲਾ ਮੈਚ 16 ਸਤੰਬਰ ਨੂੰ ਪੁਣੇ ਵਿਚ ਯੂਪੀ ਯੋਧਾ ਵਿਰੁੱਧ ਹੋਵੇਗਾ।
ਬੰਗਲੁਰੂ ਬੁਲਜ਼ ਬਨਾਮ ਬੰਗਾਲ ਵਾਰੀਅਰਜ਼
ਇਸ ਦੇ ਨਾਲ ਹੀ ਦਿਨ ਦੇ ਦੂਜੇ ਵਿਚ ਬੰਗਲੁਰੂ ਨੂੰ ਬੰਗਾਲ ਵਾਰੀਅਰਜ਼ ਦੇ ਹੱਥੋਂ 42-40 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਤੋਂ ਬਾਅਦ ਬੰਗਾਲ ਦੀ ਟੀਮ ਅੰਕ ਸੂਚੀ ਵਿਚ ਦੂਜੇ ਸਥਾਨ ‘ਤੇ ਆ ਗਈ ਹੈ। ਕੋਲਕਾਤਾ ਵਿਚ ਖੇਡੇ ਗਏ ਇਸ ਮੈਚ ਵਿਚ ਬੰਗਾਲ ਵੱਲੋਂ ਕਪਤਾਨ ਮਨਿੰਦਰ ਸਿੰਘ ਨੇ 17 ਅੰਕ ਹਾਸਲ ਕੀਤੇ ਅਤੇ ਟੀਮ ਨੂੰ ਜਿੱਤ ਹਾਸਲ ਕਰਵਾਈ।
ਬੰਗਲੁਰੂ ਬੁਲਜ਼ ਦੇ ਪਵਨ ਸਿਹਰਾਵਤ ਨੇ ਮੈਚ ਵਿਚ ਵਧੀਆ ਪ੍ਰਦਰਸ਼ਨ ਕੀਤਾ ਅਤੇ 19 ਅੰਕ ਹਾਸਲ ਕੀਤੇ ਪਰ ਟੀਮ ਨੂੰ ਜਿੱਤ ਦਿਵਾਉਣ ਵਿਚ ਕਾਮਯਾਬ ਰਹੇ।ਬੰਗਾਲ ਵਾਰੀਅਰਜ਼ ਦਾ ਅਗਲਾ ਮੈਚ 10 ਸਤੰਬਰ ਨੂੰ ਪੁਣੇ ਵਿਚ ਹਰਿਆਣਾ ਸਟੀਲਰਜ਼ ਵਿਰੁੱਧ ਅਤੇ ਬੰਗਲੁਰੂ ਬੁਲਜ਼ ਦਾ ਅਗਲਾ ਮੁਕਾਬਲਾ 20 ਸਤੰਬਰ ਨੂੰ ਪੁਣੇ ਵਿਚ ਪੁਣੇਰੀ ਪਲਟਨ ਵਿਰੁੱਧ ਹੋਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।