ਹਾਕੀ ਵਰਲਡ ਕੱਪ: ਭਾਰਤੀ ਟੀਮ ਅੱਜ ਖੇਡੇਗੀ ਕੁਆਰਟਰ ਫਾਈਨਲ ਮੁਕਾਬਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵਿਸ਼ਵ ਕੱਪ ਵਿਚ 43 ਸਾਲ ਬਾਅਦ ਤਗਮਾ ਜਿੱਤਣ ਦਾ ਸੁਪਨਾ ਲੈ ਕੇ ਉਤਰੀ ਭਾਰਤੀ....

India Team

ਨਵੀਂ ਦਿੱਲੀ (ਭਾਸ਼ਾ): ਵਿਸ਼ਵ ਕੱਪ ਵਿਚ 43 ਸਾਲ ਬਾਅਦ ਤਗਮਾ ਜਿੱਤਣ ਦਾ ਸੁਪਨਾ ਲੈ ਕੇ ਉਤਰੀ ਭਾਰਤੀ ਹਾਕੀ ਟੀਮ ਦੇ ਸਾਹਮਣੇ ਵੀਰਵਾਰ ਨੂੰ ਕੁਆਟਰ ਫਾਈਨਲ ਵਿਚ ਨੀਦਰਲੈਂਡ ਦੇ ਨਾਲ ਕੜੀ ਚੁਣੌਤੀ ਹੋਵੇਗੀ, ਜੋ ਪਿਛਲੇ ਦੋ ਮੈਚਾਂ ਵਿਚ ਦਸ ਗੋਲ ਕਰਕੇ ਅਪਣੇ ਪ੍ਰਦਰਸ਼ਨ ਨਾਲ ਸਾਫ਼ ਕਰ ਚੁੱਕਿਆ ਹੈ। ਇਹ ਮੁਕਾਬਲਾ ਸ਼ਾਮ 7.00 ਵਜੇ ਸ਼ੁਰੂ ਹੋਵੇਗਾ। ਇਸ ਤੋਂ ਪਹਿਲਾਂ ਵੀਰਵਾਰ ਨੂੰ ਹੀ ਇਕ ਹੋਰ ਕੁਆਟਰ ਫਾਈਨਲ ਵਿਚ ਜਰਮਨੀ ਦਾ ਸਾਹਮਣਾ ਬੇਲਜਿਅਮ ਨਾਲ ਹੋਵੇਗਾ।

ਵਿਸ਼ਵ ਰੈਂਕਿੰਗ ਵਿਚ ਨੀਦਰਲੈਂਡ ਤੋਂ ਇਕ ਸਥਾਨ ਹੇਠਾਂ ਪੰਜਵੇਂ ਸਥਾਨ ਉਤੇ ਕਾਬਜ ਭਾਰਤ ਨੇ ਪੂਲ-ਸੀ ਵਿਚ ਤਿੰਨ ਮੈਚਾਂ ਵਿਚ ਦੋ ਜਿੱਤਾਂ ਅਤੇ ਇਕ ਡਰਾ ਤੋਂ ਬਾਅਦ ਸਿਖਰਲੇ ਸਥਾਨ ਉਤੇ ਰਹਿ ਕੇ ਅਖੀਰਲੇ ਅੱਠਾਂ ਵਿਚ ਜਗ੍ਹਾ ਬਣਾਈ। ਉਥੇ ਹੀ ਨੀਦਰਲੈਂਡ ਪੂਲ-ਡੀ ਵਿਚ ਦੂਜੇ ਸਥਾਨ ਉਤੇ ਰਹਿ ਕੇ ਕਰਾਸ ਓਵਰ ਖੇਡਿਆ ਅਤੇ ਕਨੇਡਾ ਨੂੰ 5-0 ਨਾਲ ਹਰਾ ਕੇ ਕੁਆਟਰ ਫਾਈਨਲ ਵਿਚ ਜਗ੍ਹਾ ਬਣਾਈ। ਖਚਾ-ਖਚ ਭਰੇ ਰਹਿਣ ਵਾਲੇ ਕਲਿੰਗਾ ਸਟੇਡਿਅਮ ਵਿਚ ਦਰਸ਼ਕਾਂ ਨੂੰ ਇੰਤਜਾਰ ਭਾਰਤ ਦੀ ਇਕ ਹੋਰ ਸ਼ਾਨਦਾਰ ਜਿਤ ਦੇ ਨਾਲ ਤਗਮੇ ਦੇ ਕਰੀਬ ਪੁੱਜਣ ਦਾ ਹੈ।

ਆਖਰੀ ਲੀਗ ਮੈਚ ਅੱਠ ਦਸੰਬਰ ਨੂੰ ਖੇਡਣ ਵਾਲੀ ਭਾਰਤੀ ਟੀਮ ਚਾਰ ਦਿਨ ਦੇ ਬ੍ਰੈਕ ਤੋਂ ਬਾਅਦ ਉਤਰੇਗੀ। ਕੋਚ ਹਰਿੰਦਰ ਸਿੰਘ ਦੇ ਮੁਤਾਬਕ ਅਸਲੀ ਟੂਰਨਾਮੈਂਟ ਦੀ ਸ਼ੁਰੂਆਤ ਨਾਕਆਉਟ ਨਾਲ ਹੋਵੇਗੀ ਅਤੇ ਉਨ੍ਹਾਂ ਦੀ ਟੀਮ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹੈ।