ਹਾਕੀ ‘ਚ ਫਿਰ ਤੋਂ ਵੱਡੇ ਟੁਰਨਾਮੈਂਟ ‘ਚ ਮੈਡਲ ਜਿੱਤਣਾ ਅਸਲ ਚੁਣੌਤੀ : ਜੇਤਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਹਾਕੀ ਦੇ ਆਗੂ ਦੇਸ਼ਾਂ ਵਿਚੋਂ ਇਕ ਹੈ ਅਤੇ ਸਾਡੀ...

The real challenge to win a medal in the big tournament again in hockey

ਨਵੀਂ ਦਿੱਲੀ (ਭਾਸ਼ਾ) : ਹਾਕੀ ਵਿਸ਼ਵ ਕੱਪ ਤੋਂ ਪਹਿਲਾਂ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਭਾਰਤ ਹਾਕੀ ਦੇ ਆਗੂ ਦੇਸ਼ਾਂ ਵਿਚੋਂ ਇਕ ਹੈ ਅਤੇ ਸਾਡੀ ਟੀਮ ਲਈ ਵੱਡੇ ਟੂਰਨਾਮੈਂਟ ਵਿਚ ਫਿਰ ਤੋਂ ਮੈਡਲ ਜਿੱਤਣਾ ਇਕ ਅਸਲ ਚੁਣੌਤੀ ਹੈ। ਜੇਤਲੀ ਭਾਰਤੀ ਹਾਕੀ  ਦੇ ਇਤਿਹਾਸ ‘ਤੇ ਲਿਖੀ ਗਈ ਕਿਤਾਬ ‘ਦ ਇਲਸਟਰੇਟੇਡ ਹਿਸਟਰੀ ਆਫ਼ ਇੰਡੀਅਨ ਹਾਕੀ, ਏ ਸਾਗਾ ਆਫ਼ ਟਰਾਇੰਫ, ਪੇਨ ਐਂਡ ਡਰੀਮਸ’ ਦੇ ਉਦਘਾਟਨ ਦੇ ਮੌਕੇ ‘ਤੇ ਬੋਲ ਰਹੇ ਸਨ।

ਅਸੀ ਵਿਸ਼ਵ ਹਾਕੀ ਵਿਚ ਸਿਖ਼ਰ ਟੀਮਾਂ ਵਿਚ ਪਹੁਂਚ ਗਏ ਹਾਂ ਅਤੇ ਹੁਣ ਗੇਂਦ ਨੂੰ ਗੋਲ ਦੇ ਅੰਦਰ ਪਾਉਣ ਦੀ ਜ਼ਰੂਰਤ ਹੈ।’ ਜੇਤਲੀ ਨੇ ਭਾਰਤ ਦੇ ਪਹਿਲੇ ਓਲੰਪਿਕ ਕਪਤਾਨ ਜੈਪਾਲ ਸਿੰਘ ਦੇ ਖੇਡ, ਸਮਾਜਿਕ ਅਤੇ ਰਾਜਨੀਤਿਕ ਕੈਰੀਅਰ ਦੀ ਗੱਲ ਕਰਦੇ ਹੋਏ ਉਨ੍ਹਾਂ ਦੇ ਯੋਗਦਾਨ ਬਾਰੇ ਦੱਸਿਆ। ਜੇਤਲੀ ਨੇ ਚੁਟਕੀ ਲੈਣ ਦੇ ਅੰਦਾਜ਼ ਵਿਚ ਕਿਹਾ, ‘ਭਾਰਤੀ ਹਾਕੀ ਵਿਚ ਰਾਜਨੀਤੀ ਦੀ ਤਰ੍ਹਾਂ ਗੰਢ-ਜੋੜ ਦੀ ਸ਼ੁਰੂਆਤ 1968 ਦੇ ਓਲੰਪਿਕ ਤੋਂ ਹੋਈ।