ਹਾਰਦਿਕ ਪਾਂਡਿਆ ਕੇਐਲ ਰਾਹੁਲ ਨੇ ਬਿਨਾਂ ਸ਼ਰਤ ਮੰਗੀ ਮੁਆਫ਼ੀ 

ਏਜੰਸੀ

ਖ਼ਬਰਾਂ, ਖੇਡਾਂ

ਟੈਲੀਵਿਜਨ ਪ੍ਰੋਗਰਾਮ ਵਿਚ ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਮੁਅੱਤਲ ਕ੍ਰਿਕੇਟਰ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਨੇ ਸੋਮਵਾਰ ਨੂੰ ...

Hardik Pandya, KL Rahul

ਨਵੀਂ ਦਿੱਲੀ : ਟੈਲੀਵਿਜਨ ਪ੍ਰੋਗਰਾਮ ਵਿਚ ਔਰਤਾਂ 'ਤੇ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਮੁਅੱਤਲ ਕ੍ਰਿਕੇਟਰ ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ ਨੇ ਸੋਮਵਾਰ ਨੂੰ ਬਿਨਾਂ ਸ਼ਰਤ ਮਾਫ਼ੀ ਮੰਗ ਲਈ। ਇਸ ਵਿਚ ਅਨੁਸ਼ਾਸਕਾਂ ਦੀ ਕਮੇਟੀ ਦੇ ਪ੍ਰਧਾਨ ਵਿਨੋਦ ਰਾਏ  ਨੇ ਕਿਹਾ ਕਿ ਬੀਸੀਸੀਆਈ ਨੂੰ ਦੋਵਾਂ ਖਿਡਾਰੀਆਂ ਦੇ ਕਰਿਅਰ ਨੂੰ ਖਤਰੇ ਵਿਚ ਪਾਉਣ ਦੀ ਥਾਂ ਉਨ੍ਹਾਂ ਵਿਚ ਸੁਧਾਰ ਕਰਨ 'ਤੇ ਧਿਆਨ ਦੇਣਾ ਚਾਹੀਦਾ ਹੈ।

ਦੋਵਾਂ ਖਿਡਾਰੀਆਂ ਦੇ ਬਿਨਾਂ ਸ਼ਰਤ ਦੇ ਮਾਫ਼ੀ ਮੰਗਣ ਦੇ ਬਾਵਜੂਦ ਵੀ ਬੀਸੀਸੀਆਈ ਦੀ 10 ਇਕਾਈਆਂ ਨੇ ਇਸ ਮਾਮਲੇ ਦੀ ਜਾਂਚ ਲਈ ਲੋਕਪਾਲ ਨਿਯੁਕਤ ਕਰਨ ਲਈ ਵਿਸ਼ੇਸ਼ ਆਮ ਬੈਠਕ ਬੁਲਾਉਣ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ : ਮੁਅੱਤਲ ਕਰਨ ਦੀ ਸਿਫਾਰਿਸ਼ ‘ਤੇ ਕੇ.ਐਲ ਰਾਹੁਲ ਤੇ ਹਾਰਦਿਕ ਸਿਡਨੀ ਵਨਡੇ ਤੋਂ ਬਾਹਰ

ਸੀਓਏ ਵਿਚ ਰਾਏ ਦੀ ਸਾਥੀ ਡਾਇਨਾ ਇਡੁਲਜੀ ਚਾਹੁੰਦੀ ਹਨ ਕਿ ਇਹ ਜਾਂਚ ਸੀਓਏ ਅਤੇ ਬੀਸੀਸੀਆਈ ਦੇ ਅਧਿਕਾਰੀ ਕਰਣ। ਬੀਸੀਸੀਆਈ ਦੇ ਇਕ ਅਧਿਕਾਰੀ ਨੇ ਗੁਪਤ ਸ਼ਰਤ 'ਤੇ ਦੱਸਿਆ, ਹਾਂ, ਹਾਰਦਿਕ ਅਤੇ ਰਾਹੁਲ ਨੇ ਫਿਰ ਤੋਂ ਜਾਰੀ ਕੀਤੇ ਗਏ ਕਾਰਨ ਦੱਸੋ ਨੋਟਿਸ ਦਾ ਜਵਾਬ  ਦੇ ਦਿਤਾ ਹੈ। ਉਨ੍ਹਾਂ ਨੇ ਬਿਨਾਂ ਸ਼ਰਤ ਮਾਫ਼ੀ ਮੰਗੀ ਹੈ।

ਸੀਓਏ ਮੁਖੀ ਨੇ ਬੀਸੀਸੀਆਈ ਦੇ ਨਵੇਂ ਸੰਵਿਧਾਨ ਦੀ ਧਾਰਾ 41 (ਸੀ) ਹੇਠ ਮੁੱਖ ਕਾਰਜਕਾਰੀ ਅਧਿਕਾਰੀ (ਰਾਹੁਲ ਜੌਹਰੀ) ਨੂੰ ਮਾਮਲੇ ਦੀ ਜਾਂਚ ਦਾ ਨਿਰਦੇਸ਼ ਦਿਤਾ ਹੈ। ਐਡੁਲਜੀ ਨੂੰ ਲੱਗਦਾ ਹੈ ਕਿ ਅਜਿਹਾ ਹੋਣ 'ਤੇ ਮਾਮਲੇ ਵਿਚ ਲੀਪਾਪੋਤੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਕਾਫ਼ੀ ਵਿਦ ਕਰਣ : ਅਪਣੀ ਟਿੱਪਣੀਆਂ ਨੂੰ ਲੈ ਕੇ ਹਾਰਦਿਕ ਪਾਂਡਿਆ ਨੇ ਮੰਗੀ ਮੁਆਫ਼ੀ 

ਇਨ੍ਹਾਂ ਦੋਵਾਂ ਕਰਿਕੇਟਰਾਂ ਦੀ ਕਾਫ਼ੀ ਵਿਦ ਕਰਨ ਪ੍ਰੋਗਰਾਮ ਵਿਚ ਕੀਤੀ ਗਈ ਟਿੱਪਣੀਆਂ ਕਾਰਨ ਬਵਾਲ ਮੱਚ ਗਿਆ ਸੀ। ਪਾਂਡਿਆ ਨੇ ਪ੍ਰੋਗਰਾਮ ਦੇ ਦੌਰਾਨ ਕਈ ਔਰਤਾਂ ਦੇ ਨਾਲ ਸਬੰਧ ਹੋਣ ਦਾ ਦਾਅਵਾ ਕੀਤਾ ਅਤੇ ਇਹ ਵੀ ਦੱਸਿਆ ਕਿ ਉਹ ਇਸ ਮਾਮਲੇ ਵਿਚ ਅਪਣੇ ਪਰਵਾਰ ਦੇ ਨਾਲ ਵੀ ਖੁੱਲ੍ਹ ਕੇ ਗੱਲ ਕਰਦਾ ਹੈ।