ਅਮਿਤਾਭ ਬੱਚਨ ਨੇ ਕਿਹਾ ‘ਵਿਸ਼ਵ ਕੱਪ ਨੂੰ ਭਾਰਤ ਵਿਚ ਸ਼ਿਫਟ ਕਰ ਲਓ’

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬਾਲੀਵੁੱਡ ਐਕਟਰ ਅਮਿਤਾਭ ਬੱਚਨ ਨੇ ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਟਵੀਟ ਕੀਤਾ ਹੈ।

Amitabh Bachchan

ਨਵੀਂ ਦਿੱਲੀ: ਬਾਲੀਵੁੱਡ ਐਕਟਰ ਅਮਿਤਾਭ ਬਚਨ ਨੇ ਕ੍ਰਿਕਟ ਵਿਸ਼ਵ ਕੱਪ ਨੂੰ ਲੈ ਕੇ ਟਵੀਟ ਕੀਤਾ ਹੈ। ਕ੍ਰਿਕਟ ਨੂੰ ਪਸੰਦ ਕਰਨ ਵਾਲੇ ਲੋਕਾਂ ਵਿਚ ਵਿਸ਼ਵ ਕੱਪ ਲਈ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪਰ ਬੀਤੇ ਦਿਨ ਬਾਰਿਸ਼ ਦੇ ਚਲਦਿਆਂ ਭਾਰਤ ਅਤੇ ਨਿਊਜ਼ੀਲੈਂਡ ਦਾ ਮੈਚ ਰੱਦ ਹੋ ਗਿਆ। ਜਿਸ ਨੂੰ ਲੈ ਕੇ ਆਮ ਜਨਤਾ ਕਾਫੀ ਪਰੇਸ਼ਾਨ ਹੈ ਅਤੇ ਲੋਕ ਸੋਸ਼ਲ ਮੀਡੀਆ ‘ਤੇ ਅਪਣਾ ਗੁੱਸਾ ਕੱਢ ਰਹੇ ਹਨ। ਸੋਸ਼ਲ ਮੀਡੀਆ ‘ਤੇ ਹਮੇਸ਼ਾਂ ਐਕਟਿਵ ਰਹਿਣ ਵਾਲੇ ਅਮਿਤਾਭ ਬੱਚਨ ਨੇ ਵਿਸ਼ਵ ਕੱਪ ਨੂੰ ਲੈ ਕੇ ਇਕ ਟਵੀਟ ਕੀਤਾ ਹੈ, ਜੋ ਕਿ ਕਾਫੀ ਵਾਇਰਲ ਵੀ ਹੋ ਰਿਹਾ ਹੈ।

ਦਰਅਸਲ ਵੀਰਵਾਰ ਨੂੰ ਭਾਰਤ ਦਾ ਨਿਊਜ਼ੀਲੈਂਡ ਨਾਲ ਤੀਜਾ ਮੈਚ ਸੀ। ਲੋਕ ਇਸ ਮੈਚ ਨੂੰ ਲੈ ਕੇ ਕਾਫੀ ਉਤਸ਼ਾਹਿਤ ਸਨ ਪਰ ਬਾਰਿਸ਼ ਕਾਰਨ ਇਹ ਮੈਚ ਰੱਦ ਹੋ ਗਿਆ। ਇਸ ਤੋਂ ਬਾਅਦ ਕ੍ਰਿਕਟ ਦੇ ਫੈਨਜ਼ ਨੇ ਅਪਣਾ ਗੁੱਸਾ ਸੋਸ਼ਲ ਮੀਡੀਆ ‘ਤੇ ਕੱਢਿਆ। ਜਿਨ੍ਹਾਂ ਵਿਚੋਂ ਅਮਿਤਾਭ ਬੱਚਨ ਨੇ ਇਕ ਯੂਜ਼ਰ ਦੇ ਟਵੀਟ ‘ਤੇ ਰੀ ਟਵੀਟ ਕਰਦੇ ਹੋਏ ਲਿਖਿਆ, ‘2019 ਵਿਸ਼ਵ ਕੱਪ ਟੂਰਨਾਮੈਂਟ ਨੂੰ ਭਾਰਤ ਵਿਚ ਸ਼ਿਫਟ ਕਰ ਲਓ......ਸਾਨੂੰ ਬਾਰਿਸ਼ ਦੀ ਲੋੜ ਹੈ’।

 


 

ਲਗਭਗ ਹਰ ਵਿਸ਼ੇ ‘ਤੇ ਟਵੀਟ ਕਰਨ ਵਾਲੇ ਐਕਟਰ ਅਮਿਤਾਭ ਬੱਚਨ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਅਮਿਤਾਭ ਬੱਚਨ ਦੇ ਇਸ ਟਵੀਟ ‘ਤੇ ਫੈਨਜ਼ ਲਗਾਤਾਰ ਕੁਮੈਂਟ ਕਰ ਰਹੇ ਹਨ ਅਤੇ ਉਹਨਾਂ ਦੀ ਤਾਰੀਫ਼ ਵੀ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਅਮਿਤਾਭ ਬੱਚਨ ਦਾ ਟਵਿਟਰ ਅਕਾਊਂਟ ਹੈਕ ਹੋ ਗਿਆ ਸੀ, ਜਿਸ ਨੂੰ ਬਾਅਦ ਵਿਚ ਰਿਕਵਰ ਕਰ ਲਿਆ ਗਿਆ ਸੀ।