ਅਮਿਤਾਭ ਬਚਨ ਨੇ ਅਪਣੇ ਸਕੱਤਰ ਸ਼ੀਤਲ ਜੈਨ ਦੇ ਦੇਹਾਂਤ 'ਤੇ ਰੋਸ ਪ੍ਰਗਟਾਇਆ

ਏਜੰਸੀ

ਮਨੋਰੰਜਨ, ਬਾਲੀਵੁੱਡ

ਲਗਭਗ 40 ਰਿਹਾ ਸੀ ਅਮਿਤਾਭ ਦਾ ਸਕੱਤਰ

Amitabh Bachchan write heartfelt post after his secretary death

ਨਵੀਂ ਦਿੱਲੀ: ਅਮਿਤਾਭ ਬਚਨ ਦੇ ਸਕੱਤਰ ਰਹੇ ਸ਼ੀਤਲ ਜੈਨ ਦਾ ਜਦੋਂ ਪਿਛਲੇ ਸ਼ਨੀਵਾਰ ਦੇਹਾਂਤ ਹੋਇਆ ਤਾਂ ਬਾਲੀਵੁੱਡ ਦੇ ਮਹਾਂਨਾਇਕ ਅਤੇ ਉਹਨਾਂ ਦਾ ਪਰਵਾਰ ਬੇਹੱਦ ਭਾਵੁਕ ਨਜ਼ਰ ਆਏ। ਸ਼ੀਤਲ ਜੈਨ ਦੇ ਦੇਹਾਂਤ 'ਤੇ ਕਈ ਬਾਲੀਵੁੱਡ ਹਸਤੀਆਂ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਸ਼ਰਧਾਂਜਲੀ ਦਿੱਤੀ। ਅਮਿਤਾਭ ਨੇ ਉਹਨਾਂ ਦੇ ਦੇਹਾਂਤ 'ਤੇ ਰੋਸ ਪ੍ਰਗਟ ਕੀਤਾ ਤੇ ਦਸਿਆ ਕਿ ਉਹ ਉਹਨਾਂ ਲਈ ਕਿੰਨੀ ਮਹੱਤਤਾ ਰੱਖਦੇ ਸਨ।

ਸ਼ੀਤਲ ਦੀ ਉਮਰ 77 ਸਾਲ ਦੀ ਸੀ ਅਤੇ ਉਹ 40 ਸਾਲ ਤੋਂ ਬਚਨ ਪਰਵਾਰ ਲਈ ਕੰਮ ਕਰ ਰਹੇ ਸਨ। ਸ਼ੀਤਲ ਨੇ ਫ਼ਿਲਮ ਬੜੇ ਮੀਆਂ ਛੋਟੇ ਮੀਆਂ ਨੂੰ ਪ੍ਰੋਡਿਊਸ ਵੀ ਕੀਤਾ ਸੀ। ਸ਼ੀਤਲ ਜੈਨ ਅਮਿਤਾਭ ਬਚਨ ਦੇ ਬਹੁਤ ਕਰੀਬ ਸਨ। ਉਹਨਾਂ ਦੇ ਦੇਹਾਂਤ ਤੋਂ ਬਾਅਦ ਬਿਗ ਬੀ ਨੇ ਅਪਣੇ ਅਹਿਸਾਸਾਂ ਨੂੰ ਕਾਗ਼ਜ਼ 'ਤੇ ਲਿਖਿਆ। ਸ਼ੀਤਲ ਜੈਨ ਦੇ ਸਸਕਾਰ ਦੌਰਾਨ ਅਮਿਤਾਭ ਬਚਨ, ਅਭਿਸ਼ੇਕ ਬਚਨ, ਐਸ਼ਵਰਿਆ ਰਾਇ ਬਚਨ ਵੀ ਮੌਜੂਦ ਸਨ।

ਇਹੀ ਨਹੀਂ, ਅਮਿਤਾਭ ਅਤੇ ਅਭਿਸ਼ੇਕ ਸ਼ੀਤਲ ਦੀ ਅਰਥੀ ਨੂੰ ਮੋਢਾ ਦਿੰਦੇ ਵੀ ਨਜ਼ਰ ਆਏ। ਅਮਿਤਾਭ ਨੇ ਅੱਗੇ ਲਿਖਿਆ ਇਕ ਸਿੰਪਲ ਆਦਮੀ ਅਤੇ ਜੋ ਕੁਝ ਵੀ ਉਹਨਾਂ ਲਈ ਕਰਦਾ ਸੀ ਉਹ ਤਰੀਕਾ ਬਹੁਤ ਵੱਖਰਾ ਸੀ। ਉਹਨਾਂ ਵਰਗਾ ਇਨਸਾਨ ਕਿਤੇ ਵੀ ਨਹੀਂ ਮਿਲੇਗਾ। ਹੁਣ ਮੇਰੇ ਆਫ਼ਿਸ ਤੇ ਮੇਰੇ ਕੰਮ ਵਿਚ ਉਹਨਾਂ ਦੀ ਕਮੀ ਹਮੇਸ਼ਾ ਰਹੇਗੀ। ਸ਼ੀਤਲ ਜੈਨ ਦੇ ਦੇਹਾਂਤ ਨੇ ਬਚਨ ਪਰਵਾਰ ਅਤੇ ਬਾਲੀਵੁੱਡ ਇੰਡਸਟ੍ਰੀ ਨੂੰ ਸਦਮੇ ਵਿਚ ਪਾ ਦਿੱਤਾ ਹੈ। ਉਹਨਾਂ ਦਾ ਸਸਕਾਰ 8 ਜੂਨ ਨੂੰ ਵਿਲੇ ਪਾਰਲੇ, ਮੁੰਬਈ ਵਿਚ ਹੋਇਆ।