ਰਬਾਡਾ  ਨੇ ਤੋੜਿਆ ਭੱਜੀ ਦਾ ਰਿਕਾਰਡ ਹਾਸਲ ਕੀਤੀ ਵੱਡੀ ਉਪਲਬਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

 ਦੱਖਣੀ ਅਫਰੀਕਾ  ਦੇ ਤੇਜ ਗੇਂਦਬਾਜ ਕਾਗਿਸੋ ਰਬਾਡਾ ਨੇ ਸ਼੍ਰੀਲੰਕਾ  ਦੇ ਖਿਲਾਫ ਖੇਡੇ ਜਾ ਰਹੇ ਗਾਲ ਟੇਸਟ ਵਿਚ ਆਪਣੇ 150 ਟੈਸਟ ਵਿਕਟ ਪੂਰੇ ਕਰ ਲਏ ਹਨ।

kagiso rabada

 ਦੱਖਣੀ ਅਫਰੀਕਾ  ਦੇ ਤੇਜ ਗੇਂਦਬਾਜ ਕਾਗਿਸੋ ਰਬਾਡਾ ਨੇ ਸ਼੍ਰੀਲੰਕਾ  ਦੇ ਖਿਲਾਫ ਖੇਡੇ ਜਾ ਰਹੇ ਗਾਲ ਟੇਸਟ ਵਿਚ ਆਪਣੇ 150 ਟੈਸਟ ਵਿਕਟ ਪੂਰੇ ਕਰ ਲਏ ਹਨ। ਇਹ ਉਪਲਬਧੀ ਉਸ ਨੇ ਮੈਚ ਦੇ ਤੀਸਰੇ ਦਿਨ ਹਾਸਲਕੀਤੀ ।ਸ੍ਰੀਲੰਕਾ ਦੀ ਦੂਜੀ ਪਾਰੀ ਵਿਚ ਰਬਾਡਾ ਨੇ ਤਿੰਨ ਸ਼ਿਕਾਰ ਕਰਦੇ ਹੋਏ ਟੈਸਟ ਕ੍ਰਿਕੇਟ ਵਿਚ ਇਹ ਵਡੀ ਉਪਲਬਧੀ ਹਾਸਲ ਕਰ ਲਈ । 

 ਤੁਹਾਨੂੰ ਦਸ ਦੇਈਏ ਕੇ ਇਸ ਦੇ ਨਾਲ ਰਬਾਡਾ ਨੇ ਟੀਮ ਇੰਡਿਆ ਦੇ ਸਪਿਨ ਗੇਂਦਬਾਜ ਹਰਭਜਨ ਸਿੰਘ ਦਾ ਵਿਸ਼ਵ ਰਿਕਾਰਡ ਵੀ ਤੋੜ ਦਿਤਾ।   ਸ੍ਰੀਲੰਕਾ ਦੀ ਦੂਜੀ ਪਾਰੀ 196 ਦੌੜਾ ਉਤੇ ਸਿਮਟੀ ਅਤੇ ਇਸ ਵਿਚ ਸੱਭ  ਤੋਂ ਅਹਿਮ ਭੂਮਿਕਾ ਨਿਭਾਈ ਕਾਗਿਸੋ ਰਬਾਡਾ ਨੇ । ਉਸ ਨੇ 12 ਓਵਰ ਵਿਚ 44 ਰਣ ਦੇਕੇ ਤਿੰਨ ਸ਼ਿਕਾਰ ਕੀਤੇ । ਦਸਿਆ ਜਾ ਰਿਹਾ ਹੈ ਕੇ 45ਵੇਂ ਓਵਰ ਦੀ ਚੌਥੀ ਗੇਂਦ ਉਤੇ ਪਰੇਰਾ ਨੂੰ ਆਉਟ ਕਰਦੇ ਹੀ ਰਬਾਡਾ ਨੇ ਟੈਸਟ ਕ੍ਰਿਕੇਟ ਵਿਚ 150 ਵਿਕੇਟ ਪੂਰੇ ਕਰ ਲਏ।  ਇਹ ਕਾਰਨਾਮਾ ਕਰਦੇ ਹੋਏ ਹੀ ਉਨ੍ਹਾ ਨੇ ਹਰਭਜਨ ਸਿੰਘ  ਦੇ ਰਿਕਾਰਡ ਨੂੰ ਵੀ ਤੋੜ ਦਿੱਤਾ। 

ਰਬਾਡਾ ਹੁਣ ਟੈਸਟ ਕ੍ਰਿਕੇਟ ਵਿਚ 150 ਵਿਕੇਟ ਲੈਣ ਵਾਲੇ ਸੱਭ ਤੋਂ ਜਵਾਨ ਗੇਂਦਬਾਜ ਬਣ ਗਏ ਹਨ। ਪਹਿਲਾਂ ਇਹ ਰਿਕਾਰਡ ਹਰਭਜਨ ਸਿੰਘ   ਦੇ ਨਾਮ ਸੀ ।  ਭੱਜੀ ਨੇ ਇਹ ਉਪਲਬਧੀ 2003 ਵਿੱਚ 23 ਸਾਲ 106 ਦਿਨ ਦੀ ਉਮਰ ਵਿਚ ਹਾਸਲ ਕੀਤੀ ਸੀ ,  ਉਥੇ ਹੀ ਰਬਾਡਾ ਨੇ ਇਸ ਕੰਮ ਨੂੰ 23 ਸਾਲ 50 ਦਿਨ ਵਿਚ ਕਰ ਵਖਾਇਆ । ਰਬਾਡਾ ਨੇ ਆਪਣੇ 31ਵੇਂ ਟੈਸਟ ਮੈਚ ਵਿਚ 150 ਵਿਕਟ ਲੈਣ ਦਾ ਕਮਾਲ ਕੀਤਾ । 

 ਉਥੇ ਹੀ ਉਹ ਅਜਿਹਾ ਕਰਨ  ਵਾਲੇ ਪੰਜਵੇਂ  ਦੱਖਣੀ ਅਫਰੀਕੀ ਖਿਡਾਰੀ ਵੀ ਬਣ ਗਏ ।  ਜਿਥੇ ਰਬਾਡਾ ਨੇ ਇਸ ਮੁਕਾਮ ਤੇ ਪਹੁੰਚਣ ਲਈ  31 ਮੈਚ ਖੇਡੇ ਉਥੇ ਹੀ ਡੇਲ ਸਟੇਨ ਨੇ ਇਹ ਕਮਾਲ 29 ਮੈਚ ਖੇਡ ਕਰ ਹੀ ਕਰ ਦਿੱਤਾ ਸੀ।   ਸ਼੍ਰੀਲੰਕਾ ਦੇ ਖਿਲਾਫ ਇਸ ਟੈਸਟ ਮੈਚ ਵਿਚ ਰਬਾਡਾ ਨੇ ਦਮਦਾਰ ਗੇਂਦਬਾਜੀ ਕਰਦੇ ਹੋਏ ਕੁਲ ਸੱਤ ਵਿਕੇਟ ਹਾਸਿਲ ਕੀਤੇ। ਪਹਿਲੀ ਪਾਰਿ `ਚ ਉਸਨੇ 4 ਵਿਕਟ ਹਾਸਿਲ ਕੀਤੇ। ਉਥੇ ਹੀ ਦੂਜੀ ਪਾਰੀ ਵਿਚ ਉਸ ਨੇ ਤਿੰਨ ਸ਼ਿਕਾਰ ਕੀਤੇ ।