ਹਾਰ ਤੋਂ ਬਾਅਦ ਗੇਂਦਬਾਜ਼ਾਂ ਦੇ ਹਕ `ਚ ਬੋਲੇ ਕਪਤਾਨ ਕੋਹਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਅਤੇ ਇੰਗਲੈਂਡ ਦੇ ਦਰਮਿਆਨ ਚੱਲ ਰਹੀ ਟੀ 20 ਲੜੀ ਵਿਚ ਭਾਰਤ ਨੂੰ ਆਪਣੇ ਦੂਸਰੇ ਟੀ 20 ਮੁਕਾਬਲੇ ਵਿਚ ਹਾਰ ਦਾ ਮੂੰਹ ਦੇਖਣਾ ਪਿਆ

kohli

ਭਾਰਤ ਅਤੇ ਇੰਗਲੈਂਡ ਦੇ ਦਰਮਿਆਨ ਚੱਲ ਰਹੀ ਟੀ 20 ਲੜੀ ਵਿਚ ਭਾਰਤ ਨੂੰ ਆਪਣੇ ਦੂਸਰੇ ਟੀ 20 ਮੁਕਾਬਲੇ ਵਿਚ ਹਾਰ ਦਾ ਮੂੰਹ ਦੇਖਣਾ ਪਿਆ। ਦਸਿਆ ਜਾ ਰਿਹਾ ਹੈ ਕਿ  ਭਾਰਤੀ ਟੀਮ ਪਹਿਲਾ ਬੱਲੇਬਾਜ਼ੀ ਕਰਦਿਆਂ ਸਿਰਫ 148 ਦੌੜਾ ਹੀ ਬਣਾ ਸਕੀ। ਜਿਸ ਤਰਾਂ ਭਾਰਤੀ ਟੀਮ ਦੇ ਬੱਲੇਬਾਜ਼ਾਂ ਨੇ ਪਿਛਲੇ ਮੁਕਾਬਲੇ ਵਿਚ ਵਿਰੋਧੀ ਟੀਮ ਦੇ ਹੋਂਸਲੇ ਪਸਤ ਕੀਤੇ ਸਨ ਪਰ ਇਸ ਮੈਚ ਵਿਚ ਭਾਰਤੀ ਖਿਡਾਰੀ ਵਿਰੋਧੀਆਂ ਨੂੰ ਨੱਥ ਪਾਉਣ ਵਿਚ ਨਾਕਾਮਯਾਬ ਰਹੇ। 

ਇਸ ਹਰ ਤੋਂ ਬਾਅਦ ਕਪਤਾਨ ਕੋਹਲੀ ਨੇ ਗੇਂਦਬਾਜ਼  ਦੇ ਬਚਾਅ ਦੇ ਹੱਕ ਵਿਚ ਬੋਲੇ.ਉਹਨਾਂ ਨੇ ਕਿਹਾ ਕਿ ਸਾਰੇ ਗੇਂਦਬਾਜ਼ਾਂ ਨੇ ਬੇਹਤਰੀਨ ਪ੍ਰਦਰਸ਼ਨ ਦਿਖਾਇਆ। ਨਾਲ ਹੀ ਉਹਨਾਂ ਨੇ ਇਹ ਕਿਹਾ ਕਿ ਇਸ ਮੈਚ ਵਿਚ ਕੁਲਦੀਪ ਨੇ ਬਹੁਤ ਸ਼ਾਨਦਾਰ ਖੇਡਿਆ ਤੇ ਚਾਹਰ ਵੀ ਸ਼ਾਨਦਾਰ ਰਹੇ, ਅਤੇ ਦੋਨਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।ਕੋਹਲੀ ਨੇ ਇਹ ਵੀ ਕਿਹਾ ਕਿ ਅਸੀਂ ਜਦ ਬੱਲੇਬਾਜ਼ੀ ਕਰ ਰਹੇ ਸੀ ਤਾ ਸਾਡੇ ਪਹਿਲੇ 6 ਓਵਰਾਂ 'ਚ ਹੀ 30 ਦੌੜਾਂ 'ਤੇ ਪਹਿਲੇ ਤਿੰਨ ਵਿਕਟ ਗੁਆ ਲਏ ਸਨ. 

ਜਿਸ ਉਪਰੰਤ ਵਾਪਸੀ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਸੀ।   ਨਾਲ ਹੀ ਉਹਨਾਂ ਨੇ ਕਿਹਾ ਕਿ ਇੰਗਲੈਂਡ ਨੇ ਵਿਕਟਾਂ ਦੀ ਚੰਗੀ ਵਰਤੋਂ ਕੀਤੀ ਜਿਸ 'ਚ ਜ਼ਿਆਦਾਤਰ ਉਛਾਲ ਦੇਖਣ ਨੂੰ ਮਿਲਿਆ। ਉਹਨਾਂ ਨੇ ਇਹ ਵੀ ਕਿਹਾ ਕਿ ਸਾਰੇ ਖਿਡਾਰੀਆਂ ਨੇ ਆਪਣਾ ਰੋਲ ਬਾਖ਼ੂਬੀ ਨਿਭਾਇਆ.`ਤੇ ਕਿਹਾ ਇਸ ਹਾਰ ਦੇ ਪਿੱਛੇ ਬਦਕਿਸਮਤੀ ਸੀ। ਉਹਨਾਂ ਨੇ ਕਿਹਾ ਕਿ  ਅਸੀਂ ਚੰਗਾ ਖੇਡੇ ਤੇ ਅਸੀਂ ਜਾਣਦੇ ਸੀ ਕਿ ਇੰਗਲੈਂਡ ਦੇ ਲਈ 149 ਦੌੜਾਂ ਦਾ ਪਿੱਛਾ ਕਰਕੇ ਸੀਰੀਜ਼ ਬਰਾਬਰ ਕਰਨਾ ਮੁਸ਼ਕਲ ਹੋਵੇਗਾ

ਪਰ ਮੈਨੂੰ ਲੱਗਦਾ ਹੈ ਕਿ ਅਸੀਂ ਆਖਰ 'ਚ ਉਨ੍ਹਾਂ ਦੀ ਸਾਂਝੇਦਾਰੀ ਨਹੀਂ ਤੋੜ ਸਕੇ। ਜਿਸ ਕਾਰਨ ਸਾਨੂ ਹਰ ਦਾ ਮੂੰਹ ਦੇਖਣ ਨੂੰ ਮਿਲਿਆ। ਕਪਤਾਨ ਕੋਹਲੀ ਨੇ ਦਸਿਆ ਕਿ ਪੂਰੀ ਹੀ ਟੀਮ ਨੇ ਜਿੱਤ ਲਈ ਕਾਫੀ ਜੱਦੋ ਜਹਿਦ ਕੀਤੀ ਪਰ ਕੁਝ ਗਲਤੀਆਂ ਦੇ ਕਾਰਨ ਸਾਨੂ ਹਾਰ ਦਾ ਸਾਹਮਣਾ ਕਰਨਾ ਪਿਆ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਆਉਣ ਵਾਲੇ ਸਮੇਂ ਵਿਚ ਬੇਹਤਰੀਨ ਪ੍ਰਦਰਸ਼ਨ ਦਿਖਾਵਾਂਗੇ `ਤ ਆਪਣੇ ਦੇਸ਼ ਵਾਸੀਆਂ ਦੀ ਝੋਲੀ ਵਿਚ ਜਿੱਤ ਜਰੂਰ ਪਾਵਾਂਗੇ।