ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ : ਤੇਜਿੰਦਰਪਾਲ ਸਿੰਘ ਤੂਰ ਨੇ ਸ਼ਾਟ ਪੁੱਟ ’ਚ ਸੋਨ ਤਮਗ਼ਾ ਰੱਖਿਆ ਬਰਕਰਾਰ

ਏਜੰਸੀ

ਖ਼ਬਰਾਂ, ਖੇਡਾਂ

ਏਸ਼ੀਅਨ ਚੈਂਪੀਅਨਸ਼ਿਪ ਦਾ ਖ਼ਿਤਾਬ ਬਰਕਰਾਰ ਰੱਖਣ ਵਾਲੇ ਤੀਜੇ ਐਥਲੀਟ ਬਣੇ ਤੂਰ

Tajinderpal Toor retains Asian Championships shot put title

 

ਬੈਂਕਾਕ: ਭਾਰਤੀ ਸ਼ਾਟ ਪੁਟਰ ਤੇਜਿੰਦਰਪਾਲ ਸਿੰਘ ਨੇ ਸ਼ੁਕਰਵਾਰ ਨੂੰ ਇਥੇ ਏਸ਼ੀਆਈ ਅਥਲੈਟਿਕਸ ਚੈਂਪੀਅਨਸ਼ਿਪ 'ਚ ਅਪਣੇਸੋਨ ਤਮਗ਼ੇ ਨੂੰ ਬਰਕਰਾਰ ਰੱਖਿਆ ਹੈ ਹਾਲਾਂਕਿ ਦੂਜੇ ਥਰੋਅ ਵਿਚ ਅਪਣੀ ਸਰਬੋਤਮ ਕੋਸ਼ਿਸ਼ ਤੋਂ ਬਾਅਦ, ਉਹ ਲੰਗੜਾਉਂਦੇ ਹੋਏ ਬਾਹਰ ਆਏ।

ਇਹ ਵੀ ਪੜ੍ਹੋ: ਫਰਾਂਸ: ਬੈਸਟਿਲ ਡੇਅ ਮੌਕੇ ਪੰਜਾਬ ਰੈਜੀਮੈਂਟ ਨੇ ਕੀਤਾ ਮਾਰਚ, ਪ੍ਰਧਾਨ ਮੰਤਰੀ ਨੇ ਦਿਤੀ ਸਲਾਮੀ 

ਏਸ਼ੀਆਈ ਰਿਕਾਰਡ ਧਾਰਕ ਤੂਰ ਨੇ ਦੂਜੇ ਥਰੋਅ ਵਿਚ 20.23 ਮੀਟਰ ਦੀ ਦੂਰੀ 'ਤੇ ਗੋਲਾ ਸੁੱਟਿਆ ਪਰ ਇਸ ਕੋਸ਼ਿਸ਼ ਤੋਂ ਬਾਅਦ ਉਹ ਕਮਰ ਦੀ ਸੱਟ ਕਾਰਨ ਲੰਗੜਾਉਂਦੇ ਹੋਏ ਬਾਹਰ ਆ ਗਏ। ਈਰਾਨ ਦੇ ਸਾਬਰੀ ਮੇਹਦੀ (19.98 ਮੀਟਰ) ਨੇ ਚਾਂਦੀ ਅਤੇ ਕਜ਼ਾਕਿਸਤਾਨ ਦੇ ਇਵਾਨ ਇਵਾਨੋਵ (19.87 ਮੀਟਰ) ਨੇ ਕਾਂਸੀ ਦਾ ਤਮਗ਼ਾ ਜਿੱਤਿਆ। ਇਸ ਦੇ ਨਾਲ ਹੀ 28 ਸਾਲਾ ਤੂਰ ਏਸ਼ੀਅਨ ਚੈਂਪੀਅਨਸ਼ਿਪ ਦਾ ਖ਼ਿਤਾਬ ਬਰਕਰਾਰ ਰੱਖਣ ਵਾਲੇ ਤੀਜੇ ਐਥਲੀਟ ਬਣ ਗਏ ਹਨ।

ਇਹ ਵੀ ਪੜ੍ਹੋ: ਕਰੰਟ ਲੱਗਣ ਨਾਲ ਪਾਵਰਕਾਮ ਮੁਲਾਜ਼ਮ ਦੀ ਮੌਤ 

ਕਤਰ ਦੇ ਬਿਲਾਲ ਸਾਦ ਮੁਬਾਰਕ ਨੇ 1995 ਅਤੇ 1998 ਅਤੇ 2002 ਅਤੇ 2003 ਵਿਚ ਲਗਾਤਾਰ ਸੋਨ ਤਮਗ਼ੇ ਜਿੱਤ ਕੇ ਇਹ ਪ੍ਰਾਪਤੀ ਹਾਸਲ ਕੀਤੀ ਹੈ। ਕੁਵੈਤ ਦੇ ਮੁਹੰਮਦ ਗਰੀਬ ਅਲ ਜ਼ਿੰਕਾਵੀ ਨੇ 1979, 1981 ਅਤੇ 1983 ਵਿਚ ਲਗਾਤਾਰ ਤਿੰਨ ਵਾਰ ਪਹਿਲਾ ਸਥਾਨ ਹਾਸਲ ਕੀਤਾ ਸੀ।

ਇਹ ਵੀ ਪੜ੍ਹੋ: ਡੈਪੂਟੇਸ਼ਨ 'ਤੇ ਭੇਜਿਆ ਜਲੰਧਰ ਕਾਰਪੋਰੇਸ਼ਨ ਦਾ ATP, ਰਾਸ਼ਟਰੀ ਘੱਟ ਗਿਣਤੀ ਕਮਿਸ਼ਨ 'ਚ ਨਿਭਾਉਣਗੇ ਸੇਵਾ

ਤੂਰ ਦੀ ਇਹ ਸੱਟ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ ਕਿਉਂਕਿ ਵਿਸ਼ਵ ਚੈਂਪੀਅਨਸ਼ਿਪ (17 ਤੋਂ 27 ਅਗਸਤ) ਇਕ ਮਹੀਨੇ ਬਾਅਦ ਬੁਡਾਪੇਸਟ ਵਿਚ ਸ਼ੁਰੂ ਹੋ ਰਹੀ ਹੈ। ਤੂਰ ਨੇ ਪਿਛਲੇ ਮਹੀਨੇ ਭੁਵਨੇਸ਼ਵਰ ਵਿਚ ਰਾਸ਼ਟਰੀ ਅੰਤਰ-ਰਾਜੀ ਚੈਂਪੀਅਨਸ਼ਿਪ ਵਿਚ 21.77 ਮੀਟਰ ਦੇ ਨਵੇਂ ਏਸੀਆਈ ਰਿਕਾਰਡ ਥਰੋਅ ਨਾਲ ਵਿਸ਼ਵ ਚੈਂਪੀਅਨਸ਼ਿਪ ਲਈ ਕੁਆਲੀਫਾਈ ਕੀਤਾ ਸੀ।