ਇੰਟਰ ਸਟੇਟ ਮੀਟ ਵਿਚ ਤੇਜਿੰਦਰਪਾਲ ਸਿੰਘ ਤੂਰ ਨੇ ਬਣਾਇਆ ਨਵਾਂ ਏਸ਼ੀਅਨ ਤੇ ਕੌਮੀ ਰਿਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

21.77 ਮੀਟਰ ਥਰੋਅ ਸੁੱਟ ਕੇ ਅਪਣਾ ਹੀ ਰਿਕਾਰਡ ਤੋੜਿਆ

Tajinderpal Singh Toor

 

ਚੰਡੀਗੜ੍ਹ: ਮੋਗਾ ਦੇ ਤੇਜਿੰਦਰਪਾਲ ਸਿੰਘ ਤੂਰ ਨੇ ਭੁਵਨੇਸ਼ਵਰ ਵਿਖੇ ਇੰਟਰ ਸਟੇਟ ਮੀਟ ਵਿਚ 21.77 ਮੀਟਰ ਥਰੋਅ ਸੁੱਟ ਕੇ ਸ਼ਾਟਪੁੱਟ ਵਿਚ ਨਵਾਂ ਏਸ਼ੀਅਨ ਤੇ ਕੌਮੀ ਰਿਕਾਰਡ ਬਣਾਇਆ। ਇਸ ਦੇ ਨਾਲ ਹੀ ਤੇਜਿੰਦਰਪਾਲ ਸਿੰਘ ਤੂਰ ਨੇ ਅਪਣਾ ਹੀ ਪੁਰਾਣਾ ਰਿਕਾਰਡ ਤੋੜਿਆ ਹੈ। ਤੇਜਿੰਦਰਪਾਲ ਸਿੰਘ ਨੂੰ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਪ੍ਰਾਪਤੀ ਲਈ ਮੁਬਾਰਕਾਂ ਤੇ ਏਸ਼ੀਅਨ ਖੇਡਾਂ ਲਈ ਸ਼ੁਭਕਾਮਨਾਵਾਂ ਦਿਤੀਆਂ ਹਨ।

ਇਹ ਵੀ ਪੜ੍ਹੋ: ਰੱਥ ਯਾਤਰਾ ਦੌਰਾਨ ਮਕਾਨ ਦੀ ਬਾਲਕੋਨੀ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ, 5 ਜ਼ਖ਼ਮੀ

ਉਨ੍ਹਾਂ ਉਮੀਦ ਪ੍ਰਗਟਾਈ ਕਿ ਤੇਜਿੰਦਰਪਾਲ ਸਿੰਘ ਤੂਰ ਆਉਣ ਵਾਲੀਆਂ ਖੇਡਾਂ ਵਿਚ ਵੀ ਸੂਬੇ ਦਾ ਨਾਂਅ ਰੌਸ਼ਨ ਕਰਨਗੇ। ਜ਼ਿਕਰਯੋਗ ਹੈ ਕਿ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਇਸ ਪ੍ਰਾਪਤੀ ਨਾਲ ਇਸ ਸਾਲ ਚੀਨ ਵਿਖੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ ਤੂਰ ਨੇ 2018 ਵਿਚ ਜਕਾਰਤਾ ਏਸ਼ੀਆਈ ਖੇਡਾਂ ਵਿਚ ਸੋਨੇ ਦਾ ਤਮਗ਼ਾ ਜਿੱਤਿਆ ਸੀ।