ਝਾਰਖੰਡ : ਬਿਜਲੀ ਡਿੱਗਣ ਨਾਲ 3 ਉਭਰਦੇ ਹਾਕੀ ਖਿਡਾਰੀਆਂ ਦੀ ਮੌਤ
ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਹਾਕੀ ਖਿਡਾਰੀ ਦੇ ਮੈਚ ਦੀ ਤਿਆਰੀ ਕਰ ਰਹੇ ਸਨ
Representative Image.
ਸਿਮਡੇਗਾ: ਝਾਰਖੰਡ ਦੇ ਸਿਮਡੇਗਾ ਜ਼ਿਲ੍ਹੇ ’ਚ ਬੁਧਵਾਰ ਨੂੰ ਬਿਜਲੀ ਡਿੱਗਣ ਨਾਲ ਘੱਟੋ-ਘੱਟ ਤਿੰਨ ਹਾਕੀ ਖਿਡਾਰੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਇਹ ਜਾਣਕਾਰੀ ਦਿਤੀ।
ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਇਹ ਘਟਨਾ ਕੋਲੇਬੀਰਾ ਇਲਾਕੇ ਦੀ ਤੁਟੀਕੇਲ ਪੰਚਾਇਤ ਦੇ ਝਪਲਾ ਆਰ.ਸੀ. ਸਕੂਲ ਨੇੜੇ ਇਕ ਮੈਦਾਨ ਵਿਚ ਉਸ ਸਮੇਂ ਵਾਪਰੀ ਜਦੋਂ ਪੀੜਤ ਹਾਕੀ ਖਿਡਾਰੀ ਦੇ ਮੈਚ ਦੀ ਤਿਆਰੀ ਕਰ ਰਹੇ ਸਨ।
ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ।