ਭਾਰਤ ਨੇ ਬਾਹਰਲੇ ਮੁਲਕ ਦੀ ਮੁੱਕੇਬਾਜ਼ ਨੂੰ ਵੀਜ਼ਾ ਦੇਣ ਤੋਂ ਕੀਤਾ ਮਨ੍ਹਾ
ਖੇਡ ਦੇ ਵੱਡੇ ਇਵੈਂਟਸ ਹਰ ਦੇਸ਼ ਅਪਣੇ ਇੱਥੇ ਕਰਵਾਉਣਾ ਚਾਹੁੰਦਾ ਹੈ। ਭਾਰਤ ਵੀ ਇਹਨਾਂ ਵਿਚੋਂ ਇਕ ਹੈ ਪਰ ਇਕ ਮੁੱਕੇਬਾਜ਼ ਦਾ ਤਾਜ਼ਾ ਮਾਮਲਾ ਆਉਣ ਵਾਲੇ ਦਿਨਾਂ...
ਨਵੀਂ ਦਿੱਲੀ : (ਭਾਸ਼ਾ) ਖੇਡ ਦੇ ਵੱਡੇ ਇਵੈਂਟਸ ਹਰ ਦੇਸ਼ ਅਪਣੇ ਇੱਥੇ ਕਰਵਾਉਣਾ ਚਾਹੁੰਦਾ ਹੈ। ਭਾਰਤ ਵੀ ਇਹਨਾਂ ਵਿਚੋਂ ਇਕ ਹੈ ਪਰ ਇਕ ਮੁੱਕੇਬਾਜ਼ ਦਾ ਤਾਜ਼ਾ ਮਾਮਲਾ ਆਉਣ ਵਾਲੇ ਦਿਨਾਂ ਵਿਚ ਭਾਰਤ ਲਈ ਵੱਡੇ ਇਵੈਂਟ ਦੀ ਮੇਜ਼ਬਾਨੀ ਮਿਲਣ ਵਿਚ ਮੁਸ਼ਕਲ ਖੜੀ ਕਰ ਸਕਦਾ ਹੈ। ਦਰਅਸਲ, ਭਾਰਤ ਇਸ ਸਮੇਂ ਏਆਈਬੀਏ ਵਿਮਨਜ਼ ਵਰਲਡ ਬਾਕਸਿੰਗ ਚੈਂਪਿਅਨਸ਼ਿਪ ਦੀਆਂ ਤਿਆਰੀਆਂ ਵਿਚ ਲਗਿਆ ਹੈ ਪਰ ਇਵੈਂਟ ਤੋਂ ਜ਼ਿਆਦਾ ਚਰਚਾ ਵਿਚ ਕੋਸੋਵੋ ਦੇਸ਼ ਦੀ ਚੈਂਪਿਅਨ ਡੋਨਜੀਟਾ ਸਾਡਿਕੂ ਹਨ। ਦਰਅਸਲ, ਉਨ੍ਹਾਂ ਨੂੰ ਭਾਰਤ ਵਿਚ ਆਯੋਜਿਤ ਟੂਰਨਮੈਂਟ ਲਈ ਵੀਜ਼ਾ ਨਹੀਂ ਮਿਲਿਆ ਹੈ।
ਪਿਛਲੇ ਇਕ ਸਾਲ ਤੋਂ ਵੀ ਘੱਟ ਸਮੇਂ ਵਿਚ ਭਾਰਤ ਇਸ ਬਾਕਸਰ ਨੂੰ ਦੂਜੀ ਵਾਰ ਵੀਜ਼ਾ ਦੇਣ ਤੋਂ ਮਨ੍ਹਾ ਕਰ ਚੁੱਕਿਆ ਹੈ। ਭਾਰਤ ਦੇ ਇਨਕਾਰ ਕਰਨ ਪਿੱਛੇ ਬਾਕਸਰ ਵਜ੍ਹਾ ਨਹੀਂ ਹੈ। ਦਰਅਸਲ, ਬਾਕਸਰ ਦਾ ਦੇਸ਼ ਯਾਨੀ ਕੋਸੋਵੋ ਸਾਊਥ - ਈਸਟਰਨ ਯੂਰੋਪ ਵਿਚ ਇਕ ਵਿਵਾਦਤ ਖੇਤਰ ਹੈ। ਭਾਰਤ ਉਸ ਨੂੰ ਮਾਨਤਾ ਨਹੀਂ ਦਿੰਦਾ, ਇਸ ਲਈ ਹੁਣ ਸਾਡਿਕੂ ਅਤੇ ਉਨ੍ਹਾਂ ਦੇ ਦੋ ਕੋਚਾਂ ਨੂੰ ਵਰਲਡ ਬਾਕਸਿੰਗ ਚੈਂਪਿਅਨਸ਼ਿਪ, ਜੋ ਦਿੱਲੀ ਵਿਚ ਹੋ ਰਹੀ ਹੈ, ਲਈ ਵੀਜ਼ਾ ਨਹੀਂ ਦਿਤਾ।
ਭਾਰਤ ਦਾ ਕੋਸੋਵੋ ਵਿਚ ਕੋਈ ਦੂਤਾਵਾਸ ਨਹੀਂ ਹੈ ਅਤੇ 19 ਸਾਲ ਦੀ ਸਾਡਿਕੂ ਕੋਲ ਅਲਬੇਨੀਆ ਦੀ ਵੀ ਨਾਗਰਿਕਤਾ ਹੈ, ਇਸ ਲਈ ਉਨ੍ਹਾਂ ਨੇ ਸਾਇਬੇਰੀਆ ਵਿਚ ਮੌਜੂਦ ਦੂਤਾਵਾਸ ਵਿਚ ਵੀਜ਼ਾ ਲਈ ਐਪਲੀਕੇਸ਼ਨ ਦਿਤੀ ਸੀ। ਤਿੰਨਾਂ ਵਿਚੋਂ ਕਿਸੇ ਦੇ ਵੀਜ਼ੇ ਨੂੰ ਮੰਗਲਵਾਰ ਸ਼ਾਮ ਤੱਕ ਮਨਜ਼ੂਰੀ ਨਹੀਂ ਮਿਲੀ ਸੀ। ਦੱਸ ਦਈਏ ਕਿ ਇਸ ਤੋਂ ਪਹਿਲਾਂ 2017 ਵਿਚ ਵੀ ਭਾਰਤ ਨੇ ਸਾਡਿਕੂ ਨੂੰ ਵੀਜ਼ਾ ਨਹੀਂ ਦਿਤਾ ਸੀ,
ਜਿਸ ਕਾਰਨ ਉਹ ਦਸੰਬਰ ਵਿਚ ਗੁਵਾਹਾਟੀ ਵਿਚ ਹੋਈ ਵਰਲਡ ਯੂਥ ਬਾਕਸਿੰਗ ਚੈਂਪਿਅਨਸ਼ਿਪ ਵਿਚ ਹਿੱਸਾ ਨਹੀਂ ਲੈ ਪਾਈ ਸਨ। ਕੋਸੋਵੋ ਹਾਲ ਵਿਚ ਬਣਿਆ ਇਕ ਦੇਸ਼ ਹੈ, ਜਿਸ ਨੂੰ ਸੰਯੁਕਤ ਰਾਸ਼ਟਰ ਦੇ ਕੁੱਲ 193 ਦੇਸ਼ਾਂ ਵਿਚੋਂ 113 ਹੀ ਮਾਨਤਾ ਦਿੰਦੇ ਹਨ। ਫਿਲਹਾਲ ਭਾਰਤ ਉਸ ਨੂੰ ਮਾਨਤਾ ਨਾ ਦੇਣ ਵਾਲਿਆਂ ਦੀ ਸੂਚੀ ਵਿਚ ਸ਼ਾਾਮਿਲ ਹੈ।